ਪੰਜਾਬ

punjab

ETV Bharat / city

Assembly Elections 2022: ਚੋਣ ਕਮਿਸ਼ਨਰ ਡਾ. ਐੱਸ ਕਰੁਣਾ ਰਾਜੂ ਨੇ ਤਿਆਰੀਆਂ ਨੂੰ ਲੈਕੇ ਕੀਤੀ ਇਹ ਗੱਲ - ਪੰਜਾਬ ਦੇ ਮੁੱਖ ਚੋਣ ਕਮਿਸ਼ਨਰ

ਪ੍ਰੈੱਸ ਕਾਨਫਰੰਸ ਦੌਰਾਨ ਚੋਣ ਕਮੀਸ਼ਨਰ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਕਿ ਪੋਲਿੰਗ ਬੂਥ 24,689 ਹੋਣ ਦੀ ਸੰਭਵਾਨਾ ਹੈ ਜਾਂ ਫਿਰ ਇਸ ਤੋਂ ਜਿਆਦਾ ਵੀ ਹੋ ਸਕਦੇ ਹਨ।

Assembly Elections 2022
Assembly Elections 2022

By

Published : Sep 14, 2021, 12:51 PM IST

Updated : Sep 15, 2021, 6:06 AM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਡਾ. ਐਸ ਕਰੁਣਾ ਰਾਜੂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਆਉਣ ਵਾਲੀਆਂ 2022 ਦੀਆਂ ਵਿਧਾਨਸਭਾ ਚੋਣਾਂ ਦੇ ਸਬੰਧ ’ਚ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਚੋਣਾਂ ਦੀ ਤਿਆਰੀ ਚੋਣ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਹੈ।

Assembly Elections 2022: ਚੋਣ ਕਮਿਸ਼ਨਰ ਡਾ. ਐੱਸ ਕਰੁਣਾ ਰਾਜੂ ਨੇ ਤਿਆਰੀਆਂ ਨੂੰ ਲੈਕੇ ਕੀਤੀ ਇਹ ਗੱਲ

24,689 ਹੋ ਸਕਦੇ ਹਨ ਪੋਲਿੰਗ ਬੂਥ

ਪ੍ਰੈਸ ਕਾਨਫਰੰਸ ਦੌਰਾਨ ਚੋਣ ਕਮੀਸ਼ਨਰ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਕਿ ਪੋਲਿੰਗ ਬੂਥ 24,689 ਹੋਣ ਦੀ ਸੰਭਵਾਨਾ ਹੈ ਜਾਂ ਫਿਰ ਇਸ ਤੋਂ ਜਿਆਦਾ ਵੀ ਹੋ ਸਕਦੇ ਹਨ। ਇਸ ਤੋਂ ਇਲਾਵਾ 45,136 ਬੈਲਟ ਯੂਨੀਟਾਂ ਹਨ ਜਦਕਿ 24,442 ਕੰਟਰੋਲ ਯੂਨੀਟ ਹੈ। ਦੂਜੇ ਪਾਸੇ 16476 ਵੀਵੀਪੈਟ( vvpat) ਹਨ। ਜਦਕਿ 21100 ਵੀਵੀਪੈਟ( vvpat) ਹੋਰ ਮਿਲਣਗੇ।

ਇਹ ਵੀ ਪੜੋ: Assembly Elections 2022: ਅਕਾਲੀ ਦਲ ਵੱਲੋਂ ਸੂਚੀ ਜਾਰੀ, ਪੜੋ ਤੁਹਾਡੇ ਹਲਕੇ ਤੋਂ ਕੌਣ ਹੈ ਉਮੀਦਵਾਰ...

ਮੱਧ ਪ੍ਰਦੇਸ਼ ਤੋਂ ਆਵੇਗੀ ਈਵੀਐਮ ਮਸ਼ੀਨ

ਚੋਣ ਕਮਿਸ਼ਨਰ ਨੇ ਦੱਸਿਆ ਕਿ ਟ੍ਰਾਂਸਪੋਰਟੇਸ਼ਨ ਅਤੇ ਸਟੋਰਜ, ਇਲੈਕਸ਼ਨ ਕਮੀਸ਼ਨ ਤੱਕ ਨਿਯਮਾਂ ਦੇ ਤਹਿਤ ਕੰਮ ਕੀਤਾ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੱਧਪ੍ਰਦੇਸ਼ ਤੋਂ ਈਵੀਐਮ (evm) ਮਸ਼ੀਨ ਆਉਣੀ ਹੈ ਜੋ ਕਿ ਬਹੁਤ ਹੀ ਸਖਤ ਸੁਰੱਖਿਆ ਹੇਠ ਆ ਰਹੀ ਹੈ। ਜਿਸ ਟਰੱਕ ਰਾਹੀ ਮਸ਼ੀਨ ਨੂੰ ਲੈ ਕੇ ਆਇਆ ਜਾਂਦਾ ਹੈ, ਉਸ ਨੂੰ ਜੀਪੀਐਸ ਜਰੀਏ ਟ੍ਰੈਕ ਕੀਤਾ ਜਾਂਦਾ ਹੈ ਜਿਸ ਜ਼ਿਲ੍ਹੇ ਤੋਂ ਮਸ਼ੀਨ ਆਉਂਦੀ ਹੈ ਉਸ ਜਿਲ੍ਹੇ ਦੇ ਡੀਸੀ ਅਤੇ ਐਸਐਸਪੀ ਨੂੰ ਇਸਦੀ ਜਾਣਕਾਰੀ ਹੁੰਦੀ ਹੈ। ਰਸਤੇ ਚ ਟਰੱਕ ਨੂੰ ਰੁਕਣ ਦੀ ਇਜਾਜ਼ਤ ਨਹੀਂ ਹੁੰਦੀ ਹੈ ਜੇਕਰ ਰੁਕਣਾ ਹੁੰਦਾ ਹੈਤਾਂ ਇਸਦੀ ਜਾਣਕਾਰੀ ਕਿਸੇ ਪੋਲਿੰਗ ਸਟੇਸ਼ਨ ਨੂੰ ਦੇਣੀ ਹੁੰਦੀ ਹੈ। ਇਸ ਤੋਂ ਬਾਅਦ ਜਦੋ ਮਸ਼ੀਨ ਆ ਜਾਵੇਗੀ ਤਾਂ ਸਾਰੇ ਰਾਜਨੀਤੀਕ ਦਲਾਂ ਦੇ ਨੁਮਾਇੰਦੇ ਨੂੰ ਬੁਲਾਇਆ ਜਾਂਦਾ ਹੈ ਫਿਰ ਵੀਡੀਓਗ੍ਰਾਫੀ ਦੇ ਜਰੀਏ ਅਤੇ ਸੀਸੀਟੀਵੀ ਦੀ ਕੈਦ ’ਚ ਈਵੀਐਮ (evm) , ਵੀਵੀਪੈਟ (vvpat) ਨੂੰ ਸਖਤ ਸੁਰੱਖਿਆ ’ਚ ਰੱਖਿਆ ਜਾਵੇਗਾ।

