ਚੰਡੀਗੜ੍ਹ: ED ਦੀ ਰੇਡ ਮਗਰੋਂ ਭੁਲੱਥ ਤੋਂ ਵਿਧਾਇਕ ਸੁਖਪਾਲ ਖ਼ਹਿਰਾ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਚੰਡੀਗੜ੍ਹ ਅਤੇ ਕਪੂਰਥਲਾ ਦੇ SSP ਨੂੰ ਲਿਖਤੀ ਸ਼ਿਕਾਇਤ ਭੇਜ ਕੇ ਮੇਰੀਆਂ ਰਿਹਾਇਸ਼ਾਂ ਉੱਤੇ 9 ਮਾਰਚ ਨੂੰ ਛਾਪੇਮਾਰੀ ਕਰਨ ਵਾਲੇ ED ਅਫਸਰਾਂ ਖ਼ਿਲਾਫ਼ Covid-19 ਸਬੰਧੀ ਹਦਾਇਤਾਂ ਦੀ ਉਲੰਘਣਾ ਕੀਤੇ ਜਾਣ ਦਾ ਮੁਕੱਦਮਾ ਦਰਜ ਕਰਨ ਬਾਰੇ ਆਖਿਆ ਹੈ।
ਬਿਨਾਂ ਮਾਸਕ ਅਤੇ ਕੋਵਿਡ ਰਿਪੋਰਟ ਤੋਂ ਛਾਪਾ ਮਾਰਨ ਵਾਲੀ ED 'ਤੇ ਹੋਵੇ ਪਰਚਾ: ਖਹਿਰਾ - ਬਿਨਾਂ ਮਾਸਕ ਅਤੇ ਕੋਵਿਡ ਰਿਪੋਰਟ ਤੋਂ ਛਾਪਾ
ED ਦੀ ਰੇਡ ਮਗਰੋਂ ਭੁਲੱਥ ਤੋਂ ਵਿਧਾਇਕ ਸੁਖਪਾਲ ਖ਼ਹਿਰਾ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਚੰਡੀਗੜ੍ਹ ਅਤੇ ਕਪੂਰਥਲਾ ਦੇ SSP ਨੂੰ ਲਿਖਤੀ ਸ਼ਿਕਾਇਤ ਭੇਜ ਕੇ ਮੇਰੀਆਂ ਰਿਹਾਇਸ਼ਾਂ ਉੱਤੇ 9 ਮਾਰਚ ਨੂੰ ਛਾਪੇਮਾਰੀ ਕਰਨ ਵਾਲੇ ED ਅਫਸਰਾਂ ਖ਼ਿਲਾਫ਼ Covid-19 ਸਬੰਧੀ ਹਦਾਇਤਾਂ ਦੀ ਉਲੰਘਣਾ ਕੀਤੇ ਜਾਣ ਦਾ ਮੁਕੱਦਮਾ ਦਰਜ ਕਰਨ ਬਾਰੇ ਆਖਿਆ ਹੈ।
ED ਅਫਸਰਾਂ ਨੇ ਆਪਣੇ Covid negative ਹੋਣ ਦੇ ਸਰਟੀਫ਼ਿਕੇਟ ਨਹੀਂ ਦਿਖਾਏ, ਬਿਨਾਂ ਦਸਤਾਨਿਆਂ, ਬਿਨਾਂ ਮਾਸਕਾਂ ਅਤੇ ਸ਼ੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੇ ਘਰਾਂ ਦੀ ਹਰ ਵਸਤੂ ਨਾਲ ਛੇੜਛਾੜ ਕੀਤੀ। ਇਸ ਦੇ ਨਤੀਜੇ ਵਜੋਂ ਮੇਰਾ ਇੱਕ PSO ਕੋਰੋਨਾ positive ਪਾਇਆ ਗਿਆ ਹੈ ਜੋ ਕਿ ਰੇਡ ਵਾਲੇ ਦਿਨ ਰਾਮਗੜ ਵਿਖੇ ਉਨ੍ਹਾਂ ਦੀ ਸਹਾਇਤਾ ਕਰ ਰਿਹਾ ਸੀ।
ਉਕਤ PSO ਰੇਡ ਤੋਂ ਬਾਅਦ ਸਾਡੇ ਸੰਪਰਕ ਵਿੱਚ ਸੀ। ਅਜਿਹਾ ਕਰਕੇ ED ਅਫਸਰਾਂ ਨੇ ਮੇਰੇ ਪਰਿਵਾਰ ਅਤੇ ਸਟਾਫ਼ ਦੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਮੈਂ ਮੰਗ ਕੀਤੀ ਹੈ ਕਿ ED ਦੇ ਸਾਰੇ ਅਫਸਰਾਂ ਖ਼ਿਲਾਫ਼ Covid-19 ਨਿਯਮਾਂ ਦੀ ਉਲੰਘਣਾ ਕੀਤੇ ਜਾਣ ਦਾ ਮੁਕੱਦਮਾ ਦਰਜ ਕੀਤਾ ਜਾਵੇ।