ਚੰਡੀਗੜ੍ਹ: ਪੰਜਾਬ ਨਵੀਂ ਵਜ਼ਾਰਤ (Punjab Cabinet) ਨੇ ਐਤਵਾਰ ਸ਼ਾਮ ਨੂੰ ਸਹੁੰ ਚੁੱਕੀ। ਕੁੱਲ 15 ਮੰਤਰੀਆਂ ਵਿਚੋਂ 7 ਨਵੇਂ ਚਹਿਰਿਆਂ ਨੂੰ ਥਾਂ ਮਿਲੀ ਹੈ, ਜਦਕਿ 8 ਪੁਰਾਣੇ ਨਾਵਾਂ ਨੂੰ ਦੁਹਰਾਇਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਮਨਪ੍ਰੀਤ ਸਿੰਘ ਬਾਦਲ (Manpreet Singh Badal) ਜੋ ਕੈਪਟਨ ਸਰਕਾਰ 'ਚ ਖ਼ਜ਼ਾਨਾ ਮੰਤਰੀ ਸਨ, ਨੇ ਵੀ ਅੱਜ ਹਲਫ਼ ਲਿਆ ਹੈ। ਈਟੀਵੀ ਭਾਰਤ ਨੇ ਮਨਪ੍ਰੀਤ ਸਿੰਘ ਬਾਦਲ ਨਾਲ ਖ਼ਾਸ ਗੱਲਬਾਤ ਕੀਤੀ।
ਪ੍ਰਸ਼ਨ- ਤੁਸੀਂ ਪਹਿਲਾਂ ਵੀ ਕੈਬਨਿਟ ਮੰਤਰੀ ਸੀ ਉਸ ਵੇਲੇ ਜਿਹੜ੍ਹਾ ਤੁਹਾਡੇ ਕੋਲ ਖ਼ਜਾਨੇ ਦਾ ਵਿਭਾਗ ਸੀ ਹੁਣ ਤੁਸੀਂ ਕੀ ਉਮੀਦ ਕਰਦੇ ਹੋ?
ਉੱਤਰ-ਦੇਖੋ ਹੁਣ ਕਿਹੜਾ ਮਿਲਦਾ ਜੋ ਵੀ ਕਲਮਦਾਨ ਦੇਣਗੇ ਕੋਸ਼ਿਸ ਕਰਾਂਗੇ ਕਿ ਨੇਕਨਿਤੀ ਨਾਲ ਇਮਾਨਦਾਰੀ ਨਾਲ ਉਸ 'ਤੇ ਅਸੀਂ ਖਰੇ ਉਤਰ ਸਕੀਏ।
ਪ੍ਰਸ਼ਨ- ਬਾਦਲ ਸਾਹਿਬ ਸਮਾਂ ਬਹੁਤ ਘੱਟ ਰਹਿ ਗਿਆ ਹੈ ਸਰਕਾਰ ਕੋਲ ਕਿਉਂਕਿ ਨਵੀਂ ਸਰਕਾਰ ਬਣੀ ਹੈ ਨਵੀਂ ਕੈਬਨਿਟ ਬਣੀ ਹੈ ਲੋਕਾਂ ਦੀ ਜਿਹੜੀ ਮਨਸ਼ਾ ਤੁਹਾਡੇ ਤੋਂ ਵੱਧ ਰਹੀ ਹੈ ਕਿ ਜਿਹੜੀ 18 ਨੁਕਤੀ ਪ੍ਰੋਗਰਾਮ ਹੈ ਉਨ੍ਹਾਂ ਉੱਤੇ ਕਿਵੇਂ ਕੰਮ ਕੀਤਾ ਜਾਵੇ?
