ਚੰਡੀਗੜ੍ਹ : ਪੰਜਾਬ 'ਚ ਇਸ ਵਾਰ ਦੁਸਹਿਰੇ ਦਾ ਤਿਉਹਾਰ ਵੱਖਰਾ ਰਿਹਾ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਸ ਵਾਰ ਦੁਸਹਿਰੇ ਦੇ ਤਿਉਹਾਰ ਦੀ ਰੌਂਣਕ ਫਿੱਕੀ ਪੈਂਦੀ ਨਜ਼ਰ ਆਈ।
ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਕਾਰਨ ਕਾਰੋਬਾਰ ਪ੍ਰਭਾਵਤ ਹੋਣ ਦੇ ਚਲਦੇ ਵੱਡੇ ਪੱਧਰ 'ਤੇ ਦੁਸਹਿਰਾ ਨਹੀਂ ਮਨਾਇਆ ਗਿਆ। ਇਸ ਮੌਕੇ ਜਿਥੇ 20 ਤੋਂ 25 ਫੁੱਟ ਉਚਾਈ ਵਾਲੇ ਪੁਤਲੇ ਤਿਆਰ ਕੀਤੇ ਜਾਂਦੇ ਸਨ, ਉਥੇ ਹੀ ਇਸ ਵਾਰ ਆਰਥਿਕ ਤੰਗੀ ਦੇ ਚਲਦੇ ਲੋਕਾਂ ਨੇ ਪੁਤਲੇ ਤਿਆਰ ਕਰਵਾਉਣ ਸਮੇਂ ਘੱਟ ਖ਼ਰਚਾ ਕੀਤਾ। ਜਿਸ ਕਾਰਨ ਪੁਤਲੇ ਪਹਿਲਾਂ ਨਾਲੋਂ ਘੱਟ ਲੰਬਾਈ ਵਾਲੇ ਬਣਾਏ ਗਏ ਸਨ। ਇਸ ਤੋਂ ਇਲਾਵਾ ਜਲੰਧਰ, ਫਾਜ਼ਿਲਕਾ ਤੇ ਬਟਾਲਾ, ਗੁਰਦਾਸਪੁਰ ਕਈ ਥਾਵਾਂ 'ਤੇ ਰਾਵਣ ਦਹਿਨ ਕਰ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ।