ਪੰਜਾਬ

punjab

ETV Bharat / city

ਸਿੱਖਿਆ ਮੰਤਰੀ ਵੱਲੋਂ ਪੰਜਾਬ ਦੇ 720 ਸਕੂਲਾਂ ਖਿਲਾਫ ਸ਼ਿਕਾਇਤਾਂ ਦੀ ਜਾਂਚ ਦੇ ਹੁਕਮ - Education Minister orders

ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘720 ਨਿਜੀ ਸਕੂਲ ਜਿੰਨ੍ਹਾਂ ਖਿਲਾਫ ਮਾਪਿਆਂ ਦੀ ਲੁੱਟ ਦੀਆਂ ਸ਼ਕਾਇਤਾਂ ਮਿਲੀਆਂ ਸਨ, ਜਾਂਚ ਦੇ ਹੁਕਮ ਕੀਤੇ ਗਏ ਹਨ । ਦੋਸ਼ੀ ਪਾਏ ਜਾਣ ‘ਤੇ ਸਖਤ ਕਾਰਵਾਈ (Education Minister orders probe into complaints against 720 schools) ਕੀਤੀ ਜਾਵੇਗੀ।’

720 ਸਕੂਲਾਂ ਖਿਲਾਫ ਸ਼ਿਕਾਇਤਾਂ ਦੀ ਜਾਂਚ ਦੇ ਹੁਕਮ
720 ਸਕੂਲਾਂ ਖਿਲਾਫ ਸ਼ਿਕਾਇਤਾਂ ਦੀ ਜਾਂਚ ਦੇ ਹੁਕਮ

By

Published : Apr 24, 2022, 12:18 PM IST

ਚੰਡੀਗੜ੍ਹ:ਮਾਨ ਸਰਕਾਰ ਵੱਲੋਂ ਜਿੱਥੇ ਵੱਡੇ-ਵੱਡੇ ਐਲਾਨ ਕੀਤਾ ਜਾ ਰਹੇ ਹਨ, ਉਥੇ ਹੀ ਵੱਡੇ-ਵੱਡੇ ਐਕਸ਼ਨ ਵੀ ਲਈ ਜਾ ਰਹੇ ਹਨ। ਹੁਣ ਸਿੱਖਿਆ ਮੰਤਰੀ ਵੱਲੋਂ ਸਕੂਲਾਂ ’ਤੇ ਐਕਸ਼ਨ ਲਿਆ ਗਿਆ ਹੈ। ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘720 ਨਿਜੀ ਸਕੂਲ ਜਿੰਨ੍ਹਾਂ ਖਿਲਾਫ ਮਾਪਿਆਂ ਦੀ ਲੁੱਟ ਦੀਆਂ ਸ਼ਕਾਇਤਾਂ (Education Minister orders probe into complaints against 720 schools) ਮਿਲੀਆਂ ਸਨ, ਜਾਂਚ ਦੇ ਹੁਕਮ ਕੀਤੇ ਗਏ ਹਨ । ਦੋਸ਼ੀ ਪਾਏ ਜਾਣ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।’

ਮੁੱਖ ਮੰਤਰੀ ਨੇ ਦਿੱਤੀ ਸੀ ਚਿਤਾਵਨੀ:ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਿੱਜੀ ਸਕੂਲਾਂ ਦੇ ਖਿਲਾਫ ਸਖ਼ਤ ਹੁਕਮ ਜਾਰੀ ਕੀਤੇ ਗਏ ਸਨ। ਸੀਐੱਮ ਮਾਨ ਵੱਲੋਂ ਜਾਰੀ ਕੀਤੇ ਗਏ ਹੁਕਮ ਦੇ ਮੁਤਾਬਿਕ ਨਿੱਜੀ ਸਕੂਲਾਂ ਖਿਲਾਫ ਮਿਲਣ ਵਾਲੀਆਂ ਸ਼ਿਕਾਇਤਾਂ ਦੇ ਲਈ ਜ਼ਿਲ੍ਹਾ ਕਮੇਟੀਆਂ ਰੀਐਕਟਿਵ ਹੋਣਗੀਆਂ ਜਿਨ੍ਹਾਂ ਨੂੰ ਡੀਸੀ ਵੱਲੋਂ ਚਲਾਇਆ ਜਾਵੇਗਾ। ਨਿੱਜੀ ਸਕੂਲਾਂ ਖਿਲਾਫ ਮਿਲਣ ਵਾਲੀਆਂ ਸਾਰੀਆਂ ਸ਼ਿਕਾਇਤਾਂ ਨੂੰ ਸਿੱਖਿਆ ਮੰਤਰੀ ਗੁਰਮੀਤ ਮੀਤ ਹੇਅਰ ਮੌਨੀਟਰਿੰਗ ਕਰਨਗੇ।

