ਪੰਜਾਬ

punjab

ETV Bharat / city

ਚੋਣ ਕਮਿਸ਼ਨ ਵਲੋਂ ਐਸ.ਐਚ.ਓ ਫਿਰੋਜ਼ਪੁਰ ਸਿਟੀ ਮਨੋਜ ਕੁਮਾਰ ਦਾ ਕੀਤਾ ਤਬਾਦਲਾ - Election Commission Transfers Manoj Kumar

ਮੁੱਖ ਚੋਣ ਅਫਸਰ, ਪੰਜਾਬ ਡਾ. ਐਸ.ਕਰੁਣਾ ਰਾਜੂ ਨੇ ਦੱਸਿਆ ਕਿ ਸਵਰਨਪਾਲ ਸਿੰਘ ਨੂੰ ਨਵਾਂ ਐਸ.ਐਚ.ਓ, ਫਿਰੋਜ਼ਪੁਰ ਸਿਟੀ ਨਿਯੁਕਤ ਕੀਤਾ ਗਿਆ ਹੈ।

ਚੋਣ ਕਮਿਸ਼ਨ ਵਲੋਂ ਐਸ.ਐਚ.ਓ ਫਿਰੋਜ਼ਪੁਰ ਸਿਟੀ ਮਨੋਜ ਕੁਮਾਰ ਦਾ ਕੀਤਾ ਤਬਾਦਲਾ
ਚੋਣ ਕਮਿਸ਼ਨ ਵਲੋਂ ਐਸ.ਐਚ.ਓ ਫਿਰੋਜ਼ਪੁਰ ਸਿਟੀ ਮਨੋਜ ਕੁਮਾਰ ਦਾ ਕੀਤਾ ਤਬਾਦਲਾ

By

Published : Feb 11, 2022, 9:36 PM IST

ਚੰਡੀਗੜ੍ਹ: ਚੋਣ ਕਮਿਸ਼ਨ ਭਾਰਤ ਨੇ ਅੱਜ ਇਕ ਹੁਕਮ ਜਾਰੀ ਕਰਦਿਆਂ ਐਸ.ਐਚ.ਓ, ਫਿਰੋਜ਼ਪੁਰ ਸਿਟੀ ਮਨੋਜ ਕੁਮਾਰ ਦਾ ਤਬਾਦਲਾ ਕਰ ਦਿੱਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ, ਪੰਜਾਬ ਡਾ. ਐਸ.ਕਰੁਣਾ ਰਾਜੂ ਨੇ ਦੱਸਿਆ ਕਿ ਸਵਰਨਪਾਲ ਸਿੰਘ ਨੂੰ ਨਵਾਂ ਐਸ.ਐਚ.ਓ, ਫਿਰੋਜ਼ਪੁਰ ਸਿਟੀ ਨਿਯੁਕਤ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਮਨੋਜ ਕੁਮਾਰ ਨੂੰ ਚੋਣਾਂ ਮੁਕੰਮਲ ਹੋਣ ਤੱਕ ਕਮਿਸ਼ਨਰ ਆਫ ਪੁਲਿਸ, ਜਲੰਧਰ ਨਾਲ ਤਾਇਨਾਤ ਕਰਨ ਦੇ ਵੀ ਹੁਕਮ ਦਿੱਤੇ ਹਨ।

ਇਸ ਦੇ ਨਾਲ ਹੀ ਬੀਤੇ ਦਿਨੀਂ ਚੋਣ ਕਮਿਸ਼ਨ ਭਾਰਤ ਨੇ ਇੱਕ ਹੁਕਮ ਜਾਰੀ ਕਰਦਿਆਂ ਡਿਪਟੀ ਸੁਪਰੀਟਡੈਂਟ ਆਫ਼ ਪੁਲਿਸ ਤਪਾ , ਬਲਜੀਤ ਸਿੰਘ ਦਾ ਤਬਾਦਲਾ ਕਰ ਦਿੱਤਾ ਸੀ। ਇਸ ਦੀ ਥਾਂ ਗੁਰਵਿੰਦਰ ਸਿੰਘ (ਜੇ.ਆਰ.ਟੀ./286,176/ਜੇ.ਆਰ.) ਨੂੰ ਨਵਾਂ ਡੀ.ਐਸ.ਪੀ ਨਿਯੁਕਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ :ਪੰਜਾਬ ਵਿੱਚ ਭਾਜਪਾ ਗਠਜੋੜ ਦੀ ਸਰਕਾਰ ਆਏਗੀ:ਜੈਰਾਮ ਠਾਕੁਰ

ABOUT THE AUTHOR

...view details