ਚੰਡੀਗੜ੍ਹ: ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ਜੋਗੀ ਦਾ ਟੀਜ਼ਰ ਸਾਹਮਣੇ ਆ ਗਿਆ ਹੈ। ਫਿਲਮ ਦੇ ਟੀਜ਼ਰ ਤੋਂ ਦੇਖਣ ਤੋਂ ਪਤਾ ਲੱਗ ਰਿਹਾ ਹੈ ਕਿ ਇਹ ਫਿਲਮ 1984 ਸਿੱਖ ਦੱਗਿਆਂ ਉੱਤੇ ਅਧਾਰਿਤ ਹੋਵੇਗੀ। ਦੱਸ ਦਈਏ ਕਿ ਇਹ ਫਿਲਮ ਓਟੀਟੀ ਪਲੇਟਫਾਰਮ ’ਤੇ ਸਟ੍ਰੀਮ ਹੋਵੇਗੀ।
ਨੈੱਟਫਲਿਕਸ ਵੱਲੋਂ ਫਿਲਮ ਜੋਗੀ ਦੇ ਟੀਜ਼ਰ ਨੂੰ ਰਿਲੀਜ ਕੀਤਾ ਹੈ। ਟੀਜ਼ਰ ਨੂੰ ਰਿਲੀਜ਼ ਕਰਦੇ ਹੋਏ ਲਿਖਿਆ ਹੈ ਕਿ ਦੇਖਿਏ ਜੋਗੀ ਕਾ ਹੌਂਸਲਾ, ਜੋਗੀ ਕੀ ਹਿੰਮਤ, ਔਰ ਜੋਗੀ ਕੀ ਦੋਸਤੀ। ਜੋਗੀ, 16 ਸਤੰਬਰ ਨੂੰ ਸਟ੍ਰੀਮ, ਸਿਰਫ ਨੈੱਟਫਲਿਕਸ 'ਤੇ। 1984 ਦੇ ਸਿੱਖ ਦੰਗਿਆਂ 'ਤੇ ਆਧਾਰਿਤ ਇਸ ਫਿਲਮ 'ਚ ਦਿਲਜੀਤ ਦੋਸਾਂਝ, ਮੁਹੰਮਦ ਜ਼ੀਸ਼ਾਨ ਅਯੂਬ, ਕੁਮੁਦ ਮਿਸ਼ਰਾ, ਅਮਾਇਰਾ ਦਸਤੂਰ ਅਤੇ ਹਿਤੇਨ ਤੇਜਵਾਨੀ ਮੁੱਖ ਭੂਮਿਕਾਵਾਂ 'ਚ ਹਨ।