ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦੇ ਪੂਰੇ ਦੇਸ਼ ਨੂੰ 14 ਅਪ੍ਰੈਲ ਤੱਕ ਲੌਕਡਾਊਨ ਕਰ ਦਿੱਤਾ ਹੈ ਜਿਸ ਤਹਿਤ ਪੂਰੇ ਦੇਸ਼ ਦੇ ਸਮੂਹਿਕ ਅਦਾਰੇ, ਫੈਕਟਰੀਆਂ ਆਦਿ ਨੂੰ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮੰਦਰਾਂ ਨੂੰ ਵੀ ਪੂਰਨ ਤੌਰ 'ਤੇ ਲੌਕਡਾਊਨ ਕਰ ਦਿੱਤਾ ਹੈ। ਪੂਰੇ ਦੇਸ਼ 'ਚ ਨਰਾਤੇ ਚੱਲ ਰਹੇ ਹਨ ਪਰ ਲੌਕਡਾਊਨ ਕਰਕੇ ਸ਼ਰਧਾਲੂ ਆਪਣੇ ਘਰਾਂ ਦੇ ਅੰਦਰ ਹੀ ਨਵਰਾਤਰੀ ਦੀ ਪੂਜਾ ਕਰ ਰਹੇ ਹਨ।
ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਰਕੇ ਪੂਰੇ ਦੇਸ਼ 'ਚ ਡਰ ਦਾ ਮਾਹੌਲ ਬਣਿਆ ਹੈ ਜਿਸ ਕਰਕੇ ਕੇਂਦਰ ਸਰਕਾਰ ਨੇ ਦੇਸ਼ ਨੂੰ ਲੌਕਡਾਊਨ ਕਰ ਦਿੱਤਾ ਹੈ। ਲੌਕਡਾਊਨ ਹੋਣ ਨਾਲ ਉਨ੍ਹਾਂ ਨੂੰ ਬਾਹਰ ਜਾਣ ਦੀ ਮਨਾਹੀ ਹੈ ਤੇ ਨਾ ਹੀ ਉਹ ਬਜ਼ਾਰਾਂ ਦੇ ਵਿੱਚੋਂ ਪੂਜਾ ਸਮਾਨ ਲੈ ਕੇ ਆ ਸਕਦੇ ਹਨ ਪਰ ਉਨ੍ਹਾਂ ਦੇ ਵਿੱਚ ਉਹ ਸ਼ਰਧਾ ਭਾਵਨਾ ਹੈ ਜਿਸ ਨਾਲ ਉਹ ਹਰ ਸਾਲ ਨਵਰਾਤਰੀ ਮਨਾਉਂਦੇ ਹਨ।