ਚੰਡੀਗੜ੍ਹ:ਪਿਛਲੇ ਦਿਨੀਂ ਮੁੰਬਈ ਏਅਰਪੋਰਟ 'ਤੇ ਸਲਮਾਨ ਖਾਨ (Salman Khan) ਨੂੰ ਚੈਕਿੰਗ ਲਈ ਰੋਕਣ ਵਾਲੇ ਸੀਆਈਐਸਐਫ (CISF) ਜਵਾਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਸਲਮਾਨ ਨੂੰ ਰੋਕਣ ਦੇ ਕਾਰਨ ਅਧਿਕਾਰੀਆਂ ਵਲੋਂ ਸੀਆਈਐਸਐਫ ਜਵਾਨ ਦਾ ਫੋਨ ਜ਼ਬਤ ਕਰ ਲਿਆ ਗਿਆ ਹੈ।
ਰਿਪੋਰਟਾਂ ਦੇ ਅਨੁਸਾਰ, ਸੀਆਈਐਸਐਫ ਨੇ ਏਐਸਆਈ ਸੋਮਨਾਥ ਮੋਹੰਤੀ ਦਾ ਮੋਬਾਈਲ ਫ਼ੋਨ ਜ਼ਬਤ ਕਰ ਲਿਆ ਹੈ, ਜਿਸਨੇ ਸਲਮਾਨ ਖਾਨ ਨੂੰ ਰੋਕਣ ਦੇ ਬਾਅਦ ਉੜੀਸਾ ਦੇ ਇੱਕ ਮੀਡੀਆ ਸੰਗਠਨ ਨਾਲ ਕਥਿਤ ਤੌਰ ਉੱਤੇ ਗੱਲ ਕੀਤੀ ਸੀ।
ਹਾਲ ਹੀ 'ਚ ਸਲਮਾਨ ਖਾਨ ਫਿਲਮ 'ਟਾਈਗਰ 3 'ਦੀ ਸ਼ੂਟਿੰਗ ਲਈ ਰੂਸ ਜਾ ਰਹੇ ਸਨ, ਇਸ ਦੌਰਾਨ ਉਹ ਕੁਝ ਲੋਕਾਂ ਨਾਲ ਮੁੰਬਈ ਏਅਰਪੋਰਟ ਪਹੁੰਚੇ। ਜਿਵੇਂ ਹੀ ਸਲਮਾਨ ਅੰਦਰ ਜਾਣ ਲਈ ਗਏ, ਉੱਥੇ ਮੌਜੂਦ ਸੀਆਈਐਸਐਫ ਅਧਿਕਾਰੀ ਨੇ ਉਨ੍ਹਾਂ ਨੂੰ ਸੁਰੱਖਿਆ ਜਾਂਚ ਲਈ ਰੋਕ ਲਿਆ। ਜਾਂਚ ਕਰਨ ਤੋਂ ਬਾਅਦ ਸਲਮਾਨ ਖਾਨ ਦੀ ਐਂਟਰੀ ਹੋਈ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ, ਸੀਆਈਐਸਐਫ ਅਧਿਕਾਰੀ ਦੀ ਲੋਕਾਂ ਦੁਆਰਾ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ।