ਚੰਡੀਗੜ੍ਹ: ਸ਼ਹਿਰ ਦੇ ਵਿੱਚ ਕਰਫਿਊ ਲੱਗਣ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਇਸ ਗੱਲ ਦਾ ਵਾਅਦਾ ਕੀਤਾ ਗਿਆ ਸੀ ਕਿ ਕਰੋਨਾ ਵਾਇਰਸ ਦੇ ਚੱਲਦੇ ਲੋਕਾਂ ਨੂੰ ਘਰ-ਘਰ ਸਬਜ਼ੀਆਂ ਤੇ ਫਲ ਮੁਹੱਈਆ ਕਰਵਾਏ ਜਾਣਗੇ। ਹਾਲਾਂਕਿ ਪ੍ਰਸ਼ਾਸਨ ਵੱਲੋਂ ਇਹ ਵਾਅਦਾ ਨਿਭਾਇਆ ਜਾ ਰਿਹਾ ਹੈ। ਲੋਕਾਂ ਦੇ ਘਰਾਂ ਤੱਕ ਲੋੜੀਂਦੀਆਂ ਵਸਤੂਆਂ ਪਹੁੰਚ ਰਹੀਆਂ ਹਨ ਪਰ ਵਿਕਰੇਤਾ ਰੇਟ ਮਨਚਾਹੇ ਲਗਾ ਰਹੇ ਹਨ।
ਘਰ-ਘਰ ਪਹੁੰਚ ਰਹੀ ਸਬਜ਼ੀ ਪਰ ਰੇਟ ਮਨਚਾਹੇ, 50 ਰੁਪਏ ਪ੍ਰਤੀ ਕਿਲੋ ਵਿਕ ਰਿਹੈ ਆਲੂ - door to door supply of vegetables and fruits in chandigarh
ਘਰ-ਘਰ ਸਬਜ਼ੀ ਤੇ ਫਲ ਪਹੁੰਚਾਉਣ ਵਾਲੇ ਵਿਕਰੇਤਾ ਆਪਣੀ ਮਨ-ਮਰਜ਼ੀ ਦੇ ਰੇਟ ਲਗਾ ਰਹੇ ਹਨ। ਆਲੂ 50 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।
door to door vendors
ਪ੍ਰਸ਼ਾਸਨ ਵੱਲੋਂ ਸਬਜ਼ੀਆਂ ਤੇ ਫਲਾਂ ਦੇ ਰੇਟ ਵੀ ਤੈਅ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਵਿਕਰੇਤਾ ਆਪਣੀ ਮਨ ਮਰਜ਼ੀ ਦੇ ਰੇਟ ਲਗਾ ਰਹੇ ਹਨ। 20-30 ਰੁਪਏ ਕਿਲੋ ਵਾਲਾ ਆਲੂ 50 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।
ਦੱਸਣਯੋਗ ਹੈ ਕਿ ਚੰਡੀਗੜ੍ਹ ਦੇ ਨਾਲ-ਨਾਲ ਪੂਰੇ ਦੇਸ਼ ਤੇ ਦੁਨੀਆ 'ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਇਕੱਲੇ ਚੰਡੀਗੜ੍ਹ 'ਚ ਹੀ ਅੱਠ ਮਾਮਲੇ ਸਾਹਮਣੇ ਆ ਚੁੱਕੇ ਹਨ।