ਚੰਡੀਗੜ੍ਹ:ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਵੱਲੋਂ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਜੰਮਕੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕੈਪਟਨ ਦੇ ਅਰੂਸਾ (Arusha Alam) ਨਾਲ ਸਬੰਧਾਂ ਉੱਪਰ ਵੱਡੇ ਸਵਾਲ ਚੁੱਕੇ ਹਨ। ਇਸਦੇ ਨਾਲ ਹੀ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਗੁਰਬਾਣੀ ਯਾਦ ਕਰਵਾਉਂਦੇ ਹੋਏ ਕਿਹਾ ਕਿ ਗੁਰਬਾਣੀ ਵਿੱਚ ਲਿਖਿਆ ਹੈ ਕਿ ਪਰਾਈ ਮਹਿਲਾ ਦੇ ਨਾਲ ਸਬੰਧ ਰੱਖਣਾ ਗਲਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵੀ ਇਸ ਚੀਜ ਨੂੰ ਪਸੰਦ ਨਹੀਂ ਕਰਦੇ।
ਅਰੂਸਾ ਨੂੰ ਲੈਕੇ ਕੈਪਟਨ ਨਾਲ ਵਿਗੜੇ ਸਨ ਰਿਸ਼ਤੇ-ਰੰਧਾਵਾ
ਰੰਧਾਵਾ ਨੇ ਕਿਹਾ ਕਿ ਅਮਰਿਕਾ ‘ਚ ਇੱਕ ਵਾਰ ਉਨ੍ਹਾਂ ਦੀ ਅਰੂਸਾ (Arusha Alam) ਦੇ ਨਾਲ ਲੜਾਈ ਵੀ ਹੋਈ ਸੀ ਜਿਸ ਤੋਂ ਬਾਅਦ ਕੈਪਟਨ ਦੇ ਨਾਲ ਉਨ੍ਹਾਂ ਦੇ ਸਬੰਧ ਖਰਾਬ ਹੋ ਗਏ ਸਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਰੂਸਾ ਦੇ ਨਾਲ ਉਨ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਸਬੰਧ ਰਹੇ ਹੋਣਗੇ ਅਜਿਹਾ ਕਹਿਣਾ ਗਲਤ ਹੈ।
ਨਵੀਂ ਬਣਾਉਣ ਨੂੰ ਲੈਕੇ ਕੈਪਟਨ ਤੇ ਵਾਰ
ਰੰਧਾਵਾ ਦਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ (New party) ਬਣਾਉਣ ਨੂੰ ਲੈਕੇ ਬਿਆਨ ਦਿੱਤਾ ਗਿਆ ਹੈ। ਉੁਨ੍ਹਾਂ ਕਿਹਾ ਕਿ ਪਾਰਟੀ ਸ਼ੁਰੂ ਕਰਨੀ ਹੈ ਜਾਂ ਨਹੀਂ ਇਹ ਉਨ੍ਹਾਂ ਦੀ ਨਿੱਜੀ