ਪੰਜਾਬ

punjab

ETV Bharat / city

ਸਰਕਾਰ ਤੋਂ ਖ਼ਫ਼ਾ 8 ਲੱਖ ਮੁਲਾਜ਼ਮ 15 ਅਗਸਤ ਨੂੰ ਲਹਿਰਾਉਣਗੇ ਕਾਲੇ ਝੰਡੇ - massive protest against punjab govt

ਸਰਕਾਰ ਤੋਂ ਖ਼ਫ਼ਾ ਮੁਲਾਜ਼ਮਾਂ ਨੇ ਚੇਤਾਵਨੀ ਦਿੱਤੀ ਹੈ ਕਿ 15 ਅਗਸਤ ਮੌਕੇ ਸੂਬੇ ਭਰ ਦੇ ਕਰੀਬ 8 ਲੱਖ ਮੁਲਾਜ਼ਮਾਂ ਵੱਲੋਂ ਕਾਲੇ ਝੰਡੇ ਲਹਿਰਾ ਕੇ ਸਰਕਾਰ ਵਿਰੁੱਧ ਰੋਸ ਜਤਾਇਆ ਜਾਵੇਗਾ ਅਤੇ ਹਰੇਕ ਵਿਧਾਨ ਸਭਾ ਹਲਕੇ ਦੇ ਵਿਧਾਇਕ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।

ਸਰਕਾਰ ਤੋਂ ਖ਼ਫ਼ਾ 8 ਲੱਖ ਮੁਲਾਜ਼ਮ 15 ਅਗਸਤ ਨੂੰ ਲਹਿਰਾਉਣਗੇ ਕਾਲੇ ਝੰਡੇ
ਸਰਕਾਰ ਤੋਂ ਖ਼ਫ਼ਾ 8 ਲੱਖ ਮੁਲਾਜ਼ਮ 15 ਅਗਸਤ ਨੂੰ ਲਹਿਰਾਉਣਗੇ ਕਾਲੇ ਝੰਡੇ

By

Published : Jul 28, 2020, 8:55 PM IST

ਚੰਡੀਗੜ੍ਹ: ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਮੰਗਲਵਾਰ ਨੂੰ ਸੈਕਟਰ 22 ਵਿੱਚ ਬੈਠਕ ਕੀਤੀ ਗਈ। ਇਸ ਬੈਠਕ ਵਿੱਚ ਵਿੱਚ ਸੂਬੇ ਭਰ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਹਿੱਸਾ ਲਿਆ।

ਬੈਠਕ ਤੋਂ ਬਾਅਦ ਫਰੰਟ ਦੇ ਮੈਂਬਰਾਂ ਨੇ ਦੱਸਿਆ ਕਿ ਆਉਣ ਵਾਲੀ 4 ਤਾਰੀਖ ਤੋਂ ਸੂਬੇ ਭਰ ਦੇ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਸਾਂਝਾ ਮੰਚ ਵੱਲੋਂ ਸਰਕਾਰ ਵਿਰੁੱਧ ਅਰਥੀ ਫ਼ੂਕ ਮੁਜ਼ਾਹਰੇ ਕੀਤੇ ਜਾਣਗੇ ਅਤੇ 5 ਤਾਰੀਖ ਨੂੰ ਹਰ ਵਿਭਾਗ ਦੇ ਬਾਹਰ ਧਰਨਾ ਦਿੱਤਾ ਜਾਵੇਗਾ।

ਸਰਕਾਰ ਤੋਂ ਖ਼ਫ਼ਾ 8 ਲੱਖ ਮੁਲਾਜ਼ਮ 15 ਅਗਸਤ ਨੂੰ ਲਹਿਰਾਉਣਗੇ ਕਾਲੇ ਝੰਡੇ

ਦੱਸਣਯੋਗ ਹੈ ਕਿ ਮੁਲਾਜ਼ਮ ਜਥੇਬੰਦੀਆਂ ਮੋਬਾਈਲ ਭੱਤਿਆਂ ਵਿੱਚ ਕਟੌਤੀ ਅਤੇ ਨਵੀਂ ਭਰਤੀਆਂ ਲਈ ਕੇਂਦਰੀ ਪੇਅ ਸਕੇਲ ਲਾਗੂ ਕਰਨ ਵਿਰੁੱਧ ਸੂਬਾ ਸਰਕਾਰ ਵਿਰੁੱਧ ਰੋਸ ਜਤਾ ਰਹੀਆਂ ਹਨ।

ਸਰਕਾਰ ਤੋਂ ਖ਼ਫ਼ਾ ਮੁਲਾਜ਼ਮਾਂ ਨੇ ਚੇਤਾਵਨੀ ਦਿੱਤੀ ਹੈ ਕਿ 15 ਅਗਸਤ ਮੌਕੇ ਸੂਬੇ ਭਰ ਦੇ ਕਰੀਬ 8 ਲੱਖ ਮੁਲਾਜ਼ਮਾਂ ਵੱਲੋਂ ਕਾਲੇ ਝੰਡੇ ਲਹਿਰਾ ਕੇ ਸਰਕਾਰ ਵਿਰੁੱਧ ਰੋਸ ਜਤਾਇਆ ਜਾਵੇਗਾ ਅਤੇ ਹਰੇਕ ਵਿਧਾਨ ਸਭਾ ਹਲਕੇ ਦੇ ਵਿਧਾਇਕ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਜੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 18 ਅਗਸਤ ਤੋਂ ਪ੍ਰਦਰਸ਼ਨ ਹੋਰ ਤੇਜ਼ ਕਰ ਦਿੱਤਾ ਜਾਵੇਗਾ।

ABOUT THE AUTHOR

...view details