ਚੰਡੀਗੜ੍ਹ: ਕੋਰੋਨਾ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਹਫਤੇ ਵੀ ਵੀਕਐਂਡ ਲੌਕਡਾਊਨ (Chandigarh weekend lockdown) ਲਗਾਉਣ ਦਾ ਐਲਾਨ ਕੀਤਾ ਹੈ।
ਵੀਕਐਂਡ ਲੌਕਡਾਊਨ ਅੱਜ ਯਾਨੀ ਸ਼ਨੀਵਾਰ 5 ਜੂਨ ਸਵੇਰ ਤੋਂ ਸੋਮਵਾਰ 7 ਜੂਨ ਨੂੰ ਸਵੇਰ 5 ਵਜੇ ਤੱਕ ਰਹੇਗਾ। ਦੱਸ ਦਈਏ ਕਿ ਅਜੇ ਚੰਡੀਗੜ੍ਹ ’ਚ ਕੋਰੋਨਾ ਦੇ 1135 ਐਕਟਿਵ ਕੇਸ ਹਨ। ਸ਼ਹਿਰ ਚ ਹੁਣ ਤੱਕ 762 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਉੱਥੇ ਹੀ ਹੁਣ ਤੱਕ 60,399 ਲੋਕਾਂ ਚ ਕੋਰੋਨਾ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।