ਪੰਜਾਬ

punjab

ETV Bharat / city

ਜੀ ਦਾ ਜੰਜਾਲ ਬਣੇ ਬਿਜਲੀ ਦੇ ਬਿੱਲ... - Electricity bills issued by Chandigarh administration

ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ 'ਚ ਹਰ ਕੋਈ ਮੰਦੀ ਦੀ ਮਾਰ ਝੱਲ ਰਿਹਾ ਹੈ। ਅਜਿਹੇ 'ਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਬਿਜਲੀ ਦੇ ਬਿੱਲ ਛੋਟੇ ਕਾਰੋਬਾਰੀਆਂ ਲਈ ਸਮੱਸਿਆ ਬਣੇ ਹੋਏ ਹਨ।

ਜੀ ਦਾ ਜੰਜਾਲ ਬਣੇ ਬਿਜਲੀ ਦੇ ਬਿੱਲ...
ਜੀ ਦਾ ਜੰਜਾਲ ਬਣੇ ਬਿਜਲੀ ਦੇ ਬਿੱਲ...

By

Published : May 25, 2020, 7:33 AM IST

Updated : May 25, 2020, 9:55 AM IST

ਚੰਡੀਗੜ੍ਹ: ਬਿਜਲੀ ਦੇ ਬਿਲ ਸ਼ੁਰੂ ਤੋਂ ਹੀ ਸਾਰਿਆਂ ਦੀ ਸਮੱਸਿਆ ਬਣੇ ਰਹੇ ਹਨ। ਅਜਿਹੇ 'ਚ ਲੌਕਡਾਊਨ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਭੇਜੇ ਗਏ ਬਿਲਾਂ ਨੂੰ ਲੈ ਕੇ ਲੋਕਾਂ 'ਚ ਰੋਸ ਵੇਖਣ ਨੂੰ ਮਿਲ ਰਿਹਾ ਹੈ। ਛੋਟੇ ਕਾਰੋਬਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਬਿਜਲੀ ਮੀਟਰ ਦੀ ਪੁਰਾਣੀ ਰੀਡਿੰਗ ਦੇ ਹਿਸਾਬ ਨਾਲ ਬਿੱਲ ਭੇਜੇ ਗਏ ਹਨ। ਜਦੋਂ ਕਿ ਉਨ੍ਹਾਂ ਦੀਆਂ ਦੁਕਾਨਾਂ ਲੌਕਡਾਊਨ ਕਾਰਨ ਬੰਦ ਸਨ।

ਜੀ ਦਾ ਜੰਜਾਲ ਬਣੇ ਬਿਜਲੀ ਦੇ ਬਿੱਲ...

ਦੁਕਾਨਦਾਰਾਂ ਨੇ ਸਰਕਾਰ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸਰਕਾਰ ਨੇ ਆਪਣੇ ਰਾਹਤ ਪੈਕਜ 'ਚ ਐਲਾਨ ਕੀਤਾ ਸੀ ਕਿ ਉਹ ਖੇਤਰ 'ਚ ਲਾਭ ਦੇਵੇਗੀ। ਉਨ੍ਹਾਂ ਛੋਟੇ ਕਾਰੋਬਾਰੀਆਂ ਲਈ ਵੀ ਕਈ ਐਲਾਨ ਕੀਤੇ ਸਨ। ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਲਾਭ ਤਾਂ ਦੂਰ ਇੱਥੇ ਬਿਜਲੀ ਬਿੱਲ 'ਚ ਵੀ ਕੋਈ ਡਿਸਕਾਉਂਟ ਨਹੀਂ ਦਿੱਤਾ ਗਿਆ।

ਇੱਕ ਹੋਰ ਦੁਕਾਨਦਾਰ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਬੀਤੇ ਕਈ ਸਮੇਂ ਤੋਂ ਬੰਦ ਹੈ ਪਰ ਇਸ ਤੋਂ ਬਾਅਦ ਵੀ ਉਨ੍ਹਾਂ ਦਾ ਬਿੱਲ 5000 ਆਇਆ ਹੈ। ਉਨ੍ਹਾਂ ਕਿਹਾ ਕਿ ਭਲੇ ਹੀ ਇਹ ਬਿੱਲ ਪੁਰਾਣੀ ਰੀਡਿੰਗ ਦੇ ਹਿਸਾਬ ਨਾਲ ਆਇਆ ਹੈ ਪਰ ਇਸ 'ਤੇ ਉਨ੍ਹਾਂ ਦਾ ਕਿੰਨਾ-ਕੁ-ਨੁਕਸਾਨ ਹੈ। ਉਨ੍ਹਾਂ ਕਿਹਾ ਕਿ ਮੰਦੀ ਦੇ ਇਸ ਦੌਰ 'ਚ ਇਨ੍ਹਾਂ ਬਿੱਲ ਭਰਨਾ ਉਨ੍ਹਾਂ ਦੇ ਬਸ ਦੀ ਗੱਲ ਨਹੀਂ।

ਦੂਜੇ ਪਾਸੇ ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਹੁਣ ਘਰ ਘਰ ਜਾ ਕੇ ਰਿਡਿੰਗ ਲੈਣਾ ਤਾਂ ਸੰਭਵ ਨਹੀਂ ਸੀ ਇਸ ਲਈ ਪ੍ਰਸ਼ਾਸਨ ਨੂੰ ਅਜਿਹਾ ਕਦਮ ਚੁੱਕਣ। ਉਨ੍ਹਾਂ ਕਿਹਾ ਕਿ ਮੀਡੀਆ 'ਚ ਪਹਿਲਾ ਹੀ ਕੁਝ ਅਧਿਕਾਰੀਆਂ ਦੇ ਨੰਬਰ ਜਾਰੀ ਕੀਤੇ ਸਨ, ਜਿਸ 'ਚ ਬਿਜਲੀ ਦੇ ਮੀਟਰ ਰਿਡਿੰਗ ਦੀ ਫੋਟੋ ਪਤੇ ਸਮੇਤ ਉਨ੍ਹਾਂ ਨੂੰ ਭੇਜੀ ਜਾਵੇ। ਬਿਜਲੀ ਮਹਿਕਮਾ ਉਸ ਹਿਸਾਬ ਨਾਲ ਬਿੱਲ ਭੇਜ ਦੇਣਗੇ।

ਜਦੋਂ ਸਾਰਾ ਦੇਸ਼ ਕੋਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਲੜ੍ਹ ਰਿਹਾ ਹੈ ਤਾਂ ਉਥੇ ਹੀ ਲੋਕਾਂ ਨੂੰ ਆਰਥਿਕ ਮੰਦੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਲੋਕਾਂ ਲਈ ਸਰਕਾਰ ਨੇ ਜੋਂ 20 ਲੱਖ ਦਾ ਰਾਹਤ ਪੈਕਜ ਦਾ ਐਲਾਨ ਕੀਤਾ ਸੀ, ਉਸ ਦੀ ਜ਼ਮੀਨੀ ਹਕੀਕਤ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ।

Last Updated : May 25, 2020, 9:55 AM IST

ABOUT THE AUTHOR

...view details