ਪਟਿਆਲਾ: ਕੋਰੋਨਾ ਵਾਇਰਸ ਨੇ ਦੁਨੀਆ 'ਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ 'ਚ ਲੱਖਾਂ ਹੀ ਲੋਕ ਇਸ ਬਿਮਾਰੀ ਤੋਂ ਪੀੜਤ ਹਨ ਤੇ ਕਈ ਲੱਖਾਂ ਦੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਰਹੀ ਹੈ। ਜੇਕਰ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਪੀੜਤਾਂ ਦੀ ਗਿਣਤੀ 309 ਹੋ ਗਈ ਹੈ।
ਪਟਿਆਲਾ 'ਚ ਡਾਕਟਰ ਤੇ ਨਰਸਿੰਗ ਸਟਾਫ ਨੇ ਕੋਵਿਡ-19 ਮਰੀਜ਼ਾਂ ਲਈ ਕੀਤੀ ਅਰਦਾਸ - corona virus news in punjabi
ਰਾਜਿੰਦਰਾ ਹਸਪਤਾਲ 'ਚ ਡਾਕਟਰ ਅਤੇ ਨਰਸਿੰਗ ਸਟਾਫ ਵੱਲੋਂ ਕੋਵਿਡ-19 ਮਰੀਜ਼ਾਂ ਦੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਡਾਕਟਰ ਅਤੇ ਨਰਸਿੰਗ ਸਟਾਫ ਦੀ ਅਰਦਾਸ ਵਾਲੀ ਵੀਡੀਓ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟਰ 'ਤੇ ਸ਼ੇਅਰ ਕੀਤਾ ਹੈ।
ਪਟਿਆਲਾ 'ਚ ਬੀਤੇ ਕਈ ਦਿਨਾਂ ਤੋਂ ਸਾਹਮਣੇ ਆ ਰਹੇ ਕੋਰੋਨਾ ਮਰੀਜ਼ਾ ਨੇ ਜ਼ਿਲ੍ਹੇ 'ਚ ਡਰ ਦਾ ਮਾਹੌਲ ਬਣਾ ਦਿੱਤਾ ਹੈ। ਅਜਿਹੇ 'ਚ ਰਾਜਿੰਦਰਾ ਹਸਪਤਾਲ 'ਚ ਡਾਕਟਰ ਅਤੇ ਨਰਸਿੰਗ ਸਟਾਫ ਵੱਲੋਂ ਕੋਵਿਡ-19 ਮਰੀਜ਼ਾਂ ਦੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।
ਡਾਕਟਰ ਅਤੇ ਨਰਸਿੰਗ ਸਟਾਫ ਦੀ ਅਰਦਾਸ ਵਾਲੀ ਵੀਡੀਓ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟਰ 'ਤੇ ਸ਼ੇਅਰ ਕੀਤਾ ਹੈ। ਜ਼ਿਕਰੇਖਾਸ ਹੈ ਕਿ ਪਟਿਆਲਾ 'ਚ ਸ਼ਨੀਵਾਰ ਨੂੰ 6 ਕੋਰੋਨਾ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ 12 ਦੀ ਰਿਪੋਰਟ ਦੀ ਜ਼ਾਂਚ ਕੀਤੀ ਗਈ ਸੀ ਜਿਨ੍ਹਾਂ 'ਚੋਂ 6 ਕੋਰੋਨਾ ਪੌਜ਼ੀਟਿਵ ਆਏ ਹਨ। ਪਟਿਆਲਾ ਜ਼ਿਲ੍ਹੇ ’ਚ ਕੁੱਲ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ 61 ਹੋ ਗਈ ਹੈ। ਇਨ੍ਹਾਂ 'ਚੋ ਇੱਕ ਠੀਕ ਹੋ ਕੇ ਘਰ ਪਰਤ ਗਿਆ ਹੈ। ਸਿਵਲ ਸਰਜਨ ਪਟਿਆਲਾ ਨੇ ਸਭ ਨੂੰ ਅਪੀਲ ਕੀਤੀ ਹੈ ਕਿ ਲੋਕ ਆਪਣੇ-ਆਪਣੇ ਘਰਾਂ 'ਚ ਹੀ ਰਹਿਣ।