ਪੰਜਾਬ

punjab

ETV Bharat / city

ਕੋਰੋਨਾ ਪਾਜ਼ੀਟਿਵ ਆਉਣ ’ਤੇ ਗਰਭਵਤੀ ਔਰਤਾਂ ਨੂੰ ਘਬਰਾਉਣ ਦੀ ਲੋੜ ਨਹੀਂ- ਡਾਕਟਰ ਅਹਿਮਦ - ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ

ਕੋਵਿਡ-19 ਦਾ ਅਸਰ ਗਰਭਵਤੀ ਔਰਤਾਂ ’ਤੇ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਡਾ. ਜਫ਼ਰ ਅਹਿਮਦ ਦੱਸਦੇ ਹਨ ਕਿ ਗਰਭਵਤੀ ਔਰਤ ਦੀ ਇਮਿਊਨਿਟੀ ਘੱਟ ਹੁੰਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਆਪਣੀ ਸਿਹਤ ’ਤੇ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਗਰਭਵਤੀ ਔਰਤ ਨੂੰ ਆਪਣਾ ਅਤੇ ਆਪਣੇ ਬੱਚੇ ਦਾ ਖਾਸ ਧਿਆਨ ਰੱਖਣਾ ਹੁੰਦਾ ਹੈ।

ਕੋਰੋਨਾ ਪਾਜ਼ੀਟਿਵ ਆਉਣ ’ਤੇ ਗਰਭਵਤੀ ਔਰਤਾਂ ਨੂੰ ਘਬਰਾਉਣ ਦੀ ਲੋੜ ਨਹੀਂ- ਡਾਕਟਰ ਅਹਿਮਦ
ਕੋਰੋਨਾ ਪਾਜ਼ੀਟਿਵ ਆਉਣ ’ਤੇ ਗਰਭਵਤੀ ਔਰਤਾਂ ਨੂੰ ਘਬਰਾਉਣ ਦੀ ਲੋੜ ਨਹੀਂ- ਡਾਕਟਰ ਅਹਿਮਦ

By

Published : Apr 7, 2021, 3:00 PM IST

ਚੰਡੀਗੜ੍ਹ: ਕੋਵਿਡ-19 ਦਾ ਅਸਰ ਇੰਨ੍ਹਾ ਜਿਆਦਾ ਤੇਜ਼ ਹੁੰਦਾ ਹੈ ਕਿ ਕੋਈ ਵੀ ਵਿਅਕਤੀ ਇਸਦੀ ਚਪੇਟ ਚ ਆ ਸਕਦਾ ਹੈ। ਗਰਭਵਤੀ ਔਰਤਾਂ ਤੇ ਵੀ ਇਸਦਾ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਮਾਮਲੇ ’ਚ ਡਾਕਟਰ ਜਫ਼ਰ ਅਹਿਮਦ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਚ ਗਰਭਵਤੀ ਔਰਤਾਂ ਚ ਆਮ ਲੋਕਾਂ ਦੀ ਤਰ੍ਹਾਂ ਹੀ ਕੋਰੋਨਾ ਦੇ ਲੱਛਣ ਪਾਏ ਗਏ ਹਨ। ਪਰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ।

ਕੋਰੋਨਾ ਪਾਜ਼ੀਟਿਵ ਆਉਣ ’ਤੇ ਗਰਭਵਤੀ ਔਰਤਾਂ ਨੂੰ ਘਬਰਾਉਣ ਦੀ ਲੋੜ ਨਹੀਂ- ਡਾਕਟਰ ਅਹਿਮਦ

ਡਾ. ਜਫ਼ਰ ਅਹਿਮਦ ਦੱਸਦੇ ਹਨ ਕਿ ਗਰਭਵਤੀ ਔਰਤ ਦੀ ਇਮਿਊਨਿਟੀ ਘੱਟ ਹੁੰਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਆਪਣੀ ਸਿਹਤ ’ਤੇ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਗਰਭਵਤੀ ਔਰਤ ਨੂੰ ਆਪਣਾ ਅਤੇ ਆਪਣੇ ਬੱਚੇ ਦਾ ਖਾਸ ਧਿਆਨ ਰੱਖਣਾ ਹੁੰਦਾ ਹੈ। ਇਸ ਲਈ ਗਰਭਵਤੀ ਔਰਤ ਨੂੰ ਆਪਣੇ ਹੱਥਾਂ ਨੂੰ ਹਮੇਸ਼ਾ ਸਾਫ ਰੱਖਣਾ ਚਾਹੀਦਾ ਹੈ। ਆਪਣੇ ਨੇੜੇ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਗਰਭਵਤੀ ਔਰਤ ਨੂੰ ਕੋਰੋਨਾ ਦਾ ਕੋਈ ਵੀ ਲੱਛਣ ਮਹਿਸੂਸ ਹੋਵੇ ਤਾਂ ਤੁਰੰਤ ਹੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਵਾਰ- ਵਾਰ ਹਸਪਤਾਲ ਜਾਣ ਦੀ ਲੋੜ ਨਹੀਂ- ਡਾਕਟਰ

