ਪੰਜਾਬ

punjab

ETV Bharat / city

ਮੁੱਖ ਮੰਤਰੀ ਮੈਰੀਟੋਰੀਅਸ ਵਿਦਿਆਰਥੀਆਂ ਵੱਲੋਂ ਐਮਬੀਬੀਐਸ ਸੀਟਾਂ ਨੂੰ ਸਰੰਡਰ ਨਾ ਕੀਤੇ ਜਾਣਾ ਬਣਾਉਣ ਯਕੀਨੀ: ਡਾ. ਦਲਜੀਤ ਚੀਮਾ - Seats surrendered

ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਡਾ. ਦਲਜੀਤ ਚੀਮਾ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਖੁਦ ਦਖਲ ਦੇ ਕੇ ਮੈਰੀਟੋਰੀਅਸ ਵਿਦਿਆਰਥੀਆਂ ਵੱਲੋਂ ਸਿਰਫ਼ ਪੈਸੇ ਖਾਤਰ ਐਮਬੀਬੀਐਸ ਸੀਟਾਂ ਨੂੰ ਸਰੰਡਰ ਨਾ ਕੀਤੇ ਜਾਣਾ ਯਕੀਨੀ ਬਣਾਉਣ ਜਿਸ ਤੋਂ ਬਾਅਦ ਜਿਹੜੇ 441 ਵਿਦਿਆਰਥੀਆਂ ਨੇ ਸੀਟਾਂ ਸਰੰਡਰ ਕੀਤੀਆਂ, ਉਹ ਮੁੜ ਤੋਂ ਅਪਲਾਈ ਕਰ ਸਕਣ।

Dr. Daljit Cheema said CM ensures reduction of MBBS fees
ਮੁੱਖ ਮੰਤਰੀ ਮੈਰੀਟੋਰੀਅਸ ਵਿਦਿਆਰਥੀਆਂ ਵੱਲੋਂ ਐਮਬੀਬੀਐਸ ਦੀ ਸੀਟਾਂ ਨੂੰ ਸਰੰਡਰ ਨਾ ਕੀਤੇ ਜਾਣਾ ਬਣਾਉਣ ਯਕੀਨੀ: ਡਾ. ਦਲਜੀਤ ਚੀਮਾ

By

Published : Dec 9, 2020, 7:05 PM IST

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਤੁਰੰਤ ਦਖਲ ਦੇ ਕੇ ਯਕੀਨੀ ਬਣਾਉਣ ਕਿ ਗਰੀਬ ਮੈਰੀਟੋਰੀਅਸ ਵਿਦਿਆਰਥੀ ਸੂਬੇ ਦੇ ਮੈਡੀਕਲ ਕਾਲਜਾਂ ਵਿਚ ਫੀਸਾਂ ਵਿਚ ਚੋਖੇ ਦੇ ਵਾਧੇ ਦੇ ਕਾਰਨ ਐਮ ਬੀ ਬੀ ਐਸ ਸੀਟਾਂ ਸਰੰਡਰ ਨਾ ਕਰਨ।

