ਮੋਹਾਲੀ: ਡਰੱਗ ਮਾਮਲੇ ਚ ਘਿਰੇ ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਜਾਂਚ (Majithia joins probe) ਦੇ ਲਈ ਐਸਆਈਟੀ ਦੇ ਸਾਹਮਣੇ ਪੇਸ਼ ਹੋਏ। ਡਰੱਗ ਕੇਸ ਵਿੱਚ ਮੋਹਾਲੀ ਸਥਿਤ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਵਿੱਚ ਪੁੱਛਗਿੱਛ ਕੀਤੀ ਗਈ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨਾਲ ਉਨ੍ਹਾਂ ਦੇ ਵਕੀਲ ਵੀ ਮੌਜੂਦ ਸੀ।
ਪੁੱਛਗਿੱਛ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਿੱਟ ਨੂੰ ਜਾਂਚ ਵਿਚ ਪੂਰਾ ਸਹਿਯੋਗ ਦਿੱਤਾ ਗਿਆ ਹੈ ਅਤੇ ਹਾਈਕੋਰਟ ਦੇ ਹੁਕਮਾਂ ਦੇ ਮੁਤਾਬਿਕ ਆਪਣਾ ਚੱਲ ਰਿਹਾ ਮੋਬਾਇਲ ਨੰਬਰ ਵੀ ਦਿੱਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ ’ਤੇ ਦਰਜ ਇਸ ਮੁਕੱਦਮੇ ਨੂੰ ਰਾਜਨੀਤੀ ਨਾਲ ਜੋੜਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ, ਡਿਪਟੀ ਸੀ.ਐੱਮ. ਸੁੱਖੀ ਰੰਧਾਵਾ ਅਤੇ ਹੋਰਨਾਂ ਵੱਲੋਂ ਡੀ.ਜੀ.ਪੀ. ਰਹੇ ਚਟੋਪਾਧਿਆ ਦੇ ਨਾਲ ਮਿਲ ਕੇ ਹੀ ਐਫ.ਆਈ.ਆਰ. ਦਰਜ ਕਰਵਾਈ ਗਈ ਹੈ। ਜਦਕਿ ਡਰੱਗਜ਼ ਮਾਮਲਾ 2019 ਵਿੱਚ ਖ਼ਤਮ ਹੋ ਗਿਆ ਸੀ।
ਉਨ੍ਹਾਂ ਨੇ ਅੱਗੇ ਕਿਹਾ ਕਿ SIT ਨੇ ਹਾਈਕੋਰਟ ਅੱਗੇ ਸੱਚ ਰੱਖਣਾ ਹੈ। ਜਿਹੜੇ ਸੀਨੀਅਰ ਆਗੂ ਨੇ ਹਾਈਕੋਰਟ ਵਿੱਚ ਰਿਪੋਰਟ ਪੇਸ਼ ਕੀਤੀ ਕਿ ਉਨ੍ਹਾਂ ਤੇ ਭਰੋਸਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਈਡੀ ਇੱਕ ਵੱਖਰਾ ਅਦਾਰਾ ਹੈ ਉਨ੍ਹਾਂ ਨੇ ਵੀ ਆਪਣੀ ਰਿਪੋਰਟ ਪੇਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਹੇਠਲੀ ਅਦਾਲਤ ਦੇ ਫੈਸਲੇ, ਹਾਈਕਰੋਟ ਦੇ ਫੈਸਲੇ ਅਤੇ ਜਾਂਚ ਦੀ ਰਿਪੋਰਟ ਨੂੰ ਸਾਹਮਣੇ ਰੱਖ ਕੇ ਵਿਚਾਰ ਕਰਨਾ ਚਾਹੀਦਾ ਹੈ।
ਬਿਕਰਮ ਸਿੰਘ ਮਜੀਠੀਆ ਡਾਇਰੈਕਟ ਜਾਂ ਇਨ ਡਾਇਰੈਕਟ ਇਸ ਕੇਸ ਨਾਲ ਜੁੜੇ ਕਿਸੇ ਵੀ ਗਵਾਹ ਜਾਂ ਵਿਅਕਤੀ ਨਾਲ ਸੰਪਰਕ ਨਹੀਂ ਕਰਨਗੇ। ਬਿਕਰਮ ਸਿੰਘ ਮਜੀਠੀਆ ਵਟਸਐਪ ਰਾਹੀਂ ਜਾਂਚ ਏਜੰਸੀ ਨਾਲ ਆਪਣੀ ਲਾਈਵ ਲੋਕੇਸ਼ਨ ਸਾਂਝੀ ਕਰਨਗੇ।