ਡਾਕਟਰ ਦਾ ਇਹ ਵੀ ਕਹਿਣਾ ਹੈ ਕਿ ਗਰਭਵਤੀ ਔਰਤ ਨੂੰ ਵਾਰ- ਵਾਰ ਹਸਪਤਾਲ ਜਾਣ ਦੀ ਵੀ ਲੋੜ ਨਹੀਂ ਹੁੰਦੀ। ਜੇਕਰ ਉਸਨੂੰ ਕਿਸੇ ਦਵਾਈ ਦੀ ਜਾਣਕਾਰੀ ਲੈਣੀ ਹੈ ਤਾਂ ਉਹ ਕੰਸਲਟੇਸ਼ਨ ਜਾਂ ਟੈਲੀ ਕੰਸਲਟੇਸ਼ਨ ਰਾਹੀ ਇਹ ਜਾਣਕਾਰੀ ਹਾਸਿਲ ਕਰ ਸਕਦੀ ਹੈ। ਪਰ ਅਲਟ੍ਰਾਸਾਊਂਡ ਸੱਤ ਤੋਂ ਅੱਠ ਮਹੀਨਿਆਂ ਵਿੱਚ ਹੋਣਾ ਬੇਹੱਦ ਜ਼ਰੂਰੀ ਹੁੰਦਾ ਹੈ। ਇਸ ਲਈ ਗਰਭਵਤੀ ਔਰਤ ਨੂੰ ਹਸਪਤਾਲ ਜਾਣ ਦੀ ਲੋੜ ਹੁੰਦੀ ਹੈ।

ਕੋਵਿਡ ਪਾਜ਼ੀਟਿਵ ਹੋਣ ’ਤੇ ਰੱਖੋ ਖਾਸ ਧਿਆਨ

ਡਾਕਟਰ ਨੇ ਦੱਸਿਆ ਕਿ ਜੇਕਰ ਅਜਿਹੀ ਸਥਿਤੀ ਹੁੰਦੀ ਹੈ ਕਿ ਕੋਈ ਗਰਭਵਤੀ ਔਰਤ ਪਾਜ਼ੀਟਿਵ ਆ ਗਈ ਹੈ ਤਾਂ ਪਹਿਲਾਂ ਉਸਨੂੰ ਘਬਰਾਉਣ ਦੀ ਲੋੜ ਨਹੀਂ। ਗਰਭਵਤੀ ਔਰਤ ਨੂੰ ਆਪਣਾ ਕੋਵਿਡ-19 ਦਾ ਟੇਸਟ ਕਰਵਾਉਣਾ ਚਾਹੀਦਾ ਹੈ। ਰਿਪੋਰਟ ਜੇਕਰ ਪਾਜ਼ੀਟਿਵ ਆ ਗਈ ਹੈ ਤਾਂ ਗਰਭਵਤੀ ਔਰਤ ਨੂੰ ਸਭ ਤੋਂ ਪਹਿਲਾਂ ਖੁਦ ਨੂੰ ਇਕਾਂਤਵਾਸ ਚ ਕਰ ਲੈਣਾ ਚਾਹੀਦਾ ਹੈ। ਜੇਕਰ ਰਿਪੋਰਟ ਨੈਗੇਟਿਵ ਵੀ ਆਉਂਦੀ ਹੈ ਤਾਂ ਉਸਨੂੰ ਫਿਰ ਵੀ ਆਪਣੇ ਆਪ ਨੂੰ ਇਕਾਂਤਵਾਸ ਚ ਰਹਿਣਾ ਚਾਹੀਦਾ ਹੈ। ਇਸ ਦੌਰਾਨ ਖਾਸਤੌਰ ’ਤੇ ਆਪਣੇ ਖਾਣਪੀਣ ’ਤੇ ਧਿਆਨ ਦੇਣਾ ਚਾਹੀਦਾ ਹੈ। ਪਰ ਜਿਆਦਾ ਸਿਹਤ ’ਤੇ ਅਸਰ ਦਿਖਣ ਤੋਂ ਬਾਅਦ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।

ਇਹ ਵੀ ਪੜੋ: ਪਿਛਲੇ 24 ਘੰਟਿਆਂ 'ਚ 2924 ਕੋਰੋਨਾ ਮਾਮਲਿਆਂ ਦੀ ਪੁਸ਼ਟੀ, 62 ਮੌਤਾਂ

ABOUT THE AUTHOR

...view details