ਲੁਧਿਆਣਾ:ਪਿਛਲੇ ਦਿਨੀਂਲੁਧਿਆਣਾ ਜ਼ਿਲ੍ਹਾ ਅਦਾਲਤ ਬੰਬ ਬਲਾਸਟ ਮਾਮਲੇ ਵਿਚ ਲਗਾਤਾਰ ਇਕ ਤੋਂ ਬਾਅਦ ਇਕ ਕੜੀਆਂ ਜੁੜਦੀਆਂ ਜਾ ਰਹੀਆਂ ਨੇ ਅਤੇ ਇਹ ਸਾਰੀਆਂ ਕੜੀਆਂ ਇਸ ਪੂਰੀ ਸਾਜਿਸ਼ ਪਿੱਛੇ ਪਾਕਿਸਤਾਨ ਵੱਲ ਇਸ਼ਾਰਾ ਕਰ ਰਹੀਆਂ ਨੇ ਲੁਧਿਆਣਾ ਦੇ ਵਿੱਚ ਜ਼ਿਲ੍ਹਾ ਕਚਹਿਰੀ ਅੰਦਰ 23 ਦਸੰਬਰ ਨੂੰ ਬਲਾਸਟ(Ludhiana Court bomb blast) ਹੋਇਆ ਸੀ ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਜਦਕਿ ਪੰਜ ਜ਼ਖ਼ਮੀ ਹੋ ਗਏ ਸਨ ਜਿਸ ਦੀ ਮੌਤ ਹੋਈ ਉਸ ਨੂੰ ਹੀ ਇਸ ਵਿਚ ਮੁੱਖ ਦੋਸ਼ੀ ਮੰਨਿਆ ਗਿਆ ਅਤੇ ਮੁਲਜ਼ਮ ਦੀ ਸ਼ਨਾਖ਼ਤ ਗਗਨਦੀਪ ਸਿੰਘ ਵਾਸੀ ਖੰਨਾ ਵਜੋਂ ਹੋਈ ਹੈ ਜੋ ਕਿ ਪੰਜਾਬ ਪੁਲਿਸ ਦੇ ਵਿਚ ਬਕਾਇਦਾ ਮੁਨਸ਼ੀ ਤੈਨਾਤ ਰਿਹਾ ਮੁਲਜ਼ਮ ਦੇ ਜੇਲ੍ਹ ਵਿੱਚ ਕਈ ਤਰ੍ਹਾਂ ਦੇ ਸੰਪਰਕ ਹੋਏ ਜਿਸ ਤੋਂ ਬਾਅਦ ਉਸ ਦੇ ਲਿੰਕ ਪਾਕਿਸਤਾਨ ਨਾਲ ਵੀ ਨਿਕਲਦੇ ਮੰਨੇ ਜਾ ਰਹੇ ਨੇ।
ਮੁਲਤਾਨੀ ਦਾ ਖੁਲਾਸਾ, ਪਾਕਿਸਤਾਨ ਹਿੰਸਾ ਫੈਲਾਉਣਾ ਚਾਹੁੰਦੈ:ਡੀਜੀਪੀ
ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਵੱਡਾ ਖੁਲਾਸਾ (DGP Chatopadhayay revelation on Ludhiana blast)ਕਰਦਿਆਂ ਕਿਹਾ ਹੈ ਕਿ ਲੁਧਿਆਣਾ ਕੋਰਟ ਬੰਬ ਬਲਾਸਟ (Ludhiana Court bomb blast) ਪਾਕਿਸਤਾਨ ਵੱਲੋਂ ਕਰਵਾਇਆ ਗਿਆ ਪ੍ਰਤੀਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਰਮਨੀ ਤੋਂ ਗ੍ਰਿਫ਼ਤਾਰ ਮੁਲਤਾਨੀ (Multani arrested from Germany) ਨੇ ਕਿਹਾ ਚੋਣਾਂ ਤੋਂ ਪਹਿਲਾਂ ਪੰਜਾਬ ਅੰਦਰ ਪਾਕਿਸਤਾਨ ਫਿਰਕੂ ਹਿੰਸਾ ਫੈਲਾਉਣਾ ਚਾਹੁੰਦਾ (Pakistan wants communal violence) ਹੈ ।
ਧਮਾਕਾ ਕਰਨ ਵਾਲੇ ਦੇ ਨਜ਼ਦੀਕੀਆਂ ਦੇ ਪਾਕਿਸਤਾਨੀ ਲਿੰਕ
ਲੁਧਿਆਣਾ ਬੰਬ ਧਮਾਕਿਆਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਗਗਨਦੀਪ ਦੋ ਸਾਲ ਲੁਧਿਆਣਾ ਦੀ ਜੇਲ੍ਹ ਵਿਚ ਰਿਹਾ ਹੈ ਅਤੇ ਜੇਲ੍ਹ ਦੇ ਵਿੱਚ ਹੀ ਉਸ ਦੇ ਕਈ ਅਜਿਹੇ ਸਮਾਜ ਵਿਰੋਧੀ ਅਨਸਰਾਂ ਦੇ ਨਾਲ ਸੰਪਰਕ ਹੋ ਗਿਆ ਜਿਨ੍ਹਾਂ ਦੇ ਪਾਕਿਸਤਾਨ ਅਤੇ ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨੀ ਸਮਰਥਕਾਂ ਦੇ ਨਾਲ ਲਿੰਕ ਸਨ ਇਨ੍ਹਾਂ ਵਿਚੋਂ ਮੁੱਖ ਮੁਲਜ਼ਮ ਜੇਲ੍ਹ ਦੇ ਵਿੱਚ ਡਰੱਗ ਤਸਕਰ ਚੀਤਾ ਅਤੇ ਸੁਖਵਿੰਦਰ ਸਿੰਘ ਦੇ ਸੰਪਰਕ ਵਿਚ ਸੀ ਅਤੇ ਗਗਨਦੀਪ ਖੁਦ ਵੀ ਨਸ਼ੇ ਸਪਲਾਈ ਕਰਨ ਦੇ ਦੋਸ਼ ਵਿੱਚ ਹੀ ਲੁਧਿਆਣਾ ਜੇਲ੍ਹ ਚ ਰਿਹਾ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਪੁਲੀਸ ਵੱਲੋਂ ਪ੍ਰੋਡਕਸ਼ਨ ਵਰੰਟ ਲੈ ਕੇ ਪੁੱਛਗਿੱਛ ਕੀਤੀ ਗਈ ਹੈ ਜਿਨ੍ਹਾਂ ਤੋਂ ਉਨ੍ਹਾਂ ਦੇ ਪਾਕਿਸਤਾਨੀ ਅਤੇ ਵਿਦੇਸ਼ਾਂ ਚ ਬੈਠੇ ਸਿੱਖ ਫਾਰ ਜਸਟਿਸ ਦੇ ਕਾਰਕੁਨਾਂ ਨਾਲ ਸਬੰਧ ਸਾਹਮਣੇ ਆਏ ਨੇ।