ਚੰਡੀਗੜ੍ਹ:ਡਾਕਟਰ ਇੰਦਰਬੀਰ ਸਿੰਘ ਨਿੱਜਰ ਨੂੰ ਪੰਜਾਬ ਦਾ ਸਪੀਕਰ ਚੁਣੇ ਜਾਣ ਤੱਕ ਦੇ ਸਮੇਂ ਲਈ ਪੰਜਾਬ ਵਿਧਾਨ ਸਭਾ ਦਾ ਪ੍ਰੋਟੇਮ ਸਪੀਕਰ ਚੁਣ ਲਿਆ ਗਿਆ ਹੈ (dr inderbir singh nijjer become pro tem speaker)। ਪੰਜਾਬ ਰਾਜ ਭਵਨ ਵਿਖੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੂੰ ਪ੍ਰੋਟੇਮ ਸਪੀਕਰ ਦੇ ਅਹੁਦੇ ਦਾ ਹਲਫ਼ ਦਿਵਾਇਆ (dr inderbir singh nijjer sworn in as pro tem speaker)।
ਡਾ. ਇੰਦਰਬੀਰ ਸਿੰਘ ਨਿੱਜਰ ਬਣੇ ਪ੍ਰੋਟੇਮ ਸਪੀਕਰ ਨਵੀਂ ਸਰਕਾਰ ਬਣਨ ’ਤੇ ਸਭ ਤੋਂ ਪਹਿਲਾਂ ਪ੍ਰੋਟੇਮ ਸਪੀਕਰ ਦੀ ਨਿਯੁਕਤੀ ਹੁੰਦੀ ਹੈ ਤੇ ਸਾਰੇ ਨਵੇਂ ਵਿਧਾਇਕਾਂ ਨੂੰ ਪ੍ਰੋਟੇਮ ਸਪੀਕਰ ਹੀ ਹਲਫ਼ ਦਿਵਾਉਂਦਾ ਹੈ। ਹੁਣ ਪਹਿਲੇ ਵਿਧਾਨ ਸਭਾ ਸੈਸ਼ਨ ਦੌਰਾਨ ਡਾਕਟਰ ਇੰਦਰਬੀਰ ਸਿੰਘ ਨਿੱਜਰ ਪੰਜਾਬ ਦੇ ਬਾਕੀ ਸਾਰੇ ਵਿਧਾਇਕਾਂ ਨੂੰ ਅਹੁਦੇ ਤੇ ਭੇਤ ਦਾ ਹਲਫ਼ ਦਿਵਾਉਣਗੇ। ਇਸ ਉਪਰੰਤ ਸਪੀਕਰ ਦੀ ਚੋਣ ਹੋਵੇਗੀ।
ਚੋਣ ਪ੍ਰਕਿਰਿਆ ਮੁਤਾਬਕ ਚੁਣੇ ਹੋਏ ਵਿਧਾਇਕਾਂ ਵਿੱਚੋਂ ਇੱਕ ਵਿਧਾਇਕ ਕਿਸੇ ਵਿਧਾਇਕ ਨੂੰ ਸਪੀਕਰ ਬਣਾਉਣ ਦੀ ਸਿਫਾਰਿਸ਼ ਕਰੇਗਾ ਤੇ ਕੁਝ ਹੋਰ ਵਿਧਾਇਕ ਉਸ ’ਤੇ ਸਹਿਮਤੀ ਪ੍ਰਗਟਾਉਣਗੇ ਤੇ ਬਾਅਦ ਵਿੱਚ ਸਪੀਕਰ ਦੀ ਚੋਣ ਹੋਵੇਗੀ। ਆਮ ਆਦਮੀ ਪਾਰਟੀ ਕੋਲ ਇਸ ਵੇਲੇ ਕੁਲ 117 ਸੀਟਾਂ ਵਿੱਚੋਂ ਚੁਣੇ ਹੋਏ 92 ਵਿਧਾਇਕ ਹਨ ਤੇ ਇਸ ਲਿਹਾਜ ਨਾਲ ਸਪੀਕਰ ਆਮ ਆਦਮੀ ਪਾਰਟੀ ਦੀ ਸਿਫਾਰਿਸ਼ ’ਤੇ ਬਣਨਾ ਤੈਅ ਹੈ।
ਡਾ. ਇੰਦਰਬੀਰ ਸਿੰਘ ਨਿੱਜਰ ਬਣੇ ਪ੍ਰੋਟੇਮ ਸਪੀਕਰ ਇਤਹਾਸ ਦੱਸਦਾ ਹੈ ਕਿ ਆਮ ਤੌਰ ’ਤੇ ਪ੍ਰੋਟੇਮ ਸਪੀਕਰ ਦੇ ਨਾਮ ਨੂੰ ਹੀ ਪੱਕੇ ਤੌਰ ’ਤੇ ਸਪੀਕਰ ਬਣਾਉਣ ਵਜੋਂ ਅੱਗੇ ਵਧਾਇਆ ਜਾਂਦਾ ਹੈ। ਇਸ ਵਾਰ ਪਿਛਲੇ ਦੋ ਦਿਨਾਂ ਤੋਂ ਜਗਰਾਓਂ ਤੋਂ ਵਿਧਾਇਕ ਸਰਵਜੀਤ ਕੌਰ ਮਾਣੂਕੇ ਅਤੇ ਡਾਕਟਰ ਬਲਜਿੰਦਰ ਕੌਰ (manuke and baljinder kaur's names is on for speaker) ਵਿੱਚੋਂ ਕਿਸੇ ਇੱਕ ਨੂੰ ਸਪੀਕਰ ਬਣਾਏ ਜਾਣ ਦੀਆਂ ਚਰਚਾਵਾਂ ਜੋਰਾਂ ’ਤੇ ਹਨ। ਹਾਲਾਂਕਿ ਪਾਰਟੀ ਨੇ ਇਸ ਬਾਰੇ ਸਥਿਤੀ ਸਪਸ਼ਟ ਨਹੀਂ ਕੀਤੀ ਹੈ ਪਰ ਮੰਗਲਵਾਰ ਨੂੰ ਮਾਣੂਕੇ ਨੇ ਬਿਆਨ ਦਿੱਤਾ ਸੀ ਕਿ ਜੇਕਰ ਉਨ੍ਹਾਂ ਦੇ ਛੋਟੇ ਭੈਣ ਯਾਨੀ ਬਲਜਿੰਦਰ ਕੌਰ ਨੂੰ ਸਪੀਕਰ ਬਣਾਇਆ ਜਾਂਦਾ ਹੈ ਤਾਂ ਉਹ ਆਪ ਚੱਲ ਕੇ ਹਾਰ ਪਹਿਨਾਉਣਗੇ।
ਇਸੇ ਦੌਰਾਨ ਬੁੱਧਵਾਰ ਨੂੰ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਦਾ ਹਲਫ਼ ਲੈਣ ਉਪਰੰਤ ਜਦੋਂ ਉਹ ਚੰਡੀਗੜ੍ਹ ਪੁੱਜੇ ਤਾਂ ਇਸ ਉਪਰੰਤ ਸਭ ਤੋਂ ਪਹਿਲਾਂ ਪ੍ਰੋਟੇਮ ਸਪੀਕਰ ਦੀ ਚੋਣ ਹੋਈ ਹੈ। ਜਿਸ ਤਰ੍ਹਾਂ ਨਾਲ ਆਮ ਤੌਰ ’ਤੇ ਪ੍ਰੋਟੇਮ ਸਪੀਕਰ ਨੂੰ ਹੀ ਅੱਗੇ ਪੱਕੇ ਤੌਰ ’ਤੇ ਸਪੀਕਰ ਬਣਾਇਆ ਜਾਂਦਾ ਰਿਹਾ ਹੈ, ਉਸ ਲਿਹਾਜ ਨਾਲ ਅੱਜ ਉਕਤ ਦੋਵੇਂ ਮਹਿਲਾ ਵਿਧਾਇਕਾਂ ਵਿੱਚੋਂ ਕਿਸੇ ਨੂੰ ਵੀ ਪ੍ਰੋਟੇਮ ਸਪੀਕਰ ਨਾ ਬਣਾ ਕੇ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੂੰ ਪ੍ਰੋਟੇਮ ਸਪੀਕਰ ਬਣਾਉਣਾ ਕੁਝ ਹੋਰ ਇਸ਼ਾਰਾ ਕਰ ਰਿਹਾ ਹੈ।
ਡਾਕਟਰ ਇੰਦਰਬੀਰ ਸਿੰਘ ਨਿੱਜਰ ਵੱਲੋਂ ਅੱਜ ਪ੍ਰੋਟੇਮ ਸਪੀਕਰ ਦਾ ਹਲਫ਼ ਲੈਣ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਰਾਜ ਭਵਨ ਵਿੱਚ ਮੌਜੂਦ ਸੀ। ਪਹਿਲਾਂ ਡਾਕਟਰ ਨਿੱਜਰ ਨੇ ਹਲਫ਼ ਲਿਆ। ਇਸ ਉਪਰੰਤ ਉਨ੍ਹਾਂ ਨੇ ਅਤੇ ਮੁੱਖ ਮੰਤਰੀ ਨੇ ਰਾਜਪਾਲ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਤੇ ਬਾਅਦ ਵਿੱਚ ਡਾਕਟਰ ਨਿੱਜਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਗੁਲਦਸਤਾ ਦੇ ਕੇ ਉਨ੍ਹਾਂ ਦਾ ਸੁਆਗਤ ਕੀਤਾ।
ਇਹ ਵੀ ਪੜ੍ਹੋ:16ਵੀਂ ਵਿਧਾਨਸਭਾ ਦੇ ਮੁੱਖ ਮੰਤਰੀ ਬਣੇ ਭਗਵੰਤ ਮਾਨ