ਪੰਜਾਬ

punjab

ETV Bharat / city

ਚੋਣ ਕਮਿਸ਼ਨ ਨੇ ਕੁਮਾਰ ਸੌਰਭ ਨੂੰ ਫ਼ਰੀਦਕੋਟ ਦਾ ਡੀ.ਸੀ ਕੀਤਾ ਨਿਯੁਕਤ - kumar saurabh

ਭਾਰਤੀ ਚੋਣ ਕਮਿਸ਼ਨ ਵੱਲੋਂ ਪ੍ਰਬੰਧਕੀ ਅਧਾਰ 'ਤੇ ਕੁਮਾਰ ਸੌਰਭ ਰਾਜ ਨੂੰ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਦੀ ਜ਼ਿੰਮੇਵਾਰੀ ਦਿੱਤੀ ਗਈ।

ਫ਼ਾਇਲ ਫ਼ੋਟੋ

By

Published : Apr 10, 2019, 11:57 PM IST

ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਨੇ ਹੁਕਮ ਜਾਰੀ ਕਰਕੇ ਕੁਮਾਰ ਸੌਰਭ ਰਾਜ, ਆਈ.ਏ.ਐਸ. ਨੂੰ ਪ੍ਰਬੰਧਕੀ ਅਧਾਰ 'ਤੇ ਫ਼ਰੀਦਕੋਟ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ।

ਇਸ ਸਬੰਧੀ ਮੁੱਖ ਚੋਣ ਅਫ਼ਸਰ ਡਾ.ਐੱਸ.ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਕ ਕੁਮਾਰ ਸੌਰਭ ਰਾਜ, ਆਈ.ਏ.ਐਸ. (ਪੰਜਾਬ-2011) ਨੂੰ ਫ਼ਰੀਦਕੋਟ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ। ਕੁਮਾਰ ਸੌਰਭ ਰਾਜ ਮੌਜੂਦਾ ਸਮੇਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਨਰਲ ਅਬਜ਼ਰਵਰ ਵਜੋਂ ਸੇਵਾ ਨਿਭਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਕੰਮ ਦੀ ਦੇਖ-ਰੇਖ ਹੁਣ ਏ.ਡੀ.ਸੀ ਫ਼ਰੀਦਕੋਟ ਕਰਨਗੇ ਜਦੋਂ ਤੱਕ ਕਿ ਕੁਮਾਰ ਸੌਰਭ ਰਾਜ ਆਪਣੀ ਡਿਊਟੀ ਜੁਆਇਨ ਨਹੀਂ ਕਰਦੇ।

ABOUT THE AUTHOR

...view details