ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਵਿੱਚ ਬਦਲਾਅ ਨੂੰ ਲੈ ਕੇ ਸਿਆਸਤ ਲਗਾਤਾਰ ਤੇਜ਼ ਹੋ ਚੁੱਕੀ ਹੈ। ਕਾਂਗਰਸ ਹਾਈਕਮਾਨ ਦੇ ਫਾਰਮੂਲੇ ਉੱਪਰ ਚਰਚਾ ਜਾਰੀ ਹੈ ਤਾਂ ਉਥੇ ਹੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹੀ ਬਣਾਇਆ ਜਾਵੇਗਾ, ਜਿਸ ਦੇ ਸੰਕੇਤ ਇਕ ਨਿੱਜੀ ਚੈਨਲ ਨੂੰ ਇੰਟਰਵਿਊ 'ਚ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਦਿੱਤੇ। ਹਾਲਾਂਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਕੈਬਨਿਟ ਮੰਤਰੀ ਅਤੇ ਹਿੰਦੂ ਚਿਹਰਾ ਵਿਜੇਂਦਰ ਸਿੰਗਲਾ ਸਣੇ ਦੁਆਬੇ ਤੋਂ ਦਲਿਤ ਲੀਡਰ ਚੌਧਰੀ ਸੰਤੋਖ ਸਿੰਘ ਨੂੰ ਐਕਟਿੰਗ ਪ੍ਰਧਾਨ ਲਗਾਏ ਜਾਣ ਦੀਆਂ ਵੀ ਖ਼ਬਰਾਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੈਂਪੇਨ ਕਮੇਟੀ ਦੇ ਚੇਅਰਮੈਨ ਹੋਣਗੇ ਜਦਕਿ ਪ੍ਰਤਾਪ ਸਿੰਘ ਬਾਜਵਾ ਨੂੰ ਚੋਣ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਲਗਾਇਆ ਜਾ ਸਕਦਾ ਹੈ।
ਹੁਣ ਤੱਕ ਪੰਜਾਬ ਕਾਂਗਰਸ 'ਚ ਕੌਣ-ਕੌਣ ਰਹਿ ਚੁੱਕੇ ਹਨ ਪ੍ਰਧਾਨ,ਦੇਖੋ ਲਿਸਟ:-
- ਸਰਦਾਰ ਦਰਬਾਰਾ ਸਿੰਘ 2 ਵਾਰ ਰਹਿ ਚੁੱਕੇ ਹਨ ਪ੍ਰਧਾਨ
- ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ
- ਗਿਆਨੀ ਜ਼ੈਲ ਸਿੰਘ
- ਨਿਰੰਜਣ ਸਿੰਘ ਤਾਲਿਬ
- ਮੋਹਿੰਦਰ ਸਿੰਘ ਗਿੱਲ
- ਸ੍ਰੀਮਤੀ ਸਰਲਾ ਪ੍ਰਾਸ਼ਰ
- ਹੰਸ ਰਾਜ ਸ਼ਰਮਾ
- ਆਰ ਐਲ ਭਾਟੀਆ
- ਸਰਦਾਰ ਸੰਤੋਖ ਸਿੰਘ ਰੰਧਾਵਾ 2 ਵਾਰ ਰਹਿ ਚੁੱਕੇ ਹਨ ਪ੍ਰਧਾਨ
- ਮੇਜਰ ਜਨਰਲ ਰਾਜਿੰਦਰ ਸਿੰਘ ਸਪੈਰੋ
- ਸਰਦਾਰ ਬੇਅੰਤ ਸਿੰਘ
- ਸਰਦਾਰ ਹਰਚਰਨ ਸਿੰਘ ਹੀਰੋ (ਐਕਟਿੰਗ ਪ੍ਰਧਾਨ)
- ਵੀਰੇਂਦਰ ਕਟਾਰੀਆ
- ਅੰਬਿਕਾ ਸੋਨੀ
- ਰਾਜਿੰਦਰ ਕੌਰ ਭੱਠਲ 2 ਵਾਰ ਰਹਿ ਚੁੱਕੇ ਹਨ ਪ੍ਰਧਾਨ
- ਕੈਪਟਨ ਅਮਰਿੰਦਰ ਸਿੰਘ 3 ਵਾਰ ਰਹਿ ਚੁੱਕੇ ਹਨ ਪ੍ਰਧਾਨ
