ਪੰਜਾਬ

punjab

ETV Bharat / city

ਕਰਵਾ ਚੌਥ 'ਤੇ ਵੱਡਾ ਝਟਕਾ: ਪੰਜਾਬ 'ਚ ਮਹਿੰਗੀ ਹੋਵੇਗੀ ਬਿਜਲੀ, ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਪਾਵਰਕਾਮ ਦਾ ਫੈਸਲਾ

ਪੰਜਾਬ ਵਿੱਚ ਘਰੇਲੂ ਬਿਜਲੀ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਦੇਣ ਦੇ ਨਾਲ, PSPCL ਨੇ ਬਿਜਲੀ ਦਰਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। Electricity will be expensive in Punjab.

Electricity will be expensive in Punjab
Electricity will be expensive in Punjab

By

Published : Oct 13, 2022, 6:49 PM IST

ਚੰਡੀਗੜ੍ਹ: ਪੰਜਾਬ ਵਿੱਚ ਘਰੇਲੂ ਬਿਜਲੀ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਦੇਣ ਦੇ ਨਾਲ, PSPCL ਨੇ ਬਿਜਲੀ ਦਰਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਘਰੇਲੂ ਬਿਜਲੀ 12 ਪੈਸੇ ਪ੍ਰਤੀ ਕਿਲੋਵਾਟ ਅਤੇ ਉਦਯੋਗਿਕ ਬਿਜਲੀ 13 ਪੈਸੇ ਮਹਿੰਗੀ ਹੋਵੇਗੀ। ਸੂਬੇ ਭਰ ਵਿੱਚ ਫੀਸ ਵਿੱਚ 12-13 ਪੈਸੇ ਪ੍ਰਤੀ ਯੂਨਿਟ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪਾਵਰਕੌਮ ਨੇ ਲਾਗਤ ਵਸੂਲੀ ਲਈ ਫਾਈਲ ਪੰਜਾਬ ਸਰਕਾਰ ਨੂੰ ਭੇਜੀ ਸੀ, ਜਿਸ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। Electricity will be expensive in Punjab.

ਸੂਤਰਾਂ ਮੁਤਾਬਿਕ ਦਰਾਂ 'ਚ ਵਾਧੇ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਜਲਦ ਹੀ ਸਰਕੂਲਰ ਜਾਰੀ ਕੀਤਾ ਜਾਵੇਗਾ। ਘਰੇਲੂ ਅਤੇ ਉਦਯੋਗਾਂ 'ਤੇ ਵੱਖ-ਵੱਖ ਦਰਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਘਰੇਲੂ ਖਪਤਕਾਰਾਂ ਲਈ ਇਹ 12 ਪੈਸੇ ਪ੍ਰਤੀ ਕਿਲੋਵਾਟ ਘੰਟਾ ਅਤੇ ਉਦਯੋਗਿਕ ਲਈ 13 ਪੈਸੇ ਪ੍ਰਤੀ ਕਿਲੋਵਾਟ ਘੰਟਾ ਵਧਾਇਆ ਜਾਵੇਗਾ। ਪਾਵਰਕੌਮ ਨੇ ਗਰਮੀ ਦੇ ਮੌਸਮ ਵਿੱਚ ਨਿਰਵਿਘਨ ਸਪਲਾਈ ਲਈ ਮਹਿੰਗੀ ਬਿਜਲੀ ਅਤੇ ਕੋਲਾ ਖਰੀਦਿਆ ਸੀ। ਇਸ ਨਾਲ ਪਾਵਰਕੌਮ ’ਤੇ ਵਿੱਤੀ ਬੋਝ ਵਧ ਗਿਆ ਹੈ।

ਇਹ ਵੀ ਪੜ੍ਹੋ:ਸ਼ਾਮਲਾਤ ਜਮੀਨਾਂ 'ਤੇ ਮਾਨ ਸਰਕਾਰ ਦਾ ਵੱਡਾ ਐਕਸ਼ਨ

ABOUT THE AUTHOR

...view details