ਪੰਜਾਬ

punjab

ETV Bharat / city

ਬੈਂਕ ਖਾਤੇ ਦੇ ਮਾਮਲੇ 'ਚ ਚੋਣ ਕਮਿਸ਼ਨ ਨੇ ਸੰਨੀ ਦਿਓਲ ਨੂੰ ਦਿੱਤੀ ਕਲੀਨ ਚਿੱਟ - ਸੰਨੀ ਦਿਓਲ

ਚੋਣ ਕਮਿਸ਼ਨ ਨੇ ਬੈਂਕ ਖਾਤੇ ਦੇ ਮਾਮਲੇ 'ਚ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਦਿੱਤੀ ਕਲੀਨ ਚਿੱਟ। ਅੰਮ੍ਰਿਤਸਰ ਵਿੱਚ ਗੈਰ ਸਰਕਾਰੀ ਸੰਗਠਨ ਵਲੋਂ ਪ੍ਰੈੱਸ ਕਾਨਫਰੰਸ ਕਰ ਕੇ ਸੰਨੀ ਦਿਓਲ ਵਲੋਂ ਭਹੀ ਨਾਮਜ਼ਦਗੀ ਉੱਤੇ ਚੁੱਕੇ ਸਨ ਸਵਾਲ।

Sunny deol on nomination letter

By

Published : May 18, 2019, 12:28 PM IST

ਚੰਡੀਗੜ੍ਹ: ਚੋਣ ਕਮਿਸ਼ਨ ਨੇ ਬੈਂਕ ਖਾਤੇ ਦੇ ਮਾਮਲੇ 'ਚ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਕਲੀਨ ਚਿੱਟ ਦਿੱਤੀ ਹੈ। ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਨੇ ਕਿਹਾ ਕਿ ਉਮੀਦਵਾਰ ਦਾ ਚੋਣ ਖਾਤਾ ਕਿਸੇ ਵੀ ਥਾਂ ਹੋ ਸਕਦਾ ਹੈ ਪਰ ਉਸ ਵਿੱਚ ਹਿਸਾਬ ਕਿਤਾਬ ਸਹੀ ਰੱਖਿਆ ਜਾਣਾ ਚਾਹੀਦਾ ਹੈ।
ਦਰਅਸਲ, ਅੰਮ੍ਰਿਤਸਰ ਵਿੱਚ ਗੈਰ ਸਰਕਾਰੀ ਸੰਗਠਨ ਵਲੋਂ ਪ੍ਰੈੱਸ ਕਾਨਫਰੰਸ ਕਰ ਕੇ ਸੰਨੀ ਦਿਓਲ ਵਲੋਂ ਭਰੇ ਗਏ ਨਾਮਜ਼ਦਗੀ ਪੱਤਰ ਵਿੱਚ ਲਿਖੀ ਜਾਣਕਾਰੀ ਉੱਤੇ ਸਵਾਲ ਚੁੱਕੇ ਗਏ ਸਨ। ਨਾਮਜ਼ਦਗੀ ਪੱਤਰ ਵਿੱਚ ਗੁਰਦਾਸਪੁਰ ਦੀ ਥਾਂ ਅੰਮ੍ਰਿਤਸਰ ਹਲਕੇ 'ਚ ਬੈਂਕ ਖਾਤਾ ਖੋਲ੍ਹੇ ਜਾਣ ਦੀ ਗੱਲ ਲਿਖੇ ਜਾਣ 'ਤੇ ਸਵਾਲ ਚੁੱਕਦਿਆਂ ਇਸ ਨੂੰ ਗ਼ਲਤ ਦੱਸਿਆ। ਇਸ ਦੇ ਨਾਲ ਹੀ ਸੰਗਠਨ ਨੇ ਸੰਨੀ ਵਲੋਂ ਲਏ ਗਏ ਕਰਜ਼ਿਆਂ ਬਾਰੇ ਦਿੱਤੀ ਜਾਣਕਾਰੀ 'ਤੇ ਵੀ ਸਵਾਲ ਚੁੱਕੇ ਗਏ।
ਇਸ ਉੱਤੇ ਮੁੱਖ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਨੇ ਸੱਪਸ਼ਟ ਕੀਤਾ ਕਿ ਕਮਿਸ਼ਨ ਵਲੋਂ ਪੂਰੀ ਜਾਂਚ-ਪੜਤਾਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਖਾਤਾ ਜਿੱਥੇ ਮਰਜ਼ੀ ਹੋਵੇ ਪਰ ਹਿਸਾਬ-ਕਿਤਾਬ ਵਿੱਚ ਕੋਈ ਫ਼ਰਕ ਨਹੀਂ ਹੋਣਾ ਚਾਹੀਦਾ। ਕਰੁਣਾ ਰਾਜੂ ਨੇ ਸੰਨੀ ਦਿਓਲ ਵਲੋਂ ਭਰੀ ਗਏ ਨਾਮਜ਼ਦਗੀ ਵਿੱਚ ਗ਼ਲਤ ਜਾਣਕਾਰੀ ਦਿੱਤੇ ਜਾਣ ਉੱਤੇ ਕਿਹਾ ਕਿ ਇਸ ਬਾਰੇ ਹਲਕੇ ਦੇ ਚੋਣ ਅਧਿਕਾਰੀਆਂ ਤੋਂ ਜਾਣਕਾਰੀ ਲੈ ਲਈ ਜਵੇਗੀ।

ABOUT THE AUTHOR

...view details