ਉੱਤਰ- ਕੁਝ ਜਿਹੜੇ ਨੁਰਾਕ ਨੇ ਉਹ ਮੁਕੰਮਲ ਕਰ ਲਏ ਗਏ ਹਨ ਤੇ ਕੁਝ ਤੇ ਕੰਮ ਚਲ ਰਿਹਾ 'ਤੇ ਕੁਝ ਇਸ ਤਰ੍ਹਾਂ ਦੇ ਨੁਕਤੇ ਵੀ ਹਨ ਅਸੀਂ ਜਿਹੜ੍ਹੇ ਕਿ ਅਸੀਂ 4-6 ਹਫ਼ਤਿਆਂ ਵਿੱਚ ਸਮੇਟ ਲਵਾਂਗੇ ਤਾਂ ਕਿ ਜਦੋਂ ਅੱਜ ਤੋਂ 3 ਮਹੀਨਿਆਂ ਬਾਅਦ ਜਾਂ 6 ਮਹੀਨਿਆਂ ਬਾਅਦ ਪੰਜਾਬ ਦੇ ਲੋਕਾਂ ਦੀ ਕਚਿਹਰੀ 'ਚ ਜਾਈਏ ਤਾਂ ਕਾਂਗਰਸ ਸ਼ਰਮਿੰਦਾ ਨਾ ਹੋਣਾ ਪਵੇ ਅਤੇ ਜਦੋਂ ਅਸੀਂ ਲੋਕਾਂ ਦੀ ਕਚਿਹਰੀ 'ਚ ਜਾਈਏ ਤਾਂ ਅਸੀਂ ਲੋਕਾਂ ਨੂੰ ਇਹ ਦੱਸ ਸਕੀਏ ਕਿ ਜਿੰਨ੍ਹੀ ਕੁ ਸਾਡੀ ਹੈਸੀਅਤ ਹੈ ਜਿੰਨ੍ਹੀ ਸਾਡੀ ਔਕਾਤ ਸੀ ਅਸੀਂ ਬਿਹਤਰ ਤੋਂ ਬਿਹਤਰ ਅਸੀਂ ਪੰਜਾਬ ਲਈ ਕੀਤਾ।
ਪ੍ਰਸ਼ਨ- ਰਾਜ ਭਵਨ ਦੇ ਬਾਹਰ ਤੁਹਾਡੇ ਹਲਕੇ ਦੇ ਲੋਕ ਖੜ੍ਹੇ ਸੀ ਜੋ ਬਹੁਤ ਹੀ ਖ਼ੁਸ ਨਜ਼ਰ ਆ ਰਹੇ ਸੀ, ਕਿੰਨੀਆਂ ਉਮੀਦਾਂ ਹੋਰ ਵੱਧ ਜਾਂਦੀਆਂ ਹਨ ਕਿ ਜਦੋਂ ਆਪਣੇ ਹਲਕੇ ਦੇ ਲੋਕ ਇਹ ਚਾਹੰਦੇ ਹਨ ਕਿ ਸਾਡੇ ਦੁਬਾਰਾ ਤੋਂ ਉਹ ਚਾਹੁੰਦੇ ਹਨ ਕਿ ਦੁਬਾਰਾ ਤੋਂ ਉਨ੍ਹਾਂ ਮਨਿਸਟਰੀ ਚ ਉਨ੍ਹਾਂ ਦਾ ਨਾਂ ਆ ਜਾਵੇ?
ਉੱਤਰ-ਦਰਅਸਲ ਜੋ ਰਾਜ ਭਵਨ ਤੱਕ ਪਹੁੰਚਦੇ ਹਨ ਉਹ ਤਾਂ ਸਾਡੇ ਯਾਰ ਵੇਲੀ ਹੀ ਹੁੰਦੇ ਹਨ, ਉਨ੍ਹਾਂ ਤਾਂ ਖ਼ੁਸ ਹੋਣਾ ਹੀ ਹੋਣਾ ਹੈ ਪਰ ਮੈਂ ਸਮਝਦਾ ਹਾਂ ਕਿ ਇਹ ਕਾਂਗਰਸ ਪਾਰਟੀ ਦੀ ਸਰਕਾਰ ਹੈ ਕੈਪਟਨ ਸਾਹਿਬ ਵੇਲੇ ਵੀ ਸੀ ਤੇ ਹੁਣ ਵੀ ਹੈ। ਹਾਂ ਠੀਕ ਹੈ ਇਹ ਇੱਕ ਪ੍ਰਮਾਤਮਾ ਦਾ ਅਸੂਲ ਹੈ ਕੁਦਰਤ ਦਾ ਇੱਕ ਨਿਯਾਮ ਹੈ ਕਿ ਪੁਰਾਣੀ ਜੋ ਨਸਲ ਹੁੰਦੀ ਹੈ ਉਨ੍ਹਾਂ ਨਵੀਂ ਨਸਲ ਨੂੰ ਜਗ੍ਹਾ ਦੇਣੀ ਪੈਦੀ ਹੈ ਕਿਉਂਕਿ ਜਿਹੜ੍ਹੀ ਨਵੀਂ ਨਸਲ ਹੁੰਦੀ ਹੈ ਉਨ੍ਹਾਂ ਦੀ ਸੋਚ ਵਿੱਚ ਇੱਕ ਤਾਜ਼ਗੀ ਹੁੰਦੀ ਹੈ। ਅੱਜ ਤੋਂ 5 ਸਾਲ ਬਾਅਦ ਹੋ ਸਕਦਾ ਹੈ ਹੋਰ ਮਨਿਸਟ ਆਉਣਗੇ ਜੋ ਸਾਡੇ ਤੋਂ ਛੋਟੀ ਉਮਰ ਦੇ ਹੋਣਗੇ ਨਵੇਂ ਉਨ੍ਹਾਂ ਦੇ ਆਪਣੇ ਨਵੇਂ ਪਲੈਨ ਹੋਣਗੇ, ਸੋ ਸਰਕਾਰ ਨਵੀਂ ਨਹੀਂ ਹੈ ਕੁਝ ਚਿਹਰੇ ਬਦਲੇ ਐ ਮੁੱਖ ਮੰਤਰੀ ਬਦਲਿਆ।
ਪ੍ਰਸ਼ਨ- ਜਿਹੜੀ ਨਵੀਂ ਕੈਬਿਨਟ ਮੰਤਰੀ ਬਣੇ ਹਨ ਕਿਵੇਂ ਦੇਖਦੇ ਹੋ ਉਨ੍ਹਾਂ ਸਾਰਿਆਂ ਨੂੰ?
ਉੱਤਰ- ਸਿਰ ਨਾਲ ਸਿਰ ਜੋੜਾਂਗੇ, ਹੱਥ ਨਾਲ ਹੱਥ ਜੋੜਾਂਗੇ, ਰਲ ਮਿਲ ਕੇ ਬਿਹਤਰ ਕਰਾਂਗੇ ਪਰ ਮੈਂ ਕੈਮਰੇ ਤੇ ਕਹਿਣਾ ਚਾਹੁੰਦਾ ਹਾਂ ਕਿ ਇਹ ਕਾਂਗਰਸ ਪਾਰਟੀ ਦੀ ਮਜ਼ਬੂਰੀ ਹੈ, ਐਮ. ਐਲ.ਏ 80 ਨੇ ਮਨਿਸਟ 17 ਬਣੇ ਨੇ ਤੇ ਜਿਹੜ੍ਹੇ ਨਹੀਂ ਬਣ ਸਕੇ ਮਸਲਨ, ਬਲਵੀਰ ਸਿੰਘ ਸਿੱਧੂ, ਕੁਸ਼ਲਦੀਪ, ਗੁਰਪ੍ਰੀਤ ਕਾਂਗੜ ਉਨ੍ਹਾਂ ਦੀ ਮਿਹਨਤ ਤੇ ਉਨ੍ਹਾਂ ਦੇ ਕਿਰਦਾਰ ਤੇ ਉਨ੍ਹਾਂ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ। ਇਹ ਬੱਸ ਇੱਕ ਮਜ਼ਬੂਰੀ ਹੈ ਕਿ 80 ਚੋਂ 17 ਨੇ ਬਣਨਾ ਸੀ। ਹੋ ਸਕਦਾ ਹੈ ਕਿ ਮਾਰਚ ਵਿੱਚ ਅਗਲੀ ਸਰਕਾਰ ਬਣੇਗੀ ਤਾਂ ਮਨਪ੍ਰੀਤ ਪਿੱਛੇ ਹੱਟ ਜਾਵੇਗਾ ਤੇ ਸਿੱਧੂ ਸਾਹਿਬ ਅੱਗੇ ਆ ਜਾਣਗੇ। ਜੇ ਅਸੀਂ ਰਲ-ਮਿਲ ਕੇ ਕੋਸ਼ਿਸ ਕਰਾਂਗੇ ਤਾਂ ਕਾਮਯਾਬੀ ਸਾਡੇ ਕਦਮਾਂ 'ਚ ਹੈ।
ਇਹ ਵੀ ਪੜ੍ਹੋ:ਪੰਜਾਬ ਦੀ ਨਵੀਂ ਵਜ਼ਾਰਤ: 15 ਮੰਤਰੀਆਂ ਨੇ ਚੁੱਕੀ ਅਹੁਦੇ ਤੇ ਗੋਪਨੀਅਤਾ ਦੀ ਸਹੁੰ