ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ (Election 2022) ਦੇ ਅਤੀਤ ਵਿੱਚ ਕਦੇ ਵੀ ਅਜਿਹਾ ਮੌਕਾ ਨਹੀਂ ਆਇਆ ਜਦ ਸੂਬੇ ਵਿੱਚ ਲਟਕਵੀ ਅੰਸੈਂਬਲੀ ਦੀ ਨੌਬਤ ਆਈ ਹੋਵੇਂ ਅਤੇ ਨਾ ਹੀ ਕਦੇ ਅਜਿਹਾ ਮੌਕਾ ਆਇਆ, ਜਦ ਤੀਜੇ ਮੋਰਚੇ ਦੇ ਗਠਨ ਦੀ ਸੰਭਾਵਨਾ ਬਣੀ ਹੋਵੇਂ। ਬਸ, ਤੀਜੇ ਮੋਰਚੇ ਦੇ ਗਠਨ ਦੀਆਂ ਸਿਰਫ਼ ਗੱਲਾਂ ਹੀ ਰਹੀਆਂ ਹਨ। ਪਾਰਟੀਆਂ ਦੇ ਗਠਜੋੜ ਦੀਆਂ ਸਰਕਾਰਾਂ ਜਰੂਰ ਬਣੀਆਂ, ਗੱਠਜੋੜ ਵੀ ਅਜੀਬ–ਅਜੀਬ ਸਨ।
ਆਜ਼ਾਦੀ ਤੋਂ ਪਹਿਲਾਂ ਗਠਜੋੜ
ਆਜ਼ਾਦੀ ਤੋਂ ਪਹਿਲਾਂ ਕੱਟੜਵਾਦੀ ਮੁਸਲਿਮ, ਕਾਂਗਰਸ ਅਤੇ ਅਕਾਲੀ ਦਲ ਦਾ ਗਠਜੋੜ, ਆਜ਼ਾਦੀ ਤੋਂ ਬਾਅਦ ਹਿੰਦੂਵਾਦੀ ਪਾਰਟੀ ਭਾਰਤੀ ਜਨਸੰਘ ਦਾ ਭਾਰਤੀ ਕਮਿਊਨਿਸਟ ਪਾਰਟੀ ਨਾਲ ਗਠਜੋੜ, ਅਕਾਲੀ ਦਲ ਦਾ ਵੀ ਸੀਪੀਆਈ ਨਾਲ ਗੱਠਜੋੜ, ਸੰਤ ਫਤਹਿ ਸਿੰਘ ਦੀ ਰਹਿਨਮਾਈ ਵਾਲੇ ਅਕਾਲੀ ਦਲ ਦਾ ਸੀਪੀਆਈ ਅਤੇ ਭਾਰਤੀ ਜਨਸੰਘ ਨਾਲ ਗਠਜੋੜ ਨੇ ਸਰਕਾਰਾਂ ਬਣਾਈਆਂ, ਪਰ ਇਸ ਵਾਰ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣ ਦੀਆਂ ਸ਼ੰਕਾਵਾਂ ਦੇ ਚੱਲਦਿਆ ਫਿਰ ਗਠਜੋੜ ਦੀਆਂ ਚਰਚਾਵਾਂ ਚੱਲ ਪਈਆ ਹਨ।
ਇਹ ਵੀ ਪੜੋ:panjab congress crises: ਪੰਜਾਬ ਕਾਂਗਰਸ ’ਚ ਤੂਫ਼ਾਨ ਆਉਣ ਤੋਂ ਪਹਿਲਾਂ ਸ਼ਾਂਤੀ ਗੰਭੀਰ ਸੰਕੇਤ !
