ਪੰਜਾਬ

punjab

By

Published : Jun 18, 2021, 9:10 PM IST

Updated : Jun 18, 2021, 10:31 PM IST

ETV Bharat / city

ਈਟੀਵੀ ਭਾਰਤ ਦੀ ਖਬਰ ਦਾ ਵੱਡਾ ਅਸਰ,ਖੇਤਾਂ ਚ ਝੋਨਾ ਲਾਉਂਦੀ ਖਿਡਾਰਨ ਨੂੰ ਮਿਲੀ ਨੌਕਰੀ

ਈਟੀਵੀ ਭਾਰਤ ਦੀ ਖਬਰ ਦਾ ਵੱਡਾ ਅਸਰ ਹੋਇਆ ਹੈ।ਖੇਤਾਂ ਚ ਝੋਨਾ ਲਗਾਉਂਦੀ ਇੰਟਰਨੈਸ਼ਨਲ ਕਰਾਟੇ ਖਿਡਾਰਨ ਹਰਦੀਪ ਕੌਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਕੰਟਰੈਕਟ ਬੇਸ ‘ਤੇ ਖੇਡ ਵਿਭਾਗ ਦੇ ਵਿੱਚ ਕੋਚ ਦੀ ਨੌਕਰੀ ਦੇ ਦਿੱਤੀ ਹੈ।ਦੱਸ ਦਈਏ ਕਿ ਈਟੀਵੀ ਭਾਰਤ ਵੱਲੋਂ ਆਪਣੇ ਖਿਡਾਰਨ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸਦੇ ਚੱਲਹੇ ਹੀ ਹੁਣ ਸਰਕਾਰ ਵੱਲੋਂ ਉਸਨੂੰ ਨੌਕਰੀ ਦੇ ਲਈ ਨਿਯੁਕਤੀ ਪੱਤਰ ਦੇ ਦਿੱਤਾ ਹੈ।

ਈਟੀਵੀ ਭਾਰਤ ਦੀ ਖਬਰ ਦਾ ਵੱਡਾ ਅਸਰ
ਈਟੀਵੀ ਭਾਰਤ ਦੀ ਖਬਰ ਦਾ ਵੱਡਾ ਅਸਰ

ਚੰਡੀਗੜ੍ਹ:ਵਿਭਾਗ ਵਿੱਚ ਕੋਚ ਦੀ ਨੌਕਰੀ ਲਈ ਕੰਟਰੈਕਟ ਬੇਸ ‘ਤੇ ਪੰਜਾਬ ਸਰਕਾਰ ਨੇ ਹਰਦੀਪ ਕੌਰ ਨੂੰ ਦਿੱਤਾ ਨਿਯੁਕਤੀ ਪੱਤਰ ਖੇਤਾਂ ਵਿੱਚ ਝੋਨਾ ਲਗਾ ਰਹੀ ਇੰਟਰਨੈਸ਼ਨਲ ਕਰਾਟੇ ਖਿਡਾਰਨ ਹਰਦੀਪ ਕੌਰ ਦੀ ਮੀਡੀਆ ਵਿਚ ਖ਼ਬਰ ਆਉਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਵਿਖੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਵੱਲੋਂ ਹਰਦੀਪ ਕੌਰ ਨੂੰ ਖੇਡ ਵਿਭਾਗ ਵਿੱਚ ਕੰਟਰੈਕਟ ਬੇਸ ਤੇ ਕੋਚ ਦੀ ਨੌਕਰੀ ਦਾ ਨਿਯੁਕਤੀ ਪੱਤਰ ਦੇ ਦਿੱਤਾ ਗਿਆ ਹੈ ।

ਹਰਦੀਪ ਕੌਰ ਨੇ ਖੇਡ ਮੰਤਰੀ ਦਾ ਧੰਨਵਾਦ ਕਰਦਿਆਂ ਪੰਜਾਬ ਪੁਲਿਸ ਵਿੱਚ ਨੌਕਰੀ ਦੀ ਵੀ ਮੰਗ ਕੀਤੀ ਹੈ ਤੇ ਖੇਡ ਮੰਤਰੀ ਨੇ ਹਰਦੀਪ ਕੌਰ ਨੂੰ ਭਰੋਸਾ ਦਿੱਤਾ ਕਿ ਜਦੋਂ ਵੀ ਪੰਜਾਬ ਪੁਲੀਸ ਦੀ ਭਰਤੀ ਖੁੱਲ੍ਹੇਗੀ ਤਾਂ ਉਸ ਨੂੰ ਪਹਿਲ ਦੇ ਆਧਾਰ ਤੇ ਪੰਜਾਬ ਪੁਲਿਸ ਦੇ ਵਿਚ ਵੀ ਨੌਕਰੀ ਦੇ ਦਿੱਤੀ ਜਾਵੇਗੀ।

ਈਟੀਵੀ ਭਾਰਤ ਦੀ ਖਬਰ ਦਾ ਵੱਡਾ ਅਸਰ

ਇਸ ਮੌਕੇ ਹਰਦੀਪ ਕੌਰ ਨੇ ਈਟੀਵੀ ਭਾਰਤ ਚੈਨਲ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਈਟੀਵੀ ਭਾਰਤ ਨੇ ਮੇਰੀ ਸਭ ਤੋਂ ਪਹਿਲਾਂ ਖ਼ਬਰ ਕੀਤੀ ਹੈ ਜਿਸ ਕਰਕੇ ਅੱਜ ੳਸਨੂੰ ਨੌਕਰੀ ਮਿਲੀ ਹੈ।

ਚੰਡੀਗੜ੍ਹ ਦੇ ਵਿਚ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਖੇਡ ਮੰਤਰੀ ਰਾਣਾ ਗੁਰਜੀਤ ਸੋਢੀ ਨੇ ਕਿਹਾ ਕਿ ਖੇਡਾਂ ਦੇ ਵਿਚ ਮੱਲਾਂ ਮਾਰਨ ਵਾਲੇ ਬੱਚਿਆਂ ਦੀ ਪੰਜਾਬ ਸਰਕਾਰ ਹਰ ਸਮੇਂ ਮਦਦ ਕਰ ਰਹੀ ਹੈ ਤੇ ਉਥੇ ਉਨ੍ਹਾਂ ਵੱਲੋਂ ਅੱਜ ਕਰਾਟੇ ਖਿਡਾਰਨ ਹਰਦੀਪ ਕੌਰ ਗੁਰਨੇ ਨੂੰ ਖੇਡ ਵਿਭਾਗ ਦੇ ਵਿੱਚ ਕੋਚ ਦੀ ਨੌਕਰੀ ਦੇ ਲਈ ਭਰਤੀ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ:ਮੰਤਰੀ ਮੰਡਲ ਨੇ 6ਵੇਂ ਪੇਅ-ਕਮਿਸ਼ਨ ਨੂੰ ਦਿੱਤੀ ਮਨਜ਼ੂਰੀ

Last Updated : Jun 18, 2021, 10:31 PM IST

ABOUT THE AUTHOR

...view details