ਪੰਜਾਬ

punjab

ETV Bharat / city

ਵਿਗੜਿਆ ਰਸੋਈ ਦਾ ਬਜਟ, ਪਿਆਜ਼ ਦੀ ਕੀਮਤਾਂ 'ਚ ਵਾਧਾ

ਥੋਕ 'ਚ ਸਬਜ਼ੀਆਂ ਵੇਚਣ ਵਾਲੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਫ਼ਸਲ ਘੱਟ ਹੋਣ ਕਾਰਨ ਕੀਮਤਾਂ 'ਚ ਵਾਧਾ ਹੋਇਆ ਹੈ। ਮੰਗ ਵੱਧ ਹੈ ਤੇ ਫ਼ਸਲ ਘੱਟ ਹੈ ਜਿਸ ਨਾਲ ਕੀਮਤ ਘੱਟ ਹੋਣ ਦੀ ਉਮੀਦ ਨਾਮਾਤਰ ਹੈ।ਆੜਤੀ ਦਾ ਕਹਿਣਾ ਹੈ ਕਿ ਇਹ ਪਿਆਜ਼ ਨਾਸਿਕ ਤੋਂ ਆਉਂਦੇ ਹਨ ਤੇ ਇਸ ਬਾਰ ਫ਼ਸਲ ਨਹੀਂ ਹੈ ਜਿਸ ਕਰਕੇ ਕੀਮਤਾਂ ਇੰਨੀਆਂ ਵੱਧ ਹੋ ਗਈਆਂ ਹਨ।

ਵਿਗੜਿਆ ਰਸੋਈ ਦਾ ਬਜਟ, ਪਿਆਜ਼ ਦੀ ਕੀਮਤਾਂ 'ਚ ਵਾਧਾ
ਵਿਗੜਿਆ ਰਸੋਈ ਦਾ ਬਜਟ, ਪਿਆਜ਼ ਦੀ ਕੀਮਤਾਂ 'ਚ ਵਾਧਾ

By

Published : Feb 18, 2021, 9:46 PM IST

ਚੰਡੀਗੜ੍ਹ: ਕੋਰੋਨਾ ਨੇ ਆਰਥਿਕ ਪੱਖੋਂ ਲੋਕਾਂ ਦੀ ਕਮਰ ਤੋੜ ਦਿੱਤੀ ਹੈ ਤੇ ਹੁਣ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਨਾਲ ਆਮ ਆਦਮੀ ਦੇ ਘਰ ਦਾ ਬਜਟ ਪੂਰੀ ਤਰ੍ਹਾਂ ਹਿੱਲ ਗਿਆ ਹੈ। ਹਾਲ ਹੀ 'ਚ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ ਹਨ ਅਤੇ ਹੁਣ ਪਿਆਜ਼ ਦੀਆਂ ਕੀਮਤਾਂ ਅਸਮਾਨੀਂ ਪੁੱਜ ਗਈਆਂ ਹਨ।

ਮੰਗ ਵੱਧ ਤੇ ਫ਼ਸਲ ਘੱਟ

ਵਿਗੜਿਆ ਰਸੋਈ ਦਾ ਬਜਟ, ਪਿਆਜ਼ ਦੀ ਕੀਮਤਾਂ 'ਚ ਵਾਧਾ

ਥੋਕ 'ਚ ਸਬਜ਼ੀਆਂ ਵੇਚਣ ਵਾਲੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਫ਼ਸਲ ਘੱਟ ਹੋਣ ਕਾਰਨ ਕੀਮਤਾਂ 'ਚ ਵਾਧਾ ਹੋਇਆ ਹੈ। ਮੰਗ ਵੱਧ ਹੈ ਤੇ ਫ਼ਸਲ ਘੱਟ ਹੈ ਜਿਸ ਨਾਲ ਕੀਮਤ ਘੱਟ ਹੋਣ ਦੀ ਉਮੀਦ ਨਾਮਾਤਰ ਹੈ।ਆੜਤੀ ਦਾ ਕਹਿਣਾ ਹੈ ਕਿ ਇਹ ਪਿਆਜ਼ ਨਾਸਿਕ ਤੋਂ ਆਉਂਦੇ ਹਨ ਤੇ ਇਸ ਬਾਰ ਫ਼ਸਲ ਨਹੀਂ ਹੈ ਜਿਸ ਕਰਕੇ ਕੀਮਤਾਂ ਇੰਨੀਆਂ ਵੱਧ ਹੋ ਗਈਆਂ ਹਨ।

ਰੇਹੜੀ ਵਾਲਿਆਂ ਦਾ ਕੰਮ ਠੱਪ

ਰੇਹੜੀ 'ਤੇ ਗਲੀ ਗਲੀ ਸਬਜ਼ੀ ਵੇਚਣ ਵਾਲਿਆਂ ਨੂੰ ਵੀ ਨੁਕਸਾਨ ਸਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਚੂਨ 'ਚ ਸਬਜ਼ੀ ਵੇਚਣ ਵਾਲੇ ਰੇਹੜੀ ਵਾਲਿਆਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਜ਼ਿਆਦਾ ਮੁਨਾਫ਼ਾ ਨਹੀਂ ਹੋ ਰਿਹਾ ਹੈ।

ਸਿੱਧਾ ਕਿਸਾਨ ਵੇਚੇ ਆਮ ਲੋਕਾਂ ਨੂੰ

ਵੱਧਦੀ ਕੀਮਤਾਂ ਨੂੰ ਵੇਖਦੇ ਹੋਏ ਗਾਹਕਾਂ ਦਾ ਕਹਿਣਾ ਹੈ ਕਿ ਜੰਮੀਂਦਾਰ ਇਸ ਨੂੰ ਸਸਤਾ ਦਿੰਦਾ ਹੈ ਕੁੱਝ ਲੋਕ ਹਨ ਜੋ ਇਸ ਨੂਮ ਅੰਦਰ ਖਾਤੇ ਜਮ੍ਹਾਂ ਕਰਦੇ ਹਨ ਜਿਸ ਕਰਕੇ ਕੀਮਤਾਂ ਵੱਧਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਿੱਧਾ ਕਿਸਾਨ ਲੋਕਾਂ ਨੂੰ ਵੇਚਣ ਤਾਂ ਹੀ ਕੀਮਤਾਂ ਨੂੰ ਵੱਧਣ ਤੋਂ ਰੋਕਿਆ ਜਾ ਸਕਦੈ।

ਕੋਰੋਨਾ ਮਹਾਂਮਾਰੀ ਤੋਂ ਬਾਅਦ ਆਰਥਿਕ ਪੱਖੋਂ ਆਮ ਆਦਮੀ ਦੇ ਪੈਰ ਅਜੇ ਵੀ ਲੜਖੜ੍ਹਾ ਰਹੇ ਹਨ। ਘਰਾਂ ਦੇ ਬਜਟ ਹਿੱਲ ਚੁੱਕੇ ਹਨ ਤੇ ਰਾਹਤ ਦੀ ਖ਼ਬਰ ਦੇ ਕੋਈ ਆਸਾਰ ਨਹੀਂ ਹਨ। ਅਜਿਹੇ ਸਮੇਂ 'ਚ ਆਮ ਲੋਕਾਂ ਦਾ ਘਰ ਚਲਾਉਣਾ ਔਖਾ ਹੋਇਆ ਪਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕੀ ਆਉਣ ਵਾਲਾ ਸਮਾਂ ਕੀ ਰਾਹਤ ਲੈ ਕੇ ਆਉਂਦਾ ਹੈ।

ABOUT THE AUTHOR

...view details