ਪੰਜਾਬ

punjab

ETV Bharat / city

3 ਸਾਲ ਤੱਕ ਸਕੂਲ ਨਹੀਂ ਬਦਲ ਸਕੇਗਾ ਵਰਦੀਆਂ- ਸਿੰਗਲਾ - ਸਿੱਖਿਆ ਮੰਤਰੀ

ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਇਹ ਗਲ ਸਪਸ਼ਟ ਕਰ ਦਿੱਤੀ ਗਈ ਹੈ, ਕਿ ਹੁਣ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਨਹੀਂ ਚਲੇਗੀ। ਉਹ ਕਿਤਾਬਾਂ ਤੇ ਵਰਦੀਆਂ ਖ਼ਰੀਦਣ ਦੇ ਲਈ ਵਿਦਿਆਰਥੀਆਂ ਦੇ ਮਾਪਿਆਂ 'ਤੇ ਦਬਾਅ ਨਹੀਂ ਪੈ ਸਕਣਗੇ। ਇਸ ਦੇ ਨਾਲ ਹੀ ਨਵੇਂ ਨਿਯਮ ਬਣਾਉਂਦਿਆਂ ਹੋਇਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲ ਦੀ ਵਰਦੀਆਂ 3 ਸਾਲ ਤੱਕ ਨਹੀਂ ਬਦਲੀਆਂ ਜਾਣਗੀਆਂ।

ਵੀਡੀਓ

By

Published : Jun 19, 2019, 10:54 PM IST

ਚੰਡੀਗੜ੍ਹ: ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਸੀ। ਇਸ 'ਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਕੜਾ ਰੁੱਖ ਅਪਣਾਉਂਦਿਆਂ ਹੋਇਆਂ ਸਖ਼ਤ ਨਿਯਮ ਬਣਾਏ ਗਏ ਹਨ। ਇਸ ਤਹਿਤ ਸਿੱਖਿਆ ਮੰਤਰੀ ਨੇ 3 ਸਾਲ ਤੱਕ ਵਰਦੀਆਂ ਨਾ ਬਦਲਣ ਦਾ ਆਦੇਸ਼ ਦਿੱਤਾ ਹੈ।

ਸਿੱਖਿਆ ਮੰਤਰੀ ਨੇ ਕਿਹਾ ਕਿ ਹਰ ਸਕੂਲ ਦੀਆਂ ਕਿਤਾਬਾਂ ਤੇ ਵਰਦੀਆਂ ਦੀ ਲਿਸਟ ਵੈਬਸਾਈਟ 'ਤੇ ਦੱਸੀ ਜਾਵੇਗੀ, ਤੇ ਵਿਦਿਆਰਥੀ ਆਪਣੀ ਮਰਜ਼ੀ ਨਾਲ ਕਿਤਾਬਾਂ ਕਿਸੇ ਵੀ ਦੁਕਾਨ ਤੋਂ ਖ਼ਰੀਦ ਸਕਣਗੇ। ਉੱਥੇ ਹੀ ਉਨ੍ਹਾਂ ਨੇ ਸਕੂਲ ਦੇ ਲੋਗੇ ਦੀ ਗੱਲ ਕਰਦਿਆਂ ਕਿਹਾ ਕਿ ਉਹ ਸਕੂਲ ਤੋਂ ਹੀ ਮਿਲੇਗਾ ਤੇ ਬਾਅਦ 'ਚ ਯੂਨੀਫ਼ਾਰਮ 'ਤੇ ਲਗਾਇਆ ਜਾਵੇਗਾ।

ਵੀਡੀਓ

ਵਿਜੈ ਇੰਦਰ ਸਿੰਗਲਾ ਨੇ ਦਸਿਆ ਕਿ ਸਕੂਲ ਦੀ ਵਰਦੀ 3 ਸਾਲ ਤੱਕ ਨਹੀਂ ਬਦਲੀ ਜਾਵੇਗੀ ਜੇ ਕੋਈ ਸਕੂਲ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਨਿਜੀ ਸਕੂਲਾਂ ਦੀ ਮਨਮਾਨੀ ਰੋਕਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ, ਜੇਕਰ ਇਹ ਲਾਗੂ ਹੁੰਦਾ ਹੈ ਤਾਂ ਵਿਦਿਆਰਥੀਆਂ ਦੇ ਮਾਪਿਆਂ ਲਈ ਇਹ ਰਾਹਤ ਦੀ ਖ਼ਬਰ ਹੋ ਸਕਦੀ ਹੈ।

ABOUT THE AUTHOR

...view details