- ਐਚ ਐਸ ਹੰਸਪਾਲ
- ਸ਼ਮਸ਼ੇਰ ਸਿੰਘ ਦੂਲੋ
- ਲਾਲ ਸਿੰਘ (ਐਕਟਿੰਗ ਪ੍ਰਧਾਨ)
- ਮੋਹਿੰਦਰ ਸਿੰਘ ਕੇਪੀ (ਐਕਟਿੰਗ ਪ੍ਰਧਾਨ)
- ਸਰਦਾਰ ਪ੍ਰਤਾਪ ਸਿੰਘ ਬਾਜਵਾ
- ਚੌਧਰੀ ਸੁਨੀਲ ਜਾਖੜ
ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਉੱਪਰ ਹੀ ਲੜੀ ਜਾਵੇਗੀ ਚੋਣ: ਰਾਵਤ
ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਲਗਾਤਾਰ ਇਹ ਕਹਿੰਦੇ ਨਜ਼ਰ ਆ ਰਹੇ ਸਨ ਕਿ ਕਾਂਗਰਸ ਦਾ ਅੰਦਰੂਨੀ ਕਲੇਸ਼ ਖ਼ਤਮ ਹੋਣ ਤੋਂ ਬਾਅਦ ਕਾਂਗਰਸ ਇਕਜੁੱਟ ਹੋ ਕੇ ਵਿਧਾਨ ਸਭਾ ਚੋਣਾਂ ਲੜੇਗੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੀ ਲੜੀਆਂ ਜਾਣਗੀਆਂ। ਜਿਸ ਨੂੰ ਲੈ ਕੇ ਹਾਈਕਮਾਨ ਵੱਲੋਂ ਫਾਰਮੂਲਾ ਤਿਆਰ ਕਰ ਲਿਆ ਗਿਆ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਹਿ ਚੁੱਕੇ ਹਨ ਕਿ ਜੋ ਵੀ ਫੈਸਲਾ ਹਾਈਕਮਾਨ ਕਰੇਗੀ ਉਹ ਉਨ੍ਹਾਂ ਨੂੰ ਅਤੇ ਪੂਰੀ ਕਾਂਗਰਸ ਨੂੰ ਮਨਜ਼ੂਰ ਹੋਵੇਗਾ।
ਪ੍ਰਸ਼ਾਂਤ ਕਿਸ਼ੋਰ ਨੇ ਦਿੱਤਾ ਹਾਈ ਕਮਾਨ ਨੂੰ ਹੱਲ ?
ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਬੀਤੇ ਦਿਨੀਂ ਰਾਹੁਲ ਗਾਂਧੀ ਨਾਲ ਬੈਠਕ ਕੀਤੀ ਗਈ ਸੀ। ਜਿਸ ਤੋਂ ਬਾਅਦ ਹਾਈਕਮਾਨ ਦਾ ਇਹ ਫਾਰਮੂਲਾ ਨਿਕਲ ਕੇ ਸਾਹਮਣੇ ਆਇਆ ਹੈ। ਹਾਲਾਂਕਿ ਇਹ ਵੀ ਖ਼ਬਰਾਂ ਹਨ ਕਿ ਪ੍ਰਸ਼ਾਂਤ ਕਿਸ਼ੋਰ ਨੇ ਹੀ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਇਆ ਹੈ। ਦੋ ਹਜਾਰ ਸਤਾਰਾਂ ਦੀਆਂ ਵਿਧਾਨ ਸਭਾ ਚੋਣਾਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਹੀ ਸਨ ਅਤੇ ਪੰਜਾਬ ਸਰਕਾਰ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਕੈਬਨਿਟ ਰੈਂਕ ਦਿੱਤਾ ਹੋਇਆ ਹੈ।
ਤਜਰਬੇਕਾਰ ਅਤੇ ਨੌਜਵਾਨੀ ਦਾ ਕੌਮਬੀਨੇਸ਼ਨ ਨਾਲ ਮੁੜ ਬਣੇਗੀ ਸਰਕਾਰ: ਸੁਨੀਲ ਦੱਤੀ