ਚੰਡੀਗੜ੍ਹ:ਬਹਿਬਲ ਕਲਾਂ ਦਾ ਗੋਲੀ ਕਾਂਡ ਦੇ ਪੀੜਤਾਂ ਨੇ ਰਾਜਨੀਤਿਕ ਪਾਰਟੀਆਂ (Political parties) ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਮੁੱਦੇ ਉਤੇ ਸਿਆਸੀਕਰਨ ਨਾ ਕਰਨ।ਪੀੜਤ ਪਰਿਵਾਰ ਵੱਲੋਂ ਇਤਰਾਜ਼ ਵੀ ਕੀਤਾ ਗਿਆ ਹੈ ਕਿ ਬੇਅਦਬੀ ਮਾਮਲੇ ਅਤੇ ਗੋਲੀ ਕਾਂਡ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਮੁੱਦਾ ਬਣਾ ਕੇ ਵੋਟਾਂ ਲੈਣ ਦੀ ਸਿਆਸਤ ਕਰ ਰਹੀਆ ਹਨ।
ਬੇਅਦਬੀ ਮਾਮਲੇ ਦਾ ਸਿਆਸੀਕਰਨ ਨਾ ਕਰੋ:ਪੀੜਤ ਪਰਿਵਾਰ ਪੀੜਤ ਸੁਖਰਾਜ ਦਾ ਕਹਿਣਾ ਹੈ ਕਿ ਸਾਢੇ ਚਾਰ ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਸੂਬਾ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।ਉਨ੍ਹਾਂ ਨੇ ਕਿਹਾ ਹੈ ਕਿ ਸਾਲ 2022 ਦੇ ਵਿਧਾਨ ਸਭਾ ਚੋਣਾ ਲਈ ਰਾਜੀਤਿਕ ਪਾਰਟੀਆਂ ਇਸ ਮੁੱਦੇ ਨੂੰ ਚੁੱਕ ਰਹੀਆ ਹਨ।
ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਸਾਧਦੇ ਹੋਏ ਸੁਖਰਾਜ ਨੇ ਕਿਹਾ ਕਿ 2017 ਵਿੱਚ ਪੰਜਾਬ ਵਿੱਚ ਕਾਂਗਰਸ ਸਰਕਾਰ ਦੀ ਪਹਿਲੀ ਕੈਬਨਿਟ ਬੈਠਕ ਹੋਈ ਸੀ ਤਾਂ ਉਸ ਵਿੱਚ ਹਿੱਸਾ ਲੈਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਛੇ ਮਹੀਨੇ ਦੇ ਦੌਰਾਨ ਹੀ ਸਾਰੇ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਗੱਲ ਕਹੀ ਸੀ ਪਰ ਚਾਰ ਸਾਲ ਬੀਤ ਜਾਣ ਦੇ ਬਾਅਦ ਇਕ ਵਾਰ ਫਿਰ ਸਿੱਧੂ ਆਪਣੀ ਹੀ ਪੁਰਾਣੀ ਗੱਲ ਦੁਹਰਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੋਵਾਂ ਹੀ ਮਾਮਲਿਆਂ ਨੂੰ ਲੈ ਕੇ ਸਿਰਫ ਫੇਸਬੁੱਕ ਅਤੇ ਟਵਿੱਟਰ 'ਤੇ ਹੀ ਇਨਸਾਫ ਦੇਣ ਦੀ ਗੱਲ ਕਰ ਰਹੇ ਹਨ।ਇਨ੍ਹਾਂ ਨੂੰ ਬੇਅਦਬੀ ਕਾਂਡ ਦੇ ਪੀੜਤਾਂ ਤੋਂ ਕੋਈ ਹਮਦਰਦੀ ਨਹੀਂ ਹੈ। ਸੁਖਰਾਜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਆਪਣੀ ਕਾਂਗਰਸ ਪਾਰਟੀ ਦਾ ਭਲਾ ਚਾਹੁੰਦੇ ਤਾਂ ਆਪਣੇ ਬਚੇ ਹੋਏ ਚੰਦ ਮਹੀਨਿਆਂ ਵਿੱਚ ਬੇਅਦਬੀ ਮਾਮਲਿਆਂ ਦੇ ਮੁਲਜ਼ਮਾਂ ਉਤੇ ਕਾਰਵਾਈ ਕਰ ਕੇ ਦਿਖਾਉਣ।
ਇਹ ਵੀ ਪੜੋ:ਦਰਿੰਦਗੀ ਦੀਆਂ ਹੱਦਾਂ ਪਾਰ, ਦਿਲ ਦੇ ਕਮਜ਼ੋਰ ਨਾ ਦੇਖਣ ਇਹ ਵੀਡੀਓ !