ਚੰਡੀਗੜ੍ਹ: ਦੁਨੀਆਂ ਭਰ ਦੇ ਲੋਕ ਕੋਰੋਨਾ ਮਹਾਂਮਾਰੀ ਤੋਂ ਜੰਗ ਲੜ ਰਹੇ ਹਨ। ਇਸ 'ਚ ਸਿਹਤ ਵਿਭਾਗ ਮੋਹਰੀ ਹੋ ਕੇ ਆਪਣੀ ਸੇਵਾਵਾਂ ਦੇ ਰਿਹਾ ਹੈ। ਹਸਪਤਾਲਾਂ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਮਰੀਜ਼ਾਂ ਦੇ ਇਲਾਜ ਦੌਰਾਨ ਸਿਹਤ ਵਿਭਾਗ ਦੇ ਹਰ ਡਿਪਾਰਟਮੈਂਟ ਦੀ ਆਪਣੀ ਖ਼ਾਸ ਭੂਮਿਕਾ ਹੈ। ਕੋਰੋਨਾ ਪੀੜਤਾਂ ਦੇ ਇਲਾਜ 'ਚ ਮਦਦ ਕਰਨ ਵਾਲੇ ਰੇਡੀਓਲੋਜੀ ਡਿਪਾਰਟਮੈਂਟ ਵੀ ਆਪਣੀ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ।
ਚੰਡੀਗੜ੍ਹ: ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਡਾਕਟਰ ਰਵੀਨਾ ਦੀ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ
ਪੰਜਾਬ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਬਾਰੇ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਦੀ ਡਾਕਟਰ ਰਵੀਨਾਂ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਡਾਕਟਰਾਂ ਨੂੰ ਪੇਸ਼ ਆ ਰਹੀ ਮੁਸ਼ਕਲਾਂ ਬਾਰੇ ਈਟੀਵੀ ਭਾਰਤ ਨਾਲ ਖ਼ਾਸ ਚਰਚਾ ਕੀਤੀ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸੈਕਟਰ-32 ਦੇ ਸਰਕਾਰੀ ਹਸਪਤਾਲ ਦੀ ਰੇਡੀਓਲੋਜੀ ਡਿਪਾਰਮੈਂਟ ਦੀ ਡਾਕਟਰ ਰਵੀਨਾ ਨੇ ਦੱਸਿਆ ਕਿ ਰੇਡੀਓਲੋਜੀ ਡਿਪਾਰਮੈਂਟ ਕੋਰੋਨਾ ਪੀੜਤ ਮਰੀਜ਼ਾਂ ਦਾ ਐਕਸਰੇ, ਐਮਆਰਆਈ ਤੇ ਸਿੱਟੀ ਸਕੈਨ ਕਰਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਵੀ ਕੋਰੋਨਾ ਵਾਇਰਸ ਤੋਂ ਬਚਾਅ ਲਈ ਕਈ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ। ਅਜਿਹੇ 'ਚ ਉਨ੍ਹਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਵੱਲੋਂ ਜਾਂਚ ਨਾਲ ਸਬੰਧਤ ਸਾਰੀਆਂ ਹੀ ਮਸ਼ੀਨਾਂ ਆਦਿ ਨੂੰ ਸੈਨੇਟਾਈਜ਼ ਕਰਨਾ ਜ਼ਰੂਰੀ ਹੈ।
ਡਾਕਟਰ ਰਵੀਨਾ ਨੇ ਦੱਸਿਆ ਹੈ ਕਿ ਕੋਰੋਨਾ ਵਾਇਰਸ ਲੋਕਾਂ ਦੇ ਨਾਲ-ਨਾਲ ਡਾਕਟਰਾਂ ਲਈ ਵੀ ਨਵੀਂ ਬਿਮਾਰੀ ਹੈ। ਕਿਉਂਕਿ ਇਸ ਨਵੀਂ ਮਹਾਂਮਾਰੀ ਦੇ ਲੱਛਣਾਂ ਦਾ ਪਤਾ ਲਗਾਉਣਾ ਬੇਹਦ ਮੁਸ਼ਕਲ ਹੈ ਤੇ ਅਜੇ ਤੱਕ ਇਸ ਦਾ ਕੋਈ ਠੋਸ ਇਲਾਜ ਨਹੀਂ ਮਿਲ ਸਕਿਆ ਹੈ। ਆਮ ਲੋਕਾਂ ਵਾਂਗ ਡਾਕਟਰਾਂ ਨੂੰ ਵੀ ਇਸ ਦਾ ਖ਼ਤਰਾ ਹੈ ਪਰ ਡਾਕਟਰਾਂ ਵੱਲੋਂ ਆਪਣੇ ਫਰਜ਼ ਨੂੰ ਮੋਹਰੀ ਰੱਖਦਿਆਂ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਆਮ ਲੋਕਾਂ ਵਾਂਗ ਉਨ੍ਹਾਂ ਨੂੰ ਡਿਊਟੀ 'ਤੇ ਪਹੁੰਚੇ ਹੀ ਸਖ਼ਤ ਹਦਾਇਤਾਂ ਦੀ ਪਾਲਣਾ ਕਰਨੀ ਪੈਂਦੀ ਹੈ ਤਾਂ ਜੋ ਉਹ ਤੇ ਉਨ੍ਹਾਂ ਦੇ ਨਾਲ ਕਰਮੀਆਂ ਨੂੰ ਇਸ ਬਿਮਾਰੀ ਤੋਂ ਸੰਕਰਮਿਤ ਹੋਣ ਤੋਂ ਬਚਾਇਆ ਜਾ ਸਕੇ।