ਕੋਰੋਨਾ ਨਿਯਮਾਂ ਦਾ ਰੱਖਿਆ ਜਾਵੇਗਾ ਧਿਆਨ

ਚੋਣ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਨੂੰ ਲੈ ਕੇ ਵੀ ਪ੍ਰਿੰਸੀਪਲ ਹੈੱਲਥ ਸੈਕਟਰੀ ਨਾਲ ਗੱਲ ਹੋਈ ਹੈ। ਪੋਲਿੰਗ ਬੂਥ ਦੇ ਲਈ ਮਾਸਕ, ਸੈਨੇਟਾਈਜਰ ਅਤੇ ਕੋਵਿਡ ਨਿਯਮਾਂ ਦੀ ਪਾਲਣਾ ਕਰਵਾਉਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਕੋਵਿਡ ਕਾਰਨ ਵੋਟਰਾਂ ਦੀ ਗਿਣਤੀ ਨੂੰ ਵੀ ਘਟਾਇਆ ਗਿਆ ਹੈ। ਦੱਸ ਦਈਏ ਕਿ ਇੱਕ ਸਮੇਂ ’ਚ 1200 ਵੋਟਰਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਪਹਿਲਾਂ ਵੋਟਰਾਂ ਦੀ ਗਿਣਤੀ 1400 ਸੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਈਵੀਐਮ (Evm),ਵੀਵੀਪੈਟ (vvpat) ਦੀ ਹਰ ਤਿੰਨ ਮਹੀਨੇ ’ਚ ਚੈਕਿੰਗ ਹੁੰਦੀ ਹੈ। ਸਵਿੱਚ ਦੇਖਣਾ, ਕੇਬਲ ਦੇਖਣਾ ਕਿਧਰੇ ਕੁਝ ਟੁੱਟਿਆ ਤਾਂ ਨਹੀਂ ਅਤੇ ਬੈਟਰੀ ਆਦਿ ਬਾਰੇ ਚੈਕਿੰਗ ਕੀਤੀ ਜਾਂਦੀ ਹੈ। ਚੈਕਿੰਗ ਤੋਂ ਇਲਾਵਾ 10 ਫੀਸਦ ਮਸੀਨਾਂ ’ਚ ਵੋਟ ਪਾ ਕੇ ਦੇਖਿਆ ਜਾਂਦਾ ਹੈ ਉਸ ਤੋਂ ਬਾਅਦ ਸੈਟੀਸਫੈਕਸ਼ਨ ਸਰਟੀਫਿਕੇਟ ਦਿੱਤਾ ਜਾਂਦਾ ਹੈ। ਇਸ ਜਾਂਚ ਦੌਰਾਨ ਰਾਜਨੀਤੀਕ ਪਾਰਟੀ ਦੇ ਆਗੂ ਵੀ ਉੱਥੇ ਮੌਜੂਦ ਹੁੰਦੇ ਹਨ। ਚੋਣ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ 5 ਫੀਸਦ ਮਸ਼ੀਨਾਂ ਚ ਖਰਾਬੀ ਆਉਂਦੀ ਹੈ। ਇੱਕ ਉਮੀਦਵਾਰ 30 ਲੱਖ 80 ਹਜ਼ਾਰ ਇੱਕ ਉਮੀਦਵਾਰ ਚੋਣਾਂ ਦੇ ਦੌਰਾਨ ਖਰਚਾ ਕਰ ਸਕਦਾ ਹੈ। ਮੈਨੀਫੈਸਟੋ ਨੂੰ ਲੀਗਲ ਦਸਤਾਵੇਜ ਸਮਝਣ ਦੀ ਕੋਈ ਵਿਵਸਥਾ ਨਹੀਂ ਹੈ।

Last Updated : Sep 15, 2021, 6:06 AM IST

ABOUT THE AUTHOR

...view details