ਚੰਡੀਗੜ੍ਹ : 27 ਮਾਰਚ ਤੋਂ ਚੰਡੀਗੜ੍ਹ ਹਵਾਈ ਅੱਡੇ ਤੋਂ ਕਈ ਘਰੇਲੂ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਨਵੇਂ ਸ਼ਡਿਊਲ ਮੁਤਾਬਕ ਚੰਡੀਗੜ੍ਹ - ਹੈਦਰਾਬਾਦ ਵਿਚਾਲੇ ਚਾਰ ਉਡਾਣਾਂ ਹੋਣਗੀਆਂ। ਮੁੰਬਈ ਲਈ ਰਾਤ ਦੀ ਫਲਾਈਟ ਸ਼ੁਰੂ ਹੋ ਰਹੀ ਹੈ। ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਲੋਕ ਸੰਪਰਕ ਅਧਿਕਾਰੀ ਕੇਪੀ ਸਿੰਘ ਨੇ ਦੱਸਿਆ ਕਿ ਦੁਬਈ ਜਾਣ ਵਾਲੀ ਫਲਾਈਟ ਨੂੰ ਵੀ ਨਿਯਮਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੋਵਿਡ -19 ਦੌਰਾਨ ਬੰਦ ਹੋਈਆਂ ਸਾਰੀਆਂ ਉਡਾਣਾਂ ਨੂੰ ਏਅਰਲਾਈਨਜ਼ ਨੇ ਗਰਮੀਆਂ ਦੇ ਮੌਸਮ ਦੇ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਹੈ।
27 ਤੋਂ ਚੰਡੀਗੜ੍ਹ ਤੋਂ ਚੇਨਈ ਲਈ ਉਡਾਨਾਂ ਸ਼ੁਰੂ
ਚੰਡੀਗੜ੍ਹ ਤੋਂ ਚੇਨਈ ਲਈ ਪਹਿਲੀ ਉਡਾਣ 27 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਇਸ ਦੇ ਲਈ ਇੰਡੀਗੋ ਏਅਰਲਾਈਨਜ਼ ਨੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਹ ਫਲਾਈਟ ਸਵੇਰੇ 7.10 ਵਜੇ ਚੇਨਈ ਲਈ ਰਵਾਨਾ ਹੋਵੇਗੀ ਸਵੇਰੇ 10.30 ਵਜੇ ਚੇਨਈ ਪਹੁੰਚੇਗੀ। ਇਸ ਦੇ ਨਾਲ ਹੀ ਇਹ ਫਲਾਈਟ ਚੇਨਈ ਤੋਂ ਸਵੇਰੇ 11.10 ਵਜੇ ਉਡਾਣ ਭਰੇਗੀ। ਦੁਪਹਿਰ 13.55 ਵਜੇ ਚੰਡੀਗੜ੍ਹ ਪਹੁੰਚੇਗੀ।
ਚੰਡੀਗੜ੍ਹ ਤੋਂ ਮੁੰਬਈ ਲਈ ਉਡਾਨਾ ਸ਼ੁਰੂ
ਹੁਣ ਰਾਤ ਨੂੰ ਵੀ ਮੁੰਬਈ ਲਈ ਉਡਾਣ ਭਰੋੋਗੇ। ਏਅਰ ਦੀ ਉਡਾਣ 28 ਮਾਰਚ ਤੋਂ ਚੰਡੀਗੜ੍ਹ - ਮੁੰਬਈ ਵਿਚਕਾਰ ਰਾਤ ਦੇ ਸਮੇਂ ਸ਼ੁਰੂ ਹੋ ਰਹੀ ਹੈ। ਇਸ ਨਾਲ ਚੰਡੀਗੜ੍ਹ ਤੋਂ ਮੁੰਬਈ ਲਈ ਉਡਾਣਾਂ ਦੀ ਗਿਣਤੀ 10 ਹੋ ਗਈ ਹੈ। ਮੁੰਬਈ ਤੋਂ ਇਹ ਫਲਾਈਟ ਰਾਤ 18.40 'ਤੇ ਉਡਾਣ ਭਰੇਗੀ ਅਤੇ 21.05 'ਤੇ ਚੰਡੀਗੜ੍ਹ ਪਹੁੰਚੇਗੀ। ਵਾਪਸੀ ਦੀ ਉਡਾਣ ਚੰਡੀਗੜ੍ਹ ਤੋਂ ਮੁੰਬਈ ਲਈ 21.35 ਵਜੇ ਉਡਾਣ ਭਰੇਗੀ।ਜੋ 23.50 ਵਜੇ ਮੁੰਬਈ ਪਹੁੰਚੇਗੀ। ਇਸ ਦੇ ਲਈ ਯਾਤਰੀਆਂ ਨੂੰ 7754 ਰੁਪਏ ਖ਼ਰਚ ਕਰਨੇ ਪੈਣਗੇ।
ਚੰਡੀਗੜ੍ਹ ਤੋਂ ਪਟਨਾ ਲਈ ਫਲਾਈਟਾਂ ਦੀ ਗਿਣਤੀ ਵਿੱਚ ਵਾਧਾ