ਪੰਜਾਬ ਵਿਚ ਸੱਤਾ ਲਈ ਗਠਜੋੜ ਦਾ ਸਿਲਸਿਲ੍ਹਾਂ
ਪੰਜਾਬ ਵਿਚ ਸੱਤਾ ਲਈ ਗਠਜੋੜ ਦਾ ਸਿਲਸਿਲ੍ਹਾਂ ਪੁਰਾਣਾ ਰਿਹਾ ਹੈ, ਜੋ ਆਜ਼ਾਦ ਭਾਰਤ ਤੋਂ ਪਹਿਲਾਂ ਵਿੱਚ ਵੀ ਸੀ। ਆਜ਼ਾਦੀ ਤੋਂ ਪਹਿਲਾਂ 1946 ਵਿਚ ਮੁਸਲਿਮ ਲੀਗ ਨੇ ਪੰਜਾਬ ਵਿਧਾਨ ਸਭਾ ਦੀਆਂ 79 ਸੀਟਾਂ ਜਿੱਤੀਆ, ਜੋ ਕਿ ਬਹੁਮਤ ਤੋਂ ਘੱਟ ਸੀ, ਜਦਕਿ ਉਸਦੇ ਮੁਕਾਬਲੇ ਵਾਲੀ ਪਾਰਟੀ ਯੂਨੀਅਨਿਸਟਾਂ ਦੇ ਵਿਧਾਇਕਾਂ ਦੀ ਗਿਣਤੀ ਸਿਰਫ਼ ਦਸ ਹੀ ਸੀ, ਪਰ ਲੀਗ ਦੇ ਆਗੂ ਮਲਿਕ ਹਿਜ਼ਰ ਹਯਾਤ ਟਿਵਾਣਾ ਨੇ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਨਾਲ ਸਮਝੌਤਾ ਕੀਤਾ ਅਤੇ ਸਾਂਝੀ ਸਰਕਾਰ ਬਣਾਈ।
ਆਜ਼ਾਦੀ ਤੋਂ ਬਾਅਦ ਦਬਦਬਾ
ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਸੱਤਾ ਦੀ ਚਾਬੀ ਮੁੱਖ ਰੂਪ ਵਿਚ ਕਾਂਗਰਸ ਅਤੇ ਅਕਾਲੀ ਦਲ ਕੋਲ ਹੀ ਰਹੀ ਹੈ। ਆਜ਼ਾਦ ਭਾਰਤ ਦੇ ਤੱਤਕਾਲੀ ਪੈਪਸੂ ਰਾਜ ਵਿੱਚ ਗਿਆਨ ਸਿੰਘ ਰਾੜੇਵਾਲਾ ਸੰਨ 1951 ਵਿਚ ਪੈਪਸੂ ਰਾਜ ਦੇ ਖੰਨਾ ਅਸੰਬਲੀ ਹਲਕੇ ਤੋਂ ਆਜ਼ਾਦ ਚੋਣ ਜਿੱਤ ਕੇ ਪੈਪਸੂ ਦੇ ਮੁੱਖ ਮੰਤਰੀ ਬਣੇ ਸਨ। ਸਾਲ 1967 ਵਿਚ ਸੰਤ ਫਤਹਿ ਸਿੰਘ ਗਰੁੱਪ, ਅਕਾਲੀ ਦਲ, ਭਾਰਤੀ ਜਨਸੰਘ ਅਤੇ ਖੱਬੇ ਪੱਖੀ ਸੀਪੀਆਈ ਦੇ ਗਠਜੋੜ ਨੇ ਸਰਕਾਰ ਬਣਾਈ ਸੀ ਅਤੇ ਮੁੱਖ ਮੰਤਰੀ ਬਣੇ ਸਨ ਗੁਰਨਾਮ ਸਿੰਘ, ਤਦ ਇਸ ਗਰੁੱਪ ਨੇ ਹੋਰ ਆਜ਼ਾਦ ਉਮੀਦਵਾਰਾਂ ਨਾਲ ਗਠਜੋੜ ਕਰਕੇ ਪੀਪਲਜ਼ ਯੁੂਨਾਇਟਡ ਫਰੰਟ ਬਣਾਇਆ ਸੀ, ਪਰ ਸਵਾ ਕੁ ਸਾਲ ਬਾਅਦ ਹੀ ਲਛਮਣ ਸਿੰਘ ਗਿੱਲ ਵੱਲੋਂ 16 ਵਿਧਾਇਕਾਂ ਨਾਲ ਗਠਜੋੜ ਛੱਡ ਦਿੱਤੇ ਜਾਣ ਕਾਰਣ ਸਰਕਾਰ ਅਸਤੀਫਾ ਦੇ ਗਈ ਸੀ। ਇੱਕ ਤਰ੍ਹਾਂ ਨਾਲ ਇਹ ਸਰਕਾਰ ਆਜ਼ਾਦ ਪੰਜਾਬ ਵਿਚ ਗਠਜੋੜ ਵਾਲੀ ਪਹਿਲੀ ਸਰਕਾਰ ਸੀ।
ਬਾਅਦ ਵਿਚ ਲਛਮਨ ਸਿੰਘ ਗਿੱਲ ਨੇ ਦਲ –ਬਦਲੀ ਕਰਕੇ ਨਵੰਬਰ, 1967 ਨੂੰ ਪੰਜਾਬ ਜਨਤਾ ਪਾਰਟੀ ਬਣਾਈ ਅਤੇ ਕਾਂਗਰਸ ਦੀ ਮੱਦਦ ਨਾਲ 25 ਨਵੰਬਰ, 1967 ਨੂੰ ਸਰਕਾਰ ਬਣੀ ਅਤੇ ਹਲਕਾ ਧਰਮਕੋਟ ਦੇ ਵਿਧਾਇਕ ਲਛਮਣ ਸਿੰਘ ਗਿੱਲ ਮੁੱਖ ਮੰਤਰੀ ਬਣੇ ਸਨ, ਇਹ ਸਰਕਾਰ ਸਿਰਫ਼ 272 ਦਿਨ ਚੱਲੀ। ਸਾਲ 1969 ਦੀਆਂ ਪੰਜਾਬ ਅਸੰਬਲੀ ਚੋਣਾਂ ਵਿਚ ਗਿੱਲ ਦੀ ਪਾਰਟੀ ਸਿਰਫ਼ ਇਕ ਹੀ ਸੀਟ ਜਿੱਤ ਸਕੀ।