ਪੰਜਾਬ

punjab

ETV Bharat / city

ਤੁਸੀ ਵੀ ਜਾਣੋ 'ਦਲਿਤ' ਸ਼ਬਦ ਹੋਂਦ 'ਚ ਕਿਵੇਂ ਆਇਆ ? - ਚੇਅਰਪਰਸਨ ਤੇਜਿੰਦਰ ਕੌਰ

ਪੰਜਾਬ ਐਸ.ਸੀ ਕਮਿਸ਼ਨ ਨੇ ਸੂਬੇ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਮ ਨਾਲ 'ਦਲਿਤ' ਸ਼ਬਦ ਵਰਤੇ ਜਾਣ ਉੱਤੇ ਇੰਤਰਾਜ਼ ਜ਼ਾਹਿਰ ਕੀਤਾ ਸੀ, ਸੋ 'ਦਲਿਤ' ਸ਼ਬਦ ਕਿਵੇਂ ਹੋਂਦ ਵਿੱਚ ਆਇਆ, ਇਸ ਬਾਰੇ ਤੁਸੀ ਵੀ ਜਾਣੋ ?

ਤੁਸੀ ਵੀ ਜਾਣੋ 'ਦਲਿਤ' ਸ਼ਬਦ ਹੋਂਦ 'ਚ ਕਿਵੇਂ ਆਇਆ
ਤੁਸੀ ਵੀ ਜਾਣੋ 'ਦਲਿਤ' ਸ਼ਬਦ ਹੋਂਦ 'ਚ ਕਿਵੇਂ ਆਇਆ

By

Published : Sep 22, 2021, 9:00 PM IST

Updated : Sep 22, 2021, 9:40 PM IST

ਚੰਡੀਗੜ੍ਹ:ਪੰਜਾਬ ਐਸ.ਸੀ ਕਮਿਸ਼ਨ ਨੇ ਸੂਬੇ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੇ ਨਾਮ ਨਾਲ ਮੀਡੀਆ ਅਦਾਰਿਆਂ ਵੱਲੋਂ 'ਦਲਿਤ' ਸ਼ਬਦ ਵਰਤੇ ਜਾਣ ਉੱਤੇ ਇਤਰਾਜ਼ ਜ਼ਾਹਿਰ ਕੀਤਾ ਹੈ ਅਤੇ ਕਿਹਾ ਕਿ ਇਸ ਤੋਂ ਗੁਰੇਜ਼ ਕੀਤਾ ਜਾਵੇ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਪਰਸਨ ਤੇਜਿੰਦਰ ਕੌਰ ਨੇ ਕਿਹਾ ਕਿ ਦਲਿਤ ਸ਼ਬਦ ਦੀ ਵਰਤੋਂ ਨਾ ਤਾਂ ਸੰਵਿਧਾਨ ਵਿੱਚ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਕਾਨੂੰਨ ਵਿੱਚ ਇਹ ਲਿਖਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਕੇਂਦਰੀ ਸਮਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲਾ (Ministry of Empowerment) ਇਸ ਬਾਰੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਹਦਾਇਤਾਂ ਜਾਰੀ ਕਰ ਚੁੱਕਿਆ ਹੈ। ਤੇਜਿੰਦਰ ਕੌਰ ਨੇ ਇਸ ਮੌਕੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਸਾਲ 2018 ਦੇ ਇੱਕ ਫੈਸਲੇ ਦਾ ਹਵਾਲਾ ਦਿੱਤਾ। ਜਿਸ ਵਿੱਚ ਅਦਾਲਤ ਨੇ ਐੱਸੀ ਅਤੇ ਐੱਸਟੀ ਵਰਗ ਦੇ ਲੋਕਾਂ ਲਈ ਦਲਿਤ ਸ਼ਬਦ ਵਰਤਣ ਤੋਂ ਕੇਂਦਰ, ਸੂਬਾ ਸਰਕਾਰਾਂ ਤੇ ਉਨ੍ਹਾਂ ਦੇ ਇੰਤਜਾਮੀਆਂ ਨੂੰ ਗੁਰੇਜ਼ ਕਰਨ ਨੂੰ ਕਿਹਾ ਸੀ।