ਇਹ ਵੀ ਪੜੋ:ਜੁਗਾੜੂ ਰੇਹੜੀ ਦੇ ਹੁਕਮ ’ਤੇ CM ਮਾਨ ਨਾਰਾਜ਼, ਅਧਿਕਾਰੀਆਂ ਨੂੰ ਕੀਤਾ ਤਲਬ

ਉਥੇ ਹੀ ਕੁਝ ਦਿਨ ਪਹਿਲਾਂ ਇਸ ਸਬੰਧੀ ਸਿੱਖਿਆ ਮੰਤਰੀ ਗੁਰਮੀਤ ਮੀਤ ਹੇਅਰ ਵੱਲੋਂ ਟਵੀਟ ਵੀ ਕੀਤਾ ਗਿਆ ਸੀ ਕਿ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿੱਖਿਆ ਵਿਭਾਗ ਵਲੋਂ ਨਿੱਜੀ ਸਕੂਲਾਂ ਖਿਲਾਫ ਮਿਲ ਰਹੀਆਂ ਸ਼ਕਾਇਤਾਂ ਦੇ ਮੱਦੇਨਜਰ, ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਕਿਸੇ ਤਰ੍ਹਾਂ ਦੀ ਮਨਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਮਾਪਿਆਂ ’ਤੇ ਦਬਾਅ ਨਾ ਪਾਉਣ ਸਕੂਲ: ਇਸ ਤੋਂ ਇਲਾਵਾ ਵਿਦਿਆਰਥੀਆਂ ਦੀਆਂ ਵਰਦੀਆਂ ਅਤੇ ਕਿਤਾਬਾਂ ਨੂੰ ਲੈ ਕੇ ਸਰਕਾਰ ਨੇ ਕਿਹਾ ਹੈ ਕਿ ਸਕੂਲਾਂ ਵੱਲੋਂ ਮਾਪਿਆਂ ’ਤੇ ਦਬਾਅ ਨਹੀਂ ਪਾਉਣਗੇ। ਸਕੂਲਾਂ ਚ ਦੁਕਾਨਾਂ ਦੀ ਲਿਸਟ ਲੱਗੀ ਹੋਣੀ ਚਾਹੀਦੀ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਨਿੱਜੀ ਸਕੂਲਾਂ ਵੱਲੋਂ ਦੋ ਸਾਲਾਂ ਤੱਕ ਸਕੂਲ ਦੀ ਵਰਦੀ ਨਾ ਬਦਲੀ ਜਾਵੇ।

ਵਰਦੀ ਬਦਲਣ ਲਈ ਦਿੱਤਾ ਜਾਵੇ ਸਮਾਂ:ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਕੂਲਾਂ ਵੱਲੋਂ ਵਰਦੀ ਬਦਲੀ ਵੀ ਜਾਂਦੀ ਹੈ ਤਾਂ ਉਹ ਵਿਦਿਆਰਥੀ ਨੂੰ ਤਕਰੀਬਨ ਦੋ ਸਾਲਾਂ ਤੱਕ ਦਾ ਸਮਾਂ ਦੇਣ। ਫਿਰ ਜੇਕਰ ਵਿਦਿਆਰਥੀ ਵਰਦੀ ਨਹੀਂ ਖਰੀਦ ਸਕਦਾ ਤਾਂ ਉਸ ਨੂੰ ਉਸੇ ਵਰਦੀ ’ਚ ਸਕੂਲ ਆਉਣ ਦਿੱਤਾ ਜਾਵੇ।

ਸਕੂਲ ਖਿਲਾਫ ਕੀਤੀ ਜਾਵੇਗੀ ਕਾਰਵਾਈ: ਹੁਕਮਾਂ ਮੁਤਾਬਿਕ ਸਕੂਲਾਂ ’ਚ ਦੁਕਾਨਾਂ ਦੀਆਂ ਲਿਸਟਾਂ ਲਾਉਣੀਆਂ ਲਾਜ਼ਮੀ ਹੋਵੇਗੀ। ਨਾਲ ਹੀ ਇਸ ਲਿਸਟ ਨੂੰ ਡੀਈਓ ਕੋਲ ਵੀ ਜਮਾ ਕਰਵਾਉਣੀਆਂ ਪੈਣਗੀਆਂ। ਨਾਲ ਹੀ ਜੋ ਵੀ ਸਕੂਲ ਨਿਯਮਾਂ ਅਤੇ ਹੁਕਮਾਂ ਦੀ ਉਲੰਘਣਾ ਕਰੇਗਾ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ।

ਇਹ ਵੀ ਪੜੋ: 21 ਹਜ਼ਾਰ ਰੁਪਏ ਵਿੱਚ ਵਿਕੀ ਚੰਨੀ ਆਲੀ ਬੱਕਰੀ, ਇੰਜ਼ ਕੀਤੀ ਵਿਦਾਈ...

ABOUT THE AUTHOR

...view details