ਚੰਡੀਗੜ੍ਹ: ਬਿਆਸ ਡੇਰਾ ਮੁੜ ਵਿਵਾਦਾਂ 'ਚ ਘਿਰਦਾ ਨਜ਼ਰ ਆ ਰਿਹਾ ਹੈ। ਬਿਆਸ ਦੇ ਕਿਸਾਨਾਂ ਨੇ ਡੇਰਾ ਮੁਖੀ ਗੁਰਿੰਦਰ ਸਿੰਘ 'ਤੇ ਜ਼ਮੀਨ ਹੜੱਪਣ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਪੀੜਤਾਂ ਦੀ ਆਵਾਜ਼ ਬਣ ਕੇ ਆਏ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ 1932 ਵਿੱਚ ਜਦੋਂ ਰਾਧਾ ਸਵਾਮੀ ਡੇਰਾ ਹੋਂਦ ਵਿਚ ਆਇਆ ਸੀ ਉਸ ਵੇਲੇ ਉਹਨਾਂ ਕੋਲ 8 ਏਕੜ ਜ਼ਮੀਨ ਸੀ ਪਰ ਅੱਜ ਉਹ ਜ਼ਮੀਨ ਹਜ਼ਾਰਾਂ ਏਕੜ ਹੋ ਗਈ ਹੈ। ਉਨ੍ਹਾਂ ਨੇ ਡੇਰਾ ਮੁਖੀ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹਨਾਂ ਨੇ ਕਈ ਵਾਰ ਸਰਕਾਰ ਨੂੰ ਇਸ ਸਬੰਧੀ ਚੇਤਾਵਨੀ ਦਿੱਤੀ ਹੈ ਪਰ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ।
ਮੁਸ਼ਕਲ 'ਚ ਪੈ ਸਕਦੇ ਹਨ ਬਿਆਸ ਡੇਰਾ ਮੁਖੀ ਗੁਰਿੰਦਰ ਸਿੰਘ, ਕਿਸਾਨਾਂ ਨੇ ਲਗਾਏ ਗੰਭੀਰ ਇਲਜ਼ਾਮ - dera beas
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇੱਕ ਪਾਸੇ ਜਿੱਥੇ ਸਿਆਸੀ ਆਗੂ ਡੇਰਾ ਮੁਖੀ ਕੋਲ ਆਸ਼ੀਰਵਾਦ ਲੈਣ ਪਹੁੰਚ ਰਹੇ ਹਨ, ਉੱਥੇ ਹੀ ਉਨ੍ਹਾਂ 'ਤੇ ਦੋਸ਼ ਲੱਗ ਰਹੇ ਹਨ। ਇਸ ਸਬੰਧੀ ਬਲਦੇਵ ਸਿੰਘ ਸਿਰਸਾ ਨੇ ਬਿਆਸ ਡੇਰਾ ਮੁਖੀ ਵਲੋਂ ਕਿਸਾਨਾਂ ਦੀ ਜ਼ਮੀਨ ਹੜਪੜ ਦਾ ਮਾਮਲਾ ਪੰਜਾਬ ਦੇ ਗਵਰਨਰ ਵੀ.ਪੀ. ਸਿੰਘ ਬਦਨੌਰ ਦੇ ਧਿਆਨ ਵਿੱਚ ਲਿਆਂਦਾ ਹੈ। ਇਸ ਦੇ ਨਾਲ ਹੀ ਸਰਕਾਰ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ ਹੈ।
ਬਲਦੇਵ ਸਿੰਘ ਸਿਰਸਾ
ਇਸ ਸਬੰਧੀ ਕਿਸਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਹੱਥਾਂ ਤੋਂ ਅਪਾਹਜ਼ ਹਨ ਤੇ ਉਹਨਾਂ ਕੋਲ ਸਾਢੇ 10 ਏਕੜ ਜ਼ਮੀਨ ਹੈ ਜਿਸ ਦੀ ਨਾ ਕੋਈ ਲਿਖਤ ਪੜ੍ਹਤ ਹੋਈ ਅਤੇ ਨਾਂ ਹੀ ਕੋਈ ਮੁਆਵਜ਼ਾ ਦਿੱਤਾ ਗਿਆ ਹੈ।
Last Updated : Apr 10, 2019, 6:54 PM IST