ਪੰਜਾਬ

punjab

ETV Bharat / city

ਸੀਐੱਮ ਚੰਨੀ ਦੇ ਰਿਸ਼ਤੇਦਾਰ ਘਰ ਈਡੀ ਦਾ ਛਾਪਾ, ਜਾਣੋ ਕੀ ਹੈ ਮਾਮਲਾ ? - ਸੀਐੱਮ ਚੰਨੀ ਦੇ ਰਿਸ਼ਤੇਦਾਰ ਦੇ ਘਰ ਈਡੀ ਦਾ ਛਾਪਾ

ਈਡੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਕਰੀਬੀ ਰਿਸ਼ਤੇਦਾਰ ਦੇ ਘਰ ਛਾਪਾਮਾਰੀ (ED raids Punjab Chief Minister Charanjit Singh Channi's relative) ਕੀਤੀ ਗਈ ਹੈ। ਸੂਤਰਾਂ ਮੁਤਾਬਿਕ ਗੈਰ ਕਾਨੂੰਨੀ ਰੇਤ ਮਾਈਨਿੰਗ ਦੇ ਮਾਮਲੇ ’ਚ ਇਹ ਛਾਪੇਮਾਰੀ ਕੀਤੀ ਗਈ ਹੈ।

ਈਡੀ ਨੇ ਮਾਰਿਆ ਸੀਐੱਮ ਚੰਨੀ ਦੇ ਰਿਸ਼ਤੇਦਾਰ ਦੇ ਘਰ ਛਾਪਾ
ਈਡੀ ਨੇ ਮਾਰਿਆ ਸੀਐੱਮ ਚੰਨੀ ਦੇ ਰਿਸ਼ਤੇਦਾਰ ਦੇ ਘਰ ਛਾਪਾ

By

Published : Jan 18, 2022, 11:22 AM IST

Updated : Jan 18, 2022, 12:07 PM IST

ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ਮੋਹਾਲੀ ਦੇ ਘਰ ’ਚ ਈਡੀ ਵੱਲੋਂ ਛਾਪਾਮਾਰੀ (ED raids Punjab Chief Minister Charanjit Singh Channi's relative) ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਗੈਰਕਾਨੂੰਨੀ ਰੇਤ ਮਾਈਨਿੰਗ ਦੇ ਮਾਮਲੇ ਚ ਪੈਸਿਆਂ ਦੇ ਨਾਜ਼ਾਇਜ ਲੈਣਦੇਣ ਦੇ ਚੱਲਦੇ ਇਹ ਛਾਪੇਮਾਰੀ (ED conducting raids in Punjab in illegal sand mining case ) ਕੀਤੀ ਗਈ ਹੈ।

ਸੀਐੱਮ ਚੰਨੀ ਦੇ ਰਿਸ਼ਤੇਦਾਰ ਘਰ ਈਡੀ ਦਾ ਛਾਪਾ

ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਮੁੱਖ ਮੰਤਰੀ ਰਹੇ ਚਰਨਜੀਤ ਚੰਨੀ ਦੇ ਭਤੀਜੇ ਡਾ. ਭੁਪਿੰਦਰ ਸਿੰਘ ਹਨੀ ਦੀ ਰਿਹਾਇਸ਼ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਛਾਪੇਮਾਰੀ ਕੀਤੀ ਗਈ।ਮੌਕੇ ’ਤੇ ਟੀਮਾਂ ਮੌਜੂਦ ਹਨ।

ਈਡੀ ਨੇ ਮਾਰਿਆ ਸੀਐੱਮ ਚੰਨੀ ਦੇ ਰਿਸ਼ਤੇਦਾਰ ਦੇ ਘਰ ਛਾਪਾ
ਮੌਕੇ ’ਤੇ ਟੀਮਾਂ ਮੌਜੂਦ

ਇਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਵੱਲੋਂ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਪਰਿਵਾਰ ਦੇ ਲੋਕਾਂ ’ਤੇ ਰੇਤ ਮਾਈਨਿੰਗ ਦੇ ਨਾਜਾਇਜ਼ ਕਾਰੋਬਾਰ ਚ ਸ਼ਾਮਲ ਹੋਣ ਦੇ ਇਲਜ਼ਾਮ ਲਗਾ ਚੁੱਕੇ ਹਨ। ਦੱਸ ਦਈਏ ਕਿ ਗੈਰ ਕਾਨੂੰਨੀ ਰੇਤ ਮਾਈਨਿੰਗ ਨੂੰ ਲੈ ਕੇ ਪੰਜਾਬ ਦੇ ਕੁੱਲ 10 ਵੱਖ-ਵੱਖ ਥਾਵਾਂ ਤੇ ਈਡੀ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜੋ:ਕਾਂਗਰਸ ਨੂੰ ਵੱਡਾ ਝਟਕਾ: ਇਸ ਸਾਬਕਾ ਵਿਧਾਇਕ ਨੇ ਪੰਜਾਬ ਲੋਕ ਕਾਂਗਰਸ ਦਾ ਫੜਿਆ ਪੱਲਾ

Last Updated : Jan 18, 2022, 12:07 PM IST

ABOUT THE AUTHOR

...view details