ਚੰਡੀਗੜ੍ਹ: ਪੰਜਾਬ ਸਰਕਾਰ ਦੇ ਜਾਰੀ ਕੀਤੇ ਚੋਣਾਂ ਦੇ ਸਬੰਧਤ ਨੋਟੀਫਿਕੇਸ਼ਨ ਤੋਂ ਬਾਅਦ ਵੱਖ- ਵੱਖ ਪਾਰਟੀਆਂ ਦੀ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਇੱਕ ਪਾਸੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਤਾਂ ਉਥੇ ਹੀ ਹੁਣ ਚੋਣਾਂ ਨੇ ਪੰਜਾਬ ਦੇ ਸਿਆਸੀ ਗਲਿਆਰਿਆਂ 'ਚ ਹਲਚਲ ਪੈਦਾ ਕਰ ਦਿੱਤੀ ਹੈ। ਚੋਣਾਂ 'ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਬਿਆਨ ਇਸ ਖ਼ਾਸ ਰਿਪੋਟੇ 'ਚ ਪੇਸ਼ ਹਨ..
ਆਪ ਪਾਰਟੀ ਦੇ ਆਗੂਆਂ ਦਾ ਕਹਿਣਾ ਚੰਗੇ ਉਮੀਦਵਾਰਾਂ ਦੀ ਲੋੜ
- ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਚੋਣਾਂ ਦੇ ਬਾਰੇ ਕਿਹਾ ਕਿ ਆਪ ਮੁੱਖ ਵਿਰੋਧੀ ਧਿਰ ਹੋਣ ਦੇ ਨਾਤੇ ਇਹ ਚੋਣਾਂ 'ਚ ਲੜ੍ਹੇਗਾ। ਚੋਣਾਂ ਨੂੰ ਉਨ੍ਹਾਂ ਨੇ ਜਮਹੂਰੀ ਢਾਂਚੇ ਦਾ ਧੁਰਾ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁਹੱਲੇ ਦੀਆਂ ਸਮੱਸਿਆ ਦਾ ਹੱਲ ਤਾਂ ਹੀ ਨਿਕਲੇਗਾ ਜੇਕਰ ਚੰਗੇ ਉਮੀਦਵਾਰ ਸੱਤਾ 'ਚ ਆਉਣਗੇ।
- ਦੂਜੇ ਪਾਸੇ ਆਪ ਆਗੂ ਅਨਮੋਲ ਗਗਨ ਮਾਨ ਦਾ ਕਹਿਣਾ ਹੈ ਕਿ ਕਿਸਾਨੀ ਅੰਦੋਲਨ 'ਚ ਅਸੀਂ ਮੰਨਦੇ ਸੀ ਕਿ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ ਪਰ ਹੁਣ ਇਨ੍ਹਾਂ ਨੂੰ ਸਾਰਾ ਮੈਦਾਨ ਖਾਲੀ ਕਰਕੇ ਨਹੀਂ ਦੇ ਸਕਦੇ ਹਾਂ ਤਾਂ ਸਾਨੂੰ ਮਜ਼ਬੂਰੀ 'ਚ ਇਹ ਚੋਣਾਂ ਲੜਣੀਆਂ ਪੈਣੀਆਂ ਹਨ।
ਕਾਂਗਰਸ ਪਾਰਟੀ ਨੇ ਕੱਸੇ ਆਪ ਤੇ ਭਾਜਪਾ 'ਤੇ ਤੰਜ
- ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਆਪ 'ਤੇ ਤਿੱਖੀ ਬਿਆਨਬਾਜ਼ੀ ਕੀਤੀ ਹੈ। ਉਨ੍ਹਾਂ ਨੇ ਆਪ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਆਪ ਬਿਖਰੀ ਫਿਰਦੀ ਹੈ। ਉਨ੍ਹਾਂ ਨੇ ਕਿਹਾ ਕਿ ਆਪ ਜਿਹੜੇ ਵੀ ਚੋਣ ਲੜੀ ਹੈ, ਉਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ। ਆਪ ਨੂੰ ਉਨ੍ਹਾਂ ਨੇ ਜ਼ਮਾਨਤ ਜ਼ਬਤ ਪਾਰਟੀ ਕਿਹਾ ਹੈ। ਵੇਰਕਾ ਨੇ ਭਾਜਪਾ ਨੂੰ ਵੀ ਲਪੇਟੇ 'ਚ ਲਿਆ। ਉਨ੍ਹਾਂ ਨੇ ਕਿਹਾ ਕਿ ਉਹ ਕੋਈ ਸੀਟ ਨਹੀਂ ਜਿੱਤ ਸਕੇਗੀ।
- ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ ਕਿ ਬੀਜੇਪੀ ਦਾ ਪਿੰਡਾਂ ਦੀ ਤਾਂ ਛੱਡੋ ਸ਼ਹਿਰਾਂ ਤੋਂ ਵੀ ਬਾਹਰ ਹੋ ਰਹੀ ਹੈ।ਜਿਸ ਤਰ੍ਹਾਂ ਦੀ ਗ਼ਲਤ ਬਿਆਨ ਬਾਜ਼ੀਆਂ ਕੀਤੀ ਜਾ ਰਹੀਆਂ ਹਨ, ਚੋਣਾਂ 'ਚ ਉਨ੍ਹਾਂ ਦਾ ਖੜ੍ਹਣਾ ਮੁਸ਼ਕਲ ਹੈ।
ਕਾਂਗਰਸ ਚੋਣਾਂ ਤੋਂ ਬੱਚਣ ਲਈ ਦੇ ਰਹੀ ਅੰਦੋਲਨ ਨੂੰ ਤੂਲ