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਇਹ ਬੇਹੱਦ ਹੈਰਾਨੀ ਵਾਲੀ ਗੱਲ ਹੈ ਕਿ 441 ਮੈਰੀਟੋਰੀਅਸ ਵਿਦਿਆਰਥੀਆਂ ਨੇ ਸੂਬੇ ਦੇ 9 ਮੈਡੀਕਲ ਕਾਲਜਾਂ ਵਿੱਚ ਪਹਿਲੇ ਗੇੜ ਦੀ ਕੌਂਸਲਿੰਗ ਤੋਂ ਬਾਅਦ ਆਪਣੀਆਂ ਸੀਟਾਂ ਸਰੰਡਰ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮੰਦਭਾਗੇ ਹਾਲਾਤ ਹਨ ਕਿ ਆਮ ਸਾਧਾਰਣ ਪਰਿਵਾਰਾਂ ਵਿਚੋਂ ਆਏ ਵਿਦਿਆਰਥੀਆਂ ਨੇ ਐਨਈਈਟੀ ਪ੍ਰੀਖਿਆ ਕਲੀਅਰ ਕੀਤੀ। ਉਹ ਡਾਕਟਰ ਬਣਨ ਤੋਂ ਸਿਰਫ਼ ਇਸ ਲਈ ਵਾਂਝੇ ਰਹਿ ਗਏ ਕਿਉਂਕਿ ਕਾਂਗਰਸ ਸਰਕਾਰ ਨੇ ਮੈਡੀਕਲ ਕਾਲਜਾਂ ਨੂੰ ਫ਼ੀਸਾਂ ਵਿੱਚ ਚੋਖਾ ਵਾਧਾ ਕਰਨ ਦੀ ਇਜਾਜ਼ਤ ਦੇ ਦਿੱਤੀ।

ਸੂਬੇ ਵਿੱਚ ਐਮਬੀਬੀਐਸ ਫੀਸਾਂ ਦੇ ਢਾਂਚੇ ਨੂੰ ਤੁਰਕਸੰਗਤ ਬਣਾਉਣ ਦੀ ਮੰਗ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਹੈ ਕਿ ਅਜਿਹਾ ਮਾਹੌਲ ਬਣੇ ਜਿਸ ਵਿੱਚ ਸਿਰਫ਼ ਅਮੀਰ ਹੀ ਮੈਡੀਕਲ ਦੀ ਪੜਾਈ ਕਰ ਸਕਣ ਤਾਂ ਫਿਰ ਉਹ ਮੈਡੀਕਲ ਪ੍ਰੋਫੈਸ਼ਨਲਜ਼ ਤੋਂ ਇਹ ਆਸ ਨਹੀਂ ਰੱਖ ਸਕਦੇ ਕਿ ਭਵਿੱਖ ਵਿੱਚ ਉਹ ਰਿਆਇਤੀ ਮੈਡੀਕਲ ਪੜ੍ਹਾਈ ਦੀ ਪੇਸ਼ਕਸ਼ ਕਰਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਇਸ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਨੁੰ ਇਸ ਮਸਲੇ ਨੁੰ ਹੱਲ ਕਰਨਾ ਚਾਹੀਦਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਸੂਬੇ ਨੁੰ ਅਜਿਹਾ ਹੱਲ ਪੇਸ਼ ਕਰਨਾ ਚਾਹੀਦਾ ਹੈ ਕਿ ਐਮਬੀਬੀਐਸ ਫੀਸ ਘਟਾਈ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਮੈਰੀਟੋਰੀਅਸ ਵਿਦਿਆਰਥੀ ਸਿਰਫ਼ ਇਸ ਕਰ ਕੇ ਮੈਡੀਕਲ ਸਿੱਖਿਆ ਤੋਂ ਵਾਂਝੇ ਨਾ ਰਹਿਣ ਕਿ ਉਹ ਫ਼ੀਸ ਅਦਾ ਕਰਨ ਵਿੱਚ ਅਸਮਰਥ ਹਨ।

ਉਨ੍ਹਾਂ ਕਿਹਾ ਕਿ ਅਸੀਂ ਬੇਸ਼ਕੀਮਤੀ ਮਨੁੱਖੀ ਸਰੋਤ ਨੂੰ ਸਿਰਫ਼ ਸਰਕਾਰ ਦੇ ਨਜ਼ਰੀਏ ਦੇ ਕਾਰਨ ਮੰਗਣ ਦੇ ਰਾਹ ਨਹੀਂ ਪਾ ਸਕਦੇ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨਾ ਰਾਜ ਦੀ ਭਲਾਈ ਦੇ ਵੀ ਖਿਲਾਫ਼ ਹੋਵੇਗਾ।

ABOUT THE AUTHOR

...view details