ਪੰਜਾਬ

punjab

ETV Bharat / city

ਚੰਡੀਗੜ੍ਹ: ਹੁਣ ਮੌਕੇ 'ਤੇ ਭਰਿਆ ਜਾ ਸਕਦਾ ਹੈ ਚਲਾਨ, ਈ-ਚਲਾਨ ਸਿਸਟਮ ਸ਼ੁਰੂ

ਚੰਡੀਗੜ੍ਹ ਵਿੱਚ ਨਵੀਂ ਤਕਨੀਕ ਵਾਲਾ ਈ-ਚਲਾਨ ਸਿਸਟਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਨਾਲ ਹੁਣ ਮੌਕੇ 'ਤੇ ਹੀ ਚਲਾਨ ਭਰਿਆ ਜਾ ਸਕਦਾ ਹੈ।

ਚੰਡੀਗੜ੍ਹ: ਹੁਣ ਮੌਕੇ 'ਤੇ ਭਰਿਆ ਜਾ ਸਕਦਾ ਹੈ ਚਲਾਨ, ਈ-ਚਲਾਨ ਸਿਸਟਮ ਸ਼ੁਰੂ
ਚੰਡੀਗੜ੍ਹ: ਹੁਣ ਮੌਕੇ 'ਤੇ ਭਰਿਆ ਜਾ ਸਕਦਾ ਹੈ ਚਲਾਨ, ਈ-ਚਲਾਨ ਸਿਸਟਮ ਸ਼ੁਰੂ

By

Published : Jul 18, 2020, 12:43 PM IST

ਚੰਡੀਗੜ੍ਹ: ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਟ੍ਰੈਫ਼ਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਨਾ ਕੀਤੀ ਜਾਂਦੀ ਹੈ। ਪਹਿਲਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਚਲਾਨ ਭਰਨ ਲਈ ਕੋਰਟ ਦੇ ਚੱਕਰ ਲਾਉਣੇ ਪੈਂਦੇ ਸੀ ਪਰ ਹੁਣ ਲੋਕਾਂ ਨੂੰ ਇਸ ਤੋਂ ਨਿਜਾਤ ਮਿਲ ਜਾਵੇਗੀ। ਚੰਡੀਗੜ੍ਹ ਵਿੱਚ ਹੁਣ ਈ-ਚਲਾਨ ਸਿਸਟਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੀ ਸ਼ੁਰੂਆਤ ਚੰਡੀਗੜ੍ਹ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਕੀਤੀ।

ਵੇਖੋ ਵੀਡੀਓ

ਇਸ ਸਬੰਧੀ ਵਧੇਰੇ ਜਾਣਕਾਰੀ ਲਈ ਈਟੀਵੀ ਭਾਰਤ ਨੇ ਡੀਐਸਪੀ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਹੁਣ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੌਕੇ 'ਤੇ ਹੀ ਚਲਾਨ ਭਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਈ-ਚਲਾਨ ਸਿਸਟਮ ਨਾਲ ਇੱਕ ਤਾਂ ਲੋਕਾਂ ਨੂੰ ਕੋਰਟ ਦੇ ਚੱਕਰਾਂ ਤੋਂ ਨਿਜਾਤ ਮਿਲੇਗੀ ਅਤੇ ਦੂਜਾ ਇਸ ਨਾਲ ਚਲਾਨ ਦੀ ਸਿਸਟਮ ਪਾਰਦਰਸ਼ ਰਹੇਗਾ।

ਇਹ ਵੀ ਪੜ੍ਹੋ: ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਆਈ ਸਾਹਮਣੇ, ਫੀਸ ਲਈ ਵਿਦਿਆਰਥੀਆਂ ਦੇ ਮਾਪਿਆਂ 'ਤੇ ਦਬਾਅ

ਨਵੇਂ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਨੇ ਦੱਸਿਆ ਕਿ ਛੋਟੇ ਕਿਸਮ ਦੀ ਉਲੰਘਣਾ ਦਾ ਮੌਕੇ 'ਤੇ ਚਲਾਨ ਭਰਿਆ ਜਾ ਸਕਦਾ ਹੈ ਪਰ ਜਿਨ੍ਹਾਂ ਉਲੰਘਣਾ ਵਿੱਚ ਕੋਰਟ ਦਾ ਦਖ਼ਲ ਹੁੰਦਾ ਹੈ, ਉਹ ਚਲਾਨ ਮੌਕੇ 'ਤੇ ਨਹੀਂ ਭਰੇ ਜਾ ਸਕਦੇ। ਭੁਗਤਾਨ ਲਈ ਉਨ੍ਹਾਂ ਨੇ ਦੱਸਿਆ ਕਿ ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਉਲੰਘਣਾ ਕਰਨ ਵਾਲਾ ਵਿਅਕਤੀ ਚਲਾਨ ਭਰ ਸਕਦਾ ਹੈ।

ABOUT THE AUTHOR

...view details