ਚੰਡੀਗੜ੍ਹ:ਇੱਕ ਵੀਡੀਓ ਇੰਟਰਨੈਟ 'ਤੇ ਵਾਇਰਲ (Viral) ਹੋ ਰਹੀ ਹੈ। ਜਿਸ ਨੂੰ ਵੇਖ ਕੇ ਕਮਜ਼ੋਰ ਦਿਲ ਵਾਲਾ ਵਿਅਕਤੀ ਡਰ ਜਾਂਦਾ ਹੈ। ਇਸ ਵੀਡੀਓ ਨੂੰ ਵਾਇਰਲ ਹੌਗ (Viral hog)ਨਾਂ ਦੇ ਪੇਜ ਉਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਵਿਚ ਇਕ ਘਰ ਵਿਚ ਬੱਚਾ ਖੇਡ ਰਿਹਾ ਹੈ ਕਿ ਅਚਾਨਕ ਇਕ ਕੋਬਰਾ ਬੱਚੇ ਕੋਲ ਆ ਜਾਂਦਾ ਹੈ।
ਇਹ ਘਟਨਾ ਵੀਅਤਨਾਮ ਦੇ ਸੋਸ ਟਰਾਂਗ ਪਿੰਡ ਦੀ ਹੈ। ਇਕ ਬੱਚਾ ਆਪਣੇ ਖਿਡੌਣਿਆਂ ਨਾਲ ਜ਼ਮੀਨ 'ਤੇ ਖੇਡ ਰਿਹਾ ਸੀ। ਉਸਦੇ ਕੋਲ ਇਕ ਵਿਅਕਤੀ ਖੜ੍ਹਾ ਹੈ। ਜਦੋਂ ਕਿ ਇੱਕ ਆਦਮੀ ਦਰਵਾਜ਼ੇ ਦੇ ਕੋਲ ਕੁਰਸੀ 'ਤੇ ਬੈਠਾ ਹੈ ਅਤੇ ਫੋਨ' ਤੇ ਰੁੱਝਿਆ ਹੋਇਆ ਹੈ।