ਪੰਜਾਬ

punjab

ETV Bharat / city

ਢੀਂਡਸਾ ਨੇ ਅਕਾਲੀ ਦਲ ਭਾਜਪਾ ਗਠਜੋੜ ਨੂੰ ਲੈ ਕੇ ਸੁਖਬੀਰ ਬਾਦਲ ਤੇ ਸਾਧੇ ਨਿਸ਼ਾਨੇ - dhindsa

ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗਠਜੋੜ 'ਚ ਆਈਆਂ ਤਰੇੜਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਦਾ ਮਹੌਲ ਪੂਰੀ ਤਰ੍ਹਾਂ ਗਰਮ ਹੈ। ਇਸ ਸਮੇਂ ਅਕਾਲੀ ਦਲ ਆਪਣੇ ਵਿਰੋਧੀਆਂ ਦੇ ਸਿਆਸੀ ਤੀਰਾਂ ਦੇ ਵਾਰ ਝੱਲ ਰਿਹਾ ਹੈ। ਇਸੇ ਦੌਰਾਨ ਦਲ ਤੋਂ ਨਰਾਜ਼ ਚੱਲ ਰਹੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਵੀ ਅਕਾਲੀ ਭਾਜਪਾ ਗਠਜੋੜ ਤੇ ਤੰਜ ਕੱਸੇ ਹਨ।

ਸੁਖਦੇਵ ਸਿੰਘ ਢੀਂਡਸਾ
ਸੁਖਦੇਵ ਸਿੰਘ ਢੀਂਡਸਾ

By

Published : Jan 21, 2020, 10:49 PM IST

ਚੰਡੀਗੜ੍ਹ : ਦਿੱਲੀ ਚੋਣਾਂ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਲਈ ਇੱਕ ਤਰ੍ਹਾਂ ਨਾਲ ਆਫਤ ਬਣ ਕੇ ਆਈਆਂ ਹਨ। ਚੋਣਾਂ ਨਾ ਲੜਣ ਦੇ ਬਾਵਜੂਦ ਦਿੱਲੀ ਚੋਣਾਂ ਨੇ ਸਮੁੱਚੀ ਅਕਾਲੀ ਦਲ ਨੂੰ ਨਿਸ਼ਾਨੇ 'ਤੇ ਲਿਆਂਦਾ ਹੈ।
ਜਿਥੇ ਅਕਾਲੀ ਦਲ ਤੇ ਉਸ ਦੇ ਵਿਰੋਧੀ ਤੰਜ ਕੱਸ ਰਹੇ ਨੇ ਹਨ ਉਥੇ ਹੀ ਹੁਣ ਅਕਾਲੀ ਦਲ ਤੇ ਆਪਣੇ ਰੁੱਸੇ ਹੋਏ ਆਗੂ ਵੀ ਅਕਾਲੀ ਦਲ ਤੇ ਖ਼ਾਸ ਕਰਕੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ 'ਤੇ ਲੈ ਰਹੇ ਹਨ।

ਅਕਾਲੀ ਦਲ 'ਚੋਂ ਮੁਅੱਤਲ ਕੀਤੇ ਬਜ਼ੁਰਗ ਅਕਾਲੀ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਨਿਸ਼ਾਨੇ 'ਤੇ ਲਿਆ ਹੈ। ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਕਿ ਅਕਾਲੀ ਦਲ ਵਲੋਂ ਸੋਧੇ ਹੋਏ ਨਾਗਰਿਕਤਾ ਕਾਨੂੰਨ ਕਾਰਨ ਗਠਜੋੜ ਨਾ ਹੋਣ ਦਾ ਜੋ ਦਾਅਵਾ ਕੀਤਾ ਗਿਆ ਹੈ ਉਹ ਸਿਰਫ ਅਕਾਲੀ ਦਲ ਦਾ ਇੱਕ ਬਹਾਨਾ ਹੈ।

ਢੀਂਡਸਾ ਨੇ ਕਿਹਾ ਕਿ ਜੇਕਰ ਅਕਾਲੀ ਦਲ ਸੱਚਮੁੱਚ ਇਸ ਕਾਨੂੰਨ ਦਾ ਵਿਰੋਧ ਕਰਦਾ ਹੁੰਦਾ ਤਾਂ ਅਕਾਲੀ ਦਲ ਸੰਸਦ ਵਿੱਚ ਇਸ ਦੀ ਹਮਾਇਤ ਨਾ ਕਰਦਾ। ਬਜ਼ੁਰਗ ਆਗੂ ਨੇ ਅਕਾਲੀ ਦਲ ਨੂੰ ਸਵਾਲ ਕਰਦੇ ਹੋਏ ਆਖਿਆ ਕਿ ਜੇਕਰ ਅਕਾਲੀ ਦਲ ਲੱਗਦਾ ਹੈ ਕਿ ਦਿੱਲੀ ਦੇ ਸਿੱਖ ਵੋਟਰਾਂ ਵਿੱਚ ਉਸ ਦਾ ਅਧਾਰ ਤੇ ਪ੍ਰਭਾਵ ਹੈ ਤਾਂ ਦਲ ਇੱਕਲੇ ਚੋਣਾਂ ਲੜਣ ਤੋਂ ਕਿਉਂ ਘਬਰਾ ਰਿਹਾ ਹੈ। ਉਨ੍ਹਾਂ ਆਖਿਆ ਕਿ ਉਹ ਜਾਣਨ ਦੇ ਹਨ ਕਿ ਅਕਾਲੀ ਦਲ ਕੋਈ ਵੀ ਸੀਟ ਨਹੀਂ ਜਿੱਤ ਸਕੇਗਾ ਇਸ ਲਈ ਹਾਰ ਦੇ ਡਰ ਤੋਂ ਉਹ ਚੋਣਾਂ ਨਹੀਂ ਲੜ ਰਹੇ।

ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਨੇ 2013 ਦੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ 5 ਸੀਟਾਂ ਤੇ ਚੋਣ ਲੜੀ ਸੀ ਤੇ 3 ਉੱਤੇ ਜਿੱਤ ਦਰਜ ਕੀਤੀ ਸੀ। ਪਰ 2015 ਵਿੱਚ ਹੋਈਆਂ ਮੁੜ ਚੋਣਾਂ ਵਿੱਚ ਅਕਾਲੀ ਦਲ ਨੂੰ ਇੱਕ ਵੀ ਸੀਟ ਨਹੀਂ ਨਸੀਬ ਹੋਈ।ਇਸ ਮੌਕੇ ਉਨ੍ਹਾਂ ਅਕਾਲੀ ਦਲ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣ ਦਾ ਆਪਣਾ ਬਚਨ ਮੁੜ ਦੁਹਰਾਇਆ।

ABOUT THE AUTHOR

...view details