ਚੰਡੀਗੜ੍ਹ:ਭਾਰਤ ਦੇ ਮਹਾਨ ਸਪਿਨਰ ਹਰਭਜਨ ਸਿੰਘ ਨੇ ਟਵਿੱਟਰ ਰਾਹੀਂ 23 ਸਾਲਾਂ ਦੇ ਇਸ ਸਫ਼ਰ ਨੂੰ ਅਲਵਿਦਾ ਆਖਦਿਆਂ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਹੁਣ ਅਨੁਮਾਨ ਲਗਾਏ ਜਾ ਰਹੇ ਹਨ ਕਿ ਕਾਂਗਰਸ ਵੱਲੋਂ ਸਿਆਸੀ ਪਾਰੀ ਖੇਡਣ ਦੀ ਚਰਚਾ ਜ਼ੋਰਾਂ ’ਤੇ ਹੋ ਗਈ ਹੈ।
15 ਦਿਸੰਬਰ ਨੂੰ ਸਿੱਧੂ ਨੇ ਹਰਭਜਨ ਨਾਲ ਸਾਂਝੀ ਕੀਤੀ ਸੀ ਤਸਵੀਰ
ਕੁੱਝ ਦਿਨ ਪਹਿਲਾ ਹੀ ਹਾਲ ਹੀ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹਰਭਜਨ ਸਿੰਘ ਨਾਲ ਇੱਕ ਤਸਵੀਰ ਸਾਂਝੀ ਕੀਤੀ ਸੀ। ਜਿਸ ਤੋਂ ਬਾਅਦ ਸਿੱਧੂ ਨੇ ਕਿਹਾ ਸੀ ਕਿ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਸਿਆਸੀ ਮਾਹਿਰ ਸਿੱਧੂ ਦੇ ਇਸ ਟਵੀਟ ਅਤੇ ਇਸ ਵਿੱਚ ਵਰਤੇ ਗਏ ਪੋਸੀਬਿਲਟੀਜ਼ ਸ਼ਬਦ ਦੀ ਆਪੋ-ਆਪਣੇ ਤਰੀਕੇ ਨਾਲ ਵਿਆਖਿਆ ਕਰ ਰਹੇ ਹਨ। ਇਨ੍ਹਾਂ ਚਰਚਾਵਾਂ ਨੂੰ ਉਦੋਂ ਹੋਰ ਹੁਲਾਰਾ ਮਿਲਿਆ। ਜਦੋਂ ਪੱਤਰਕਾਰਾਂ ਦੇ ਸਵਾਲ 'ਤੇ ਸਿੱਧੂ ਨੇ ਕਿਹਾ, 'ਮੈਂ ਲਿਖਿਆ ਸੀ ਫੋਟੋ ਸਭ ਕੁੱਝ ਦੱਸਦੀ ਹੈ। ਮੈਂ ਪੋਸੀਬਿਲਿਟੀਜ਼ ਯਾਨੀ ਸੰਭਾਵਨਾ ਲਿਖੀ ਸੀ ਅਤੇ ਅਜਿਹੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਹਰਭਜਨ ਸਿੰਘ ਨਾਲ ਕਾਂਗਰਸ ਨੂੰ ਹੋ ਸਕਦਾ ਵੱਡਾ ਫਾਇਦਾ