ਚੰਡੀਗੜ੍ਹ: ਹੁਣ ਉਹ ਸਮਾਂ ਦੂਰ ਨਹੀਂ ਜਦੋਂ ਆਮ ਲੋਕਾਂ ਲਈ ਕੋਰੋਨਾ ਟੀਕਾ ਉਪਲੱਬਧ ਹੋਵੇਗਾ। ਇਸ ਦੇ ਲਈ ਡਰਾਈ ਰਨ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਚੰਡੀਗੜ੍ਹ ਦੇ ਜੀਐਮਐਸਐਚ 16 ਵਿੱਚ ਵਿਖੇ ਕੋਰੋਨਾ ਵੈਕਸੀਨ ਦਾ ਡਰਾਈ ਰਨ ਕੀਤਾ ਗਿਆ।
ਈਟੀਵੀ ਭਾਰਤ ਦੀ ਟੀਮ ਨੇ ਚੰਡੀਗੜ੍ਹ ਦੇ ਸੈਕਟਰ 16 ਦੇ ਹਸਪਤਾਲ ਵਿੱਚ ਚੱਲ ਰਹੇ ਡਰਾਈ ਰਨ ਦਾ ਜਾਇਜ਼ਾ ਲਿਆ ਅਤੇ ਜਾਣਿਆ ਕਿ ਡਰਾਈ ਕਿਵੇਂ ਚਲਾਇਆ ਜਾ ਰਿਹਾ ਹੈ। ਦੱਸ ਦਈਏ ਕਿ ਸੈਕਟਰ 16 ਓਪੀਡੀ ਦੀ ਪੰਜਵੀਂ ਮੰਜ਼ਲ 'ਤੇ ਟੀਕਾਕਰਨ ਕੇਂਦਰ ਵੀ ਬਣਾਇਆ ਗਿਆ ਹੈ। ਜਿੱਥੇ ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾਵੇਗੀ।
ਟੀਕਾਕਰਨ ਕੇਂਦਰ ਵਿੱਚ ਕਿਵੇਂ ਹੋਵੇਗਾ ਕੰਮ?
ਇਸ ਮੌਕੇ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਬੀ.ਕੇ. ਨਾਗਪਾਲ ਨੇ ਦੱਸਿਆ ਕਿ ਡਰਾਈ ਰਨ ਤਹਿਤ 25 ਸਿਹਤ ਕਰਮਚਾਰੀਆਂ ਨੂੰ ਬੁਲਾਇਆ ਗਿਆ ਹੈ, ਜੋ ਡਰਾਈ ਰਨ ਵਿੱਚ ਰੋਗੀ ਬਣ ਕੇ ਰਹਿਣਗੇ। ਸੁਰੱਖਿਆ ਕਰਮਚਾਰੀ ਟੀਕਾਕਰਨ ਕੇਂਦਰ ਦੇ ਬਾਹਰ ਤਾਇਨਾਤ ਰਹਿਣਗੇ, ਜੋ ਟੀਕਾਕਰਨ ਬਾਰੇ ਇੱਥੇ ਆਉਣ ਵਾਲੇ ਲੋਕਾਂ ਦੇ ਐਸਐਮਐਸ ਨੂੰ ਵੇਖਣਗੇ, ਉਨ੍ਹਾਂ ਨੂੰ ਸੈਨਿਟਾਇਜ਼ ਕਰਨਗੇ ਅਤੇ ਉਨ੍ਹਾਂ ਨੂੰ ਇੱਕ ਮਾਸਕ ਦੇਣਗੇ। ਇਸ ਤੋਂ ਬਾਅਦ, ਉਨ੍ਹਾਂ ਨੂੰ ਇੱਥੇ ਬਣੇ ਵੇਟਿੰਗ ਖੇਤਰ ਵਿੱਚ ਬਿਠਾਇਆ ਜਾਵੇਗਾ।