'ਦਲਿਤ' ਸ਼ਬਦ ਕਿਵੇਂ ਹੋਂਦ ਵਿਚ ਆਇਆ

ਤੇਜਿੰਦਰ ਕੌਰ ਦੀ ਟਿੱਪਣੀ ਨੇ ਪੰਜਾਬ ਵਿੱਚ 'ਦਲਿਤ' ਸ਼ਬਦ (The word 'Dalit') ਅਤੇ ਦਲਿਤ ਪਛਾਣ ਨੂੰ ਮੁੜ ਚਰਚਾ ਵਿੱਚ ਲਿਆਂਦਾ ਹੈ। ਜਿਸ ਨੂੰ ਅਸੀ ਜਾਨਣ ਦੀ ਕੋਸ਼ਿਸ਼ ਕਰਦੇ ਹਾਂ ਕਿ ‘ਦਲਿਤ’ ਸ਼ਬਦ ਦੇ ਵੱਖ-ਵੱਖ ਪਹਿਲੂਆਂ ਬਾਰੇ- ਦਲਿਤ ਸ਼ਬਦ ਦਾ ਮੁੱਢ ਤੇ ਵਿਕਾਸ ਅਜੋਕੇ ਐੱਸ.ਸੀ ਭਾਈਚਾਰੇ ਲਈ ਸਮੇਂ ਸਮੇਂ 'ਤੇ ਵੱਖ-ਵੱਖ ਸ਼ਬਦ ਵਰਤੇ ਜਾਂਦੇ ਰਹੇ ਹਨ। ਜਿਵੇਂ ਕਿ- ਅਨਤਿਆਜਸ, ਦਮਿਤ ਵਰਗ, ਪਰਿਹਾਸ, ਦਲਿਤ, ਹਰੀਜਨ, ਅਤੀ ਸ਼ੂਦਰ ਅਤੇ ਦਰਾਵਿੜ ਆਦਿ। ਦਲਿਤ ਸ਼ਬਦ ਦੀ ਪਹਿਲੀ ਵਾਰ ਵਰਤੋਂ ਮਹਾਰਾਸ਼ਟਰ ਦੇ ਸਮਾਜ ਸੁਧਾਰਕ ਜੋਤੀਰਾਓ ਫੂਲੇ ਨੇ ਕੀਤੀ।

'ਰਿਪੋਰਟਾਂ ਅਨੁਸਾਰ 'ਦਲਿਤ' ਸ਼ਬਦ ਦਾ ਅਰਥ ਸੀ'

ਉਨ੍ਹਾਂ ਦਾ ਕਹਿਣਾ ਸੀ, ਕਿ ਦਲਿਤ ਉਹ ਵਰਗ ਹੈ। ਜਿਸ ਨੂੰ ਦਲਿਆ ਗਿਆ ਹੈ ਅਤੇ ਫੂਲੇ ਨੇ ਕਿਹਾ ਕਿ ਅਸੀਂ 'ਦਲਿਤ' ਹਾਂ। ਦਲਿਤ ਸ਼ਬਦ ਹਿੰਦੀ ਸ਼ਬਦ ਦਲਨ ਤੋਂ ਬਣਿਆ ਹੈ। ਜਿਸ ਦਾ ਅਰਥ ਹੈ, ਜਿਸ ਨੂੰ 2 ਪੁੜਾਂ ਵਿਚਕਾਰ ਦਲਿਆ ਜਾਂਦਾ ਹੈ, ਤੋੜਿਆ ਜਾਂਦਾ ਹੈ। ਜਦਕਿ ਐੱਸੀ.ਸੀ ਸ਼ਬਦ ਦੀ ਪਹਿਲੀ ਵਾਰ ਵਰਤੋਂ 1935 ਦੇ ਗਵਰਨਮੈਂਟ ਆਫ਼ ਇੰਡੀਆ ਐਕਟ ਵਿੱਚ ਕੀਤੀ ਗਈ। ਇਹੀ ਕਾਨੂੰਨ ਸੀ, ਜਿੱਥੇ ਸਭ ਤੋਂ ਪਹਿਲਾਂ ਭਾਰਤ ਦੀ ਜਾਤੀਵਾਦੀ ਵਿਵਸਥਾ ਵਿੱਚ ਪਿਸ ਰਹੇ ਲੋਕਾਂ ਦੀਆਂ ਜਾਤਾਂ ਦੀ ਇੱਕ ਸੂਚੀ ਬਣਾਈ ਗਈ।

'ਦਲਿਤ' ਸ਼ਬਦ ਸਬੰਧੀ ਡਾ. ਅੰਬੇਦਕਰ ਜੀ ਤੇ ਗਾਂਧੀ ਜੀ ਵਿਚਕਾਰ ਉਤਰਾ-ਚੜਾਅ

ਡਾ. ਅੰਬੇਦਕਰ ਜੋ ਕਿ ਇਸ ਵਰਗ ਲਈ ਪਹਿਲਾਂ ਅੰਗਰੇਜੀ "ਡਿਪਰੈਸਡ ਕਲਾਲਸਿਜ਼" ਜਾਂ "ਬਰੋਕਨ ਮਿਨ" ਵਰਤਣ ਦੇ ਹਮਾਇਤੀ ਸਨ, ਜਿਸ ਦਾ ਅਨੁਵਾਦ ਦਲਿਤ ਹੀ ਹੁੰਦਾ ਹੈ। ਪਰ ਬਾਅਦ ਵਿੱਚ ਜਦੋਂ ਮਹਾਤਮਾ ਗਾਂਧੀ ਨੇ ਦਲਿਤ ਸ਼ਬਦ (The word 'Dalit') ਲਈ ਹਰੀਜਨ ਸ਼ਬਦ ਨੂੰ ਪ੍ਰਚਲਿੱਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੰਬੇਦਕਰ ਨੇ ਦਲਿਤ ਸ਼ਬਦ (The word 'Dalit') ਦੀ ਵਰਤੋਂ ਉੱਪਰ ਪਹਿਲਾਂ ਨਾਲੋਂ ਜ਼ਿਆਦਾ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ। ਡਾ. ਅੰਬੇਦਕਰ ਦਲਿਤ ਵਰਗ ਲਈ ਵੱਖਰੇ ਇਲੈਕਟੋਰੇਟ ਦੀ ਮੰਗ ਕਰ ਰਹੇ ਸਨ। ਜਦਕਿ ਗਾਂਧੀ ਦਾ ਕਹਿਣਾ ਸੀ ਕਿ ਇਸ ਵਰਗ ਨੂੰ ਜ਼ਿਆਦਾ ਨੁਮਾਇੰਦਗੀ ਦਿੱਤੀ ਜਾ ਸਕਦੀ ਹੈ। ਪਰ ਉਹ ਵਡੇਰੇ ਹਿੰਦੂ ਸਮਾਜ ਦਾ ਹੀ ਅੰਗ ਬਣੇ ਰਹਿਣ। ਇਸ ਤੋਂ ਬਾਅਦ 1932 ਵਿੱਚ ਗਾਂਧੀ ਨੇ ਦਲਿਤ ਵਰਗ ਲਈ ਹਰੀਜਨ ਸ਼ਬਦ ਦੀ ਵਰਤੋਂ ਕੀਤੀ।

2018 ਵਿੱਚ ਸਮਾਜ ਸੇਵੀ ਪੰਕਜ ਮਹੇਸ਼ਰਾਮ ਦਲਿਤ ਸ਼ਬਦ ਦੀ ਵਰਤੋਂ 'ਤੇ ਰੋਕ ਲਗਵਾਈ

ਐੱਸ.ਸੀ ਵਰਗ ਲਈ ‘ਦਲਿਤ’ ਹੋਣ ਦੇ ਮਾਅਨੇਸਾਲ 2018 ਦੇ ਮੱਧ ਮਹਾਂਰਾਸ਼ਟਰ ਦੇ ਸਮਾਜਸੇਵੀ ਪੰਕਜ ਮਹੇਸ਼ਰਾਮ (Pankaj Maheshram) ਨੇ ਬੰਬਈ ਹਾਈ ਕੋਰਟ ਵਿੱਚ ਇੱਕ ਲੋਕ ਹਿੱਤ ਪਟੀਸ਼ਨ ਪਾਈ ਸੀ। ਉਨ੍ਹਾਂ ਮੰਗ ਕੀਤੀ ਕਿ ਸਮਾਜਿਕ ਸੰਵਾਦ ਵਿੱਚ ਦਲਿਤ ਸ਼ਬਦ ਨੂੰ ਖ਼ਤਮ ਕੀਤਾ ਜਾਵੇ ਅਤੇ ਇਸ ਦੀ ਥਾਂ ਸੰਵਿਧਾਨਿਕ ਸ਼ਬਦ 'ਅਨੁਸੂਚਿਤ ਜਾਤੀ' ਸ਼ਬਦ ਵਰਤਿਆ ਜਾਵੇ। ਅਦਾਲਤ ਦਾ ਫੈਸਲਾ ਮਹੇਸ਼ਰਾਮ ਦੇ ਹੱਕ ਵਿੱਚ ਆਉਣ ਤੋਂ ਬਾਅਦ ਸਤੰਬਰ 2018 ਵਿੱਚ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਦੇਸ਼ ਦੇ ਮੀਡੀਆ ਅਦਾਰਿਆਂ ਨੂੰ ਇੱਕ ਪੱਤਰ ਲਿਖ ਕੇ 'ਦਲਿਤ' ਵਰਤਣ ਤੋਂ ਗੁਰੇਜ਼ ਕਰਨ ਲਈ ਕਿਹਾ।

ਇੱਕ ਤੱਥ ਇਹ ਵੀ ਹੈ ਕਿ ਐੱਸ.ਸੀ ਭਾਈਚਾਰੇ ਦੇ ਹਿੱਸਿਆਂ ਵੱਲੋਂ ਆਪਣੇ ਲਈ ਦਲਿਤ ਸ਼ਬਦ ਵਰਤਿਆ ਜਾਣਾ ਸਹੀ ਨਹੀਂ ਸਮਝਿਆ ਜਾਂਦਾ 'ਤੇ ਇਸ ਦਾ ਵਿਰੋਧ ਕੀਤਾ ਜਾਂਦਾ ਹੈ। ਦਲਿਤ ਕਾਰਕੁਨਾਂ ਮੁਤਾਬਕ ਦਲਿਤ ਸ਼ਬਦ ਐੱਸਸੀ ਭਾਈਚਾਰੇ ਦੇ ਨੌਜਵਾਨਾਂ ਵਿੱਚ ਹੀਣ ਭਾਵਨਾ ਦਾ ਸੰਚਾਰ ਕਰਦਾ ਹੈ। ਇਸ ਦੇ ਪਿੱਛੇ ਇੱਕ ਹੋਰ ਤੱਥ ਇਹ ਵੀ ਹੈ, ਕਿ ਜਿੱਥੇ ਐਸ.ਸੀ ਵਰਗ ਨਾਲ ਜੁੜੇ ਲੋਕ ਆਪਣੇ ਆਪ ਨੂੰ ਦਲਿਤ ਕਹਿੰਦੇ ਹਨ ਤਾਂ ਉਹ ਆਪਣੀ ਵੱਖਰੀ ਪਛਾਣ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਜੋ ਸਮਾਜਿਕ ਨਿਆਂ ਲਈ ਸੰਘਰਸ਼ੀਲ ਹੈ।

ਦਲਿਤ ਨੌਜਵਾਨਾਂ ਨੇਦਲਿਤ ਪੈਂਥਰ ਮੂਮੈਂਟ ਦਾ ਮੁੱਢ ਬੰਨ੍ਹਿਆ

ਦਲਿਤ ਸ਼ਬਦ ਨੂੰ ਸਿਆਹਫਾਮ ਲੋਕਾਂ ਦੀ ਹੱਕਾਂ ਦੀ ਲਹਿਰ ਨਾਲ ਜੋੜ ਕੇ ਵੀ ਦੇਖਿਆ ਜਾਂਦਾ ਹੈ। ਉਸ ਸਥਿਤੀ ਵਿੱਚ ਦਲਿਤ ਸ਼ਬਦ ਬਲੈਕ ਦਾ ਸਮਾਨਅਰਥੀ ਹੋ ਨਿਬੜਦਾ ਹੈ। ਜੂਨ 1872 ਵਿੱਚ ਮਹਾਂਰਸ਼ਟਰ ਦੇ ਕੁੱਝ ਪੜ੍ਹੇ ਲਿਖੇ ਦਲਿਤ ਨੌਜਵਾਨਾਂ ਨੇ ਦਲਿਤ ਪੈਂਥਰ ਮੂਮੈਂਟ ਦਾ ਮੁੱਢ ਬੰਨ੍ਹਿਆ। ਇਸ ਲਹਿਰ ਦੇ ਪ੍ਰੇਰਣਾ ਸਰੋਤ ਡਾ ਅੰਬੇਦਕਰ ਅਤੇ ਅਮਰੀਕਾ ਦੀ ਬਲੈਕ ਪੈਂਥਰ ਮੂਵਮੈਂਟ ਸੀ। ਦਲਿਤ ਪੈਂਥਰ ਲਹਿਰ ਨੇ ਅੰਬੇਦਕਰ ਦੀ ਵਿਚਾਰਧਾਰਾ ਦਾ ਮੇਲ ਅਮਰੀਕਾ ਦੀ ਬਲੈਕ ਪੈਂਥਰ ਨਾਲ ਕੀਤਾ। ਇਹ ਲੋਕ ਦਲਿਤ ਲੋਕਾਂ ਉੱਪਰ ਹੋਣ ਵਾਲੇ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਸਵੈ-ਰੱਖਿਆ ਦਾ ਸਹਾਰਾ ਲੈਂਦੇ ਸਨ। ਇਨ੍ਹਾਂ ਦਾ ਕ੍ਰਾਂਤੀਕਾਰੀ ਸਾਹਿਤ ਵਿਰੋਧ ਨਾਮ ਦੇ ਰਸਾਲੇ ਵਿੱਚ ਛਪਦਾ, ਜੋ ਕਿ ਦਲਿਤਾਂ ਨੂੰ ਦਬਾਏ ਜਾਣ ਜਾ ਯਥਾਰਥਵਾਦੀ ਵੇਰਵਾ ਪੇਸ਼ ਕਰਦਾ ਸੀ।

ਬ੍ਰਿਟਿਸ਼ ਸਰਕਾਰ ਦੌਰਾਨ

ਬ੍ਰਿਟਿਸ਼ ਸਰਕਾਰ (British Government) ਦੌਰਾਨ ਵੀ ਐੱਸ.ਸੀ ਭਾਈਚਾਰੇ ਲਈ ਡਿਪਰੈਸਡ/ਔਪਰੈਸਡ/ਡਿਪਰਾਈਵਡ ਸੈਕਸ਼ਨ ਸ਼ਬਦ ਵਰਤੋਂ ਵਿੱਚ ਸਨ। ਇਨ੍ਹਾਂ ਸ਼ਬਦਾਂ ਤੋਂ ਭਾਵ ਉਨ੍ਹਾਂ ਲੋਕਾਂ ਤੋਂ ਸੀ ਜੋ ਸਮਾਜਿਕ ਤੌਰ 'ਤੇ ਦਬਾਏ ਗਏ ਜਾਂ ਜਿਨ੍ਹਾਂ ਨੂੰ ਸਮਾਜਿਕ ਵਸੀਲਿਆਂ 'ਤੇ ਤਰੱਕੀ ਤੋਂ ਵਾਂਝੇ ਰੱਖਿਆ ਗਿਆ। ਜਾਤੀਵਾਦ ਬਾਰੇ ਸਮੇਂ ਸਮੇਂ 'ਤੇ ਕੀਤੇ ਗਏ ਯਤਨ ਭਾਰਤ ਵਿੱਚ ਕਈ ਸਮਾਜ ਸੁਧਾਰਕਾਂ, ਧਰਮਾਂ ਅਤੇ ਸੰਵਿਧਾਨ ਤੱਕ ਨੇ ਜਾਤ-ਪਾਤ ਦੇ ਖਾਤਮੇ ਦੀ ਗੱਲ ਕੀਤੀ ਪਰ ਅਜਿਹਾ ਨਹੀਂ ਹੋ ਸਕਿਆ। ਅਨੁਸੂਚਿਤ ਭਾਈਚਾਰੇ ਦੇ ਲੋਕ ਜੇ ਜਾਤੀ ਪ੍ਰਥਾ ਦੇ ਜਨਕ ਹਿੰਦੂ ਮਤ ਨੂੰ ਛੱਡ ਕੇ 'ਬਰਾਬਰੀ' ਦੀ ਤਲਾਸ਼ ਵਿੱਚ ਬਾਹਰੋਂ ਆਏ ਜਾਂ ਭਾਰਤ ਵਿੱਚ ਹੀ ਪੈਦਾ ਹੋਏ ਹੋਰ ਧਰਮਾਂ ਵਿੱਚ ਬਦਲ ਕੇ ਗਏ ਤਾਂ ਵੀ ਉਹ ਆਪਣੀ ਜਾਤ ਆਪਣੇ ਨਾਲ ਲਿਜਾਂਦੇ ਰਹੇ।

ਧਰਮ ਬਦਲਣ ਦਾ ਮਤਲਬ ਉਨ੍ਹਾਂ ਲਈ ਕਦੇ ਵੀ ਜਾਤ ਤੋਂ ਮੁਕਤੀ ਨਹੀਂ ਰਿਹਾ। ਸਿੱਖ ਧਰਮ ਵਿੱਚ ਵੀ ਹਾਲਾਂ ਕਿ ਅੰਮ੍ਰਿਤ ਪਾਨ ਕਰਨ ਸਮੇਂ ਕਿਹਾ ਜਾਂਦਾ ਹੈ ਕਿ ਤੁਹਾਡੀ ਪਿਛਲੀ ਕੁਲ ਕਿਰਤ ਮੇਂਟਾ ਦਿੱਤੀ ਗਈ ਹੈ ਅਤੇ ਹੁਣ ਤੋਂ ਤੁਸੀਂ ਬਰਾਬਰ ਹੋ। ਪਰ ਉੱਥੇ ਵੀ ਐਸੀ.ਸੀ ਭਾਈਚਾਰੇ ਨਾਲ ਵਿਤਕਰਾ ਜਾਰੀ ਰਿਹਾ। ਜੋ ਕਿ ਅੱਜ ਵੀ ਜਾਰੀ ਹੈ, ਸਿੱਖ ਧਰਮ ਵਿੱਚ ਵੀ ਹਿੰਦੂ ਧਰਮ ਵਾਲੀ ਜਾਤ ਪ੍ਰਥਾ ਹੀ ਮੌਜੂਦ ਹੈ ਅਤੇ ਵਿਆਹਾਂ ਸਮੇਂ ਜਾਤ ਦਾ ਵਿਚਾਰ ਆਮ ਕੀਤਾ ਜਾਂਦਾ ਹੈ। ਪੰਜਾਬ ਵਿੱਚ ਜੱਟ ਭਾਈਚਾਰੇ ਦਾ ਦਬਦਬਾ ਹੈ,ਹਾਲਾਂਕਿ ਜੱਟ ਦਲਿਤਾਂ ਤੋਂ ਬਹੁਤੇ ਉੱਚੇ ਨਹੀਂ ਹਨ। ਪਰ ਸੂਬੇ ਵਿੱਚ ਜ਼ਮੀਨ ਦੇ ਜਿਆਦਾਤਰ ਹਿੱਸੇ ਉੱਪਰ ਕਾਬਜ਼ ਹੋਣ ਕਾਰਨ, ਉੱਚ ਵਰਗ ਦਾ ਰੁਤਬਾ ਧਾਰਨ ਕਰ ਗਏ ਹਨ। ਜਿਸ ਕਰਕੇ ਜੋ ਦਲਿਤ ਲੋਕ ਹਨ, ਜੱਟਵਾਦ ਉਨ੍ਹਾਂ 'ਤੇ ਭਾਰੂ ਹੋ ਰਿਹਾ ਹੈ। ਅੱਜ ਵੀ ਦਲਿਤਾਂ ਨੂੰ ਮੌਂਤ ਦੇ ਘਾਟ ਉਤਾਰ ਦਿੱਤਾ ਜਾਂਦਾ ਪਰ ਪੈਸੇ ਦੇ ਦਬਦੇ ਕਾਰਨ ਦਲਿਤ ਲੋਕਾਂ ਦੀ ਸੁਣਵਾਈ ਤੱਕ ਨਹੀ ਹੁੰਦੀ।

ਇਹ ਵੀ ਪੜ੍ਹੋ:- ਵੱਡੇ ਵਾਅਦਿਆਂ ਦੇ ਦਬਾਅ ਹੇਠ ਨਵੀਂ ਸਰਕਾਰ !

Last Updated : Sep 22, 2021, 9:40 PM IST

ABOUT THE AUTHOR

...view details