ਪੰਜਾਬ

punjab

ETV Bharat / city

ਕੋਵਿਡ-19: ਸੈਕਟਰ-39 ਦੀ ਅਨਾਜ ਮੰਡੀ ਨੂੰ ਡਰੋਨ ਰਾਹੀਂ ਕੀਤਾ ਸੈਨੇਟਾਈਜ਼ - drone use to senitize grain market in chandigarh

ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਕੇ.ਕੇ ਯਾਦਵ ਨੇ ਦੱਸਿਆ ਕਿ ਚੰਡੀਗੜ੍ਹ ਦੇ ਵਿੱਚ ਉਹ ਸਾਰੇ ਇਲਾਕੇ 1 ਹਫ਼ਤੇ ਵਿੱਚ ਡਰੋਨ ਦੇ ਜ਼ਰੀਏ ਸੈਨੇਟਾਈਜ਼ ਕੀਤੇ ਜਾਣਗੇ ਜਿੱਥੇ ਮਸ਼ੀਨਾਂ ਰਾਹੀਂ ਨਹੀਂ ਕੀਤਾ ਜਾ ਸਕਦਾ।

ਡਰੋਨ
ਡਰੋਨ

By

Published : Apr 19, 2020, 6:52 PM IST

ਚੰਡੀਗੜ੍ਹ: ਸੈਕਟਰ-39 ਦੀ ਅਨਾਜ ਮੰਡੀ ਡਰੋਨ ਦੇ ਰਾਹੀਂ ਸੈਨੇਟਾਈਜ਼ ਕੀਤੀ ਜਾ ਰਹੀ ਹੈ ਤਾਂ ਕਿ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕਿਆਂ ਤੋਂ ਆਉਣ ਵਾਲੇ ਜ਼ਿੰਮੀਂਦਾਰ ਕਿਸੇ ਵੀ ਤਰ੍ਹਾਂ ਨਾਲ ਕੋਰੋਨਾ ਵਾਇਰਸ ਨਾਲ ਸੰਕਰਮਿਤ ਨਾ ਹੋ ਸਕੇ। ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੰਡੀ ਨੂੰ ਡਰੋਨ ਰਾਹੀਂ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।

ਸੈਕਟਰ-39 ਦੀ ਅਨਾਜ ਮੰਡੀ ਨੂੰ ਡਰੋਨ ਰਾਹੀਂ ਕੀਤਾ ਸੈਨੇਟਾਈਜ਼

ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਕੇ.ਕੇ ਯਾਦਵ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਉਹ ਸਾਰੇ ਇਲਾਕੇ 1 ਹਫ਼ਤੇ ਵਿੱਚ ਡਰੋਨ ਦੇ ਜ਼ਰੀਏ ਸੈਨੇਟਾਈਜ਼ ਕੀਤੇ ਜਾਣਗੇ ਜਿੱਥੇ ਮਸ਼ੀਨਾਂ ਰਾਹੀਂ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਨੇ ਦੱਸਿਆ ਕਿ ਹਰ ਨਵੀਂ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂ ਜੋ ਚੰਡੀਗੜ੍ਹ ਦੀ ਇੱਕ ਵੀ ਜਗ੍ਹਾ ਸੈਨੇਟਾਈਜ਼ ਕੀਤੇ ਬਿਨਾਂ ਨਾ ਰਹਿ ਸਕੇ। ਜ਼ਿਕਰ ਕਰ ਦਈਏ ਕਿ ਇਹ ਡਰੋਨ ਹਵਾਈ ਫ਼ੌਜ ਤੋਂ ਲਏ ਗਏ ਹਨ ਤੇ ਇੱਕ ਡਰੋਨ 90 ਏਕੜ ਦੀ ਜ਼ਮੀਨ ਕਵਰ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਪ੍ਰਕਿਰਿਆ ਦੌਰਾਨ ਸਥਾਨਕ ਪ੍ਰਸਾਸ਼ਨ ਦੇ ਨਾਲ ਹਵਾਈ ਫ਼ੌਜ ਦੀ ਟੀਮ ਵੀ ਮੌਜੂਦ ਹੋਵੇਗੀ।

ਇਸ ਤੋਂ ਪਹਿਲਾ ਚੰਡੀਗੜ੍ਹ ਪ੍ਰਸਾਸ਼ਨ ਵੱਲੋਂ ਸੈਕਟਰ-26 ਦੀ ਅਨਾਜ ਮੰਡੀ ਨੂੰ ਸੈਨੇਟਾਈਜ਼ ਕੀਤਾ ਗਿਆ ਸੀ ਤਾਂ ਕਿ ਕਿਸੇ ਤਰ੍ਹਾਂ ਨਾਲ ਕਿਸਾਨ ਕੋਰੋਨਾ ਵਾਇਰਸ ਦੇ ਫ਼ੈਲਣ ਦਾ ਕਾਰਨ ਨਾ ਬਣ ਸਕਣ।

ABOUT THE AUTHOR

...view details