ਪੰਜਾਬ

punjab

ETV Bharat / city

ਸਿੱਖਿਆ ਸਕੱਤਰ ਵੱਲੋਂ ‘ਪੰਜਾਬੀ ਹਫ਼ਤੇ’ ਦਾ ਆਨਨਾਈਨ ਉਦਘਾਟਨ

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਮੂਹ ਸਰਕਾਰੀ ਸਕੂਲਾਂ ਵਿੱਚ ‘ਪੰਜਾਬੀ ਹਫਤਾ’ ਮਨਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਡੀ.ਪੀ.ਆਈ. ਸੈਕੰਡਰੀ ਸੁਖਜੀਤ ਪਾਲ ਸਿੰਘ ਨੇ ਦੱਸਿਆ ਕਿ ਪੰਜਾਬੀ ਹਫਤਾ ਸੂਬੇ ਦੇ ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਮਨਾਇਆ ਜਾ ਰਿਹਾ ਹੈ।

ਸਿੱਖਿਆ ਸਕੱਤਰ ਵੱਲੋਂ ‘ਪੰਜਾਬੀ ਹਫ਼ਤੇ’ ਦਾ ਆਨਨਾਈਨ ਉਦਘਾਟਨ
ਸਿੱਖਿਆ ਸਕੱਤਰ ਵੱਲੋਂ ‘ਪੰਜਾਬੀ ਹਫ਼ਤੇ’ ਦਾ ਆਨਨਾਈਨ ਉਦਘਾਟਨ

By

Published : Nov 4, 2020, 9:29 PM IST

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਮੂਹ ਸਰਕਾਰੀ ਸਕੂਲਾਂ ਵਿੱਚ ‘ਪੰਜਾਬੀ ਹਫਤਾ’ ਮਨਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਡੀ.ਪੀ.ਆਈ. ਸੈਕੰਡਰੀ ਸੁਖਜੀਤ ਪਾਲ ਸਿੰਘ ਨੇ ਦੱਸਿਆ ਕਿ ਪੰਜਾਬੀ ਹਫਤਾ ਸੂਬੇ ਦੇ ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਮਨਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਆਨਲਾਈਨ ਸਮਾਗਮ ਨਾਲ ‘ਪੰਜਾਬੀ ਹਫਤੇ’ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਆਨਲਾਈਨ ਸਮਾਗਮ ਵਿੱਚ ਸੂਬੇ ਦੇ ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਅਤੇ ਪੰਜਾਬੀ ਅਧਿਆਪਕਾਂ ਨੇ ਹਿੱਸਾ ਲਿਆ।

ਸਿੱਖਿਆ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਇਹ ‘ਪੰਜਾਬੀ ਹਫ਼ਤਾ’ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਆਨਲਾਈਨ,ਆਫ਼-ਲਾਈਨ ਸਹਿ-ਵਿਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ। ਬੁਲਾਰੇ ਅਨੁਸਾਰ ਬੁੱਧਵਾਰ 4 ਨਵੰਬਰ ਨੂੰ ਸਮੂਹ ਸਕੂਲਾਂ ਵਿੱਚ ਕਵਿਤਾ ਉਚਾਰਣ ਮੁਕਾਬਲੇ ਕਰਵਾਏ ਗਏ। ਇਸੇ ਤਰ੍ਹਾਂ 5 ਨਵੰਬਰ ਨੂੰ ਸੁੰਦਰ ਲਿਖਾਈ ਤੇ ਸਲੋਗਨ ਲਿਖਣ ਮੁਕਾਬਲੇ, 6 ਨਵੰਬਰ ਨੂੰ ਭਾਸ਼ਣ ਮੁਕਾਬਲੇ ਅਤੇ 7 ਨਵੰਬਰ ਨੂੰ ਲੋਕ ਗੀਤ/ਗੀਤ ਅਤੇ ਕਵੀਸ਼ਰੀ ਮੁਕਾਬਲੇ ਕਰਵਾਏ ਜਾਣਗੇ।

ABOUT THE AUTHOR

...view details