ਚੰਡੀਗੜ੍ਹ: ਦੁਸਹਿਰੇ ਦਾ ਤਿਉਹਾਰ ਹਿੰਦੂ ਧਰਮ ਦਾ ਪ੍ਰਮੁੱਖ (Dussehra 2022) ਤਿਉਹਾਰ ਹੈ। ਇਸ ਨੂੰ ਵਿਜੈ ਦਸ਼ਮੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਪੌਰਾਣਿਕ ਮਾਨਤਾਵਾਂ ਮੁਤਾਬਕ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਨੇ ਇਸੇ ਦਿਨ ਅਹੰਕਾਰੀ ਰਾਵਣ ਦਾ ਨਾਸ਼ (History of Dussehra) ਕੀਤਾ ਸੀ।
ਇਹ ਵੀ ਪੜੋ:ਭਾਗਵਤ ਗੀਤਾ ਦਾ ਸੰਦੇਸ਼
ਵਿਜੈਦਸ਼ਮੀ ਦਾ ਮੱਹਤਵ:ਭਗਵਾਨ ਸ੍ਰੀ ਰਾਮ ਨੇ ਸੀਤਾ ਨੂੰ ਰਾਵਣ ਦੇ ਚੰਗੁਲ ਤੋਂ ਬਚਾਉਣ ਲਈ ਲੰਕਾ ਦਾ (History of Dussehra) ਦਹਨ ਕੀਤਾ ਸੀ। ਰਾਵਣ ਦੀ ਰਾਕਸ਼ਸੀ ਸੈਨਾ (Ravan's demonic army) ਤੇ ਰਾਮ ਜੀ ਦੀ ਵਾਨਰ ਸੈਨਾ 'ਚ ਇੱਕ ਭਿਆਨਕ (Dussehra 2022) ਯੁੱਧ ਹੋਇਆ ਸੀ। ਜਿਸ 'ਚ ਰਾਵਣ, ਮੇਘਨਾਥ, ਕੁੰਭਕਰਨ ਸਾਰੇ ਰਾਕਸ਼ਸ ਮਾਰੇ ਗਏ ਸਨ। ਬਦੀ 'ਤੇ ਨੇਕੀ ਦੀ ਹੋਈ ਜਿੱਤ ਦੀ ਖੁਸ਼ੀ 'ਚ ਹਰ ਸਾਲ ਦੁਸਹਿਰਾ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸੇ ਦਿਨ ਹੀ ਮਾਂ ਦੁਰਗਾ ਨੇ ਮਹਿਸ਼ਾਸੁਰ ਦਾ ਅੰਤ ਕਰ ਦੇਵਤਿਆਂ ਤੇ ਮਨੁੱਖਾਂ ਨੂੰ ਉਸ ਦੇ ਅਤਿਆਚਾਰ ਤੋਂ ਮੁਕਤੀ ਦਿੱਤੀ ਸੀ।
ਦੁਸਹਿਰੇ 'ਤੇ ਹੁੰਦੀ ਹੈ ਖ਼ਾਸ ਪੂਜਾ:ਦੁਸ਼ਮਣਾਂ ਉੱਤੇ ਜਿੱਤ ਦੀ ਕਾਮਨਾ ਕਰਨ ਲਈ, ਇਸ ਦਿਨ ਹਥਿਆਰਾਂ ਦੀ ਪੂਜਾ ਕਰਨ ਦਾ ਨਿਯਮ ਹੈ। ਅਤੀਤ ਦੇ ਸਮੇਂ ਵਾਂਗ ਅੱਜ ਵੀ ਹਥਿਆਰਾਂ, ਮਸ਼ੀਨਾਂ, ਫੈਕਟਰੀਆਂ ਆਦਿ ਦੀ ਪੂਜਾ ਕਰਨ ਦੀ ਪਰੰਪਰਾ ਜਾਰੀ ਹੈ ਅਤੇ ਦੇਸ਼ (Dussehra 2022) ਦੀਆਂ ਦੀ ਸਾਰੀਆਂ ਰਿਆਸਤਾਂ ਅਤੇ ਸਰਕਾਰੀ ਸ਼ਸਤਰਾਂ ਵਿੱਚ, ਹਥਿਆਰਾਂ ਦੀ ਪੂਜਾ ਅਜੇ ਵੀ ਬਹੁਤ ਧੂਮਧਾਮ ਨਾਲ ਕੀਤੀ ਜਾਂਦੀ ਹੈ। ਇਸ ਦਿਨ, ਹਥਿਆਰਾਂ ਦੀ ਪੂਜਾ ਦੇ ਨਾਲ, ਅਪਰਾਜਿਤਾ, ਸ਼ਮੀ ਦੇ ਰੁੱਖ ਦੀ ਪੂਜਾ ਵੀ ਮਹੱਤਵਪੂਰਨ ਹੈ।
ਦੁਸਹਿਰੇ ਦੇ ਰੀਤੀ ਰਿਵਾਜ਼ ਅਤੇ ਮਾਨਤਾਵਾਂ:ਦੁਸਹਿਰੇ ਦੇ ਦਿਨ ਸ਼ਾਮ ਦੇ ਸਮੇਂ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ (Idols of conspiracy) ਸਾੜੇ ਜਾਂਦੇ ਹਨ। 10 ਦਿਨਾਂ ਤੱਕ ਚੱਲਣ ਵਾਲੀ ਰਾਮਲੀਲਾ ਦਾ ਸਮਾਪਨ ਵੀ ਰਾਵਣ ਦਹਿਨ ਦੇ ਨਾਲ ਹੀ ਹੁੰਦਾ ਹੈ। ਹਰ ਸਾਲ ਦੁਸਹਿਰੇ ਦੇ ਦਿਨ ਰਾਵਣ ਦੇ ਪੁਤਲੇ ਦਾ ਦਹਿਨ ਇਸ ਲਈ ਕੀਤਾ ਜਾਂਦਾ ਹੈ ਕਿ ਵਿਅਕਤੀ ਆਪਣੀਆਂ ਬੁਰਾਈਆਂ ਨੂੰ ਨਸ਼ਟ ਕਰ ਦਵੇ ਅਤੇ ਆਪਣੇ ਅੰਦਰ ਚੰਗੀਆਂ ਆਦਤਾਂ ਤੇ ਵਿਵਹਾਰ ਵਿਕਸਤ (History of Dussehra) ਕਰ ਸਕੇ। ਇਸ ਦੇ ਨਾਲ ਹੀ ਉਸ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਹਮੇਸ਼ਾ ਸੱਚ ਦੀ ਤੇ ਚੰਗਿਆਈ ਦੀ ਜਿੱਤ ਹੁੰਦੀ ਹੈ। ਜੋ ਲੋਕ ਨਰਾਤਿਆਂ ਦੇ ਦੌਰਾਨ ਮਾਂ ਦੁਰਗਾ ਦੀਆਂ ਮੂਰਤੀਆਂ ਸਥਾਪਤ ਕਰਦੇ ਹਨ ਉਨ੍ਹਾਂ ਨੂੰ ਦੁਸਹਿਰੇ ਦੇ ਦਿਨ ਵਿਸਰਜਿਤ ਕਰਦੇ ਹਨ।
ਦੁਸਹਿਰੇ ਵਾਲੇ ਦਿਨ ਨੀਲਕੰਠ ਪੰਛੀ ਨੂੰ ਵੇਖਣਾ ਬੇਹਦ ਸ਼ੁੱਭ ਮੰਨਿਆ ਜਾਂਦਾ ਹੈ। ਦੁਸਹਿਰੇ 'ਤੇ ਇਸ ਦੀ ਦਿੱਖ ਚੰਗੇ ਸਮੇਂ ਦੀ ਸ਼ੁਰੂਆਤ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਨੀਲਕੰਠ ਪੰਛੀ ਨੂੰ ਭਗਵਾਨ ਸ਼ਿਵ (Lord Shiva) ਦਾ ਰੂਪ ਮੰਨਿਆ ਜਾਂਦਾ ਹੈ। ਦੁਸਹਿਰੇ ਦੇ ਦਿਨ ਖਾਣ-ਪੀਣ ਦਾ ਵੀ ਵਿਸ਼ੇਸ਼ ਮਹੱਤਵ ਹੈ। ਇਸ ਦਿਨ, ਭਗਵਾਨ ਸ਼੍ਰੀ ਰਾਮ ਦੇ ਭਗਤ ਭਗਵਾਨ ਹਨੂੰਮਾਨ ਨੂੰ ਪਾਨ ਭੇਟ ਕਰਕੇ ਮਨ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ।
ਰਾਮ ਨੇ ਰਾਵਣ ਨੂੰ ਮਾਰਕੇ ਬੁਰਾਈ ਤੇ ਇਛਾਈ ਦੀ ਜਿੱਤ ਦਾ ਸੰਦੇਸ਼ ਦਿੱਤਾ ਸੀ। ਪਰ ਰਾਵਣ ਦੇ ਜੀਵਨ ਨੂੰ ਦੇਖਦੇ ਹਾਂ ਤਾਂ ਕਈ ਅਜਿਹੇ ਸਬਕ ਸਿੱਖਣ ਨੂੰ ਮਿਲਦੇ ਹਨ, ਜੋ ਜੀਵਨ ਨੂੰ ਸਫ਼ਲ ਬਣਾਉਂਦੇ ਹਨ।
1. ਆਪਣੇ ਸਾਥੀ, ਰਾਜ, ਭਰਾ ਨਾਲ ਦੁਸ਼ਮਣੀ ਮੁੱਲ ਨਾ ਲਵੋਂ, ਕਦੇਂ ਵੀ ਨੁਕਸਾਨ ਪਹੁੰਚਾ ਸਕਦੇ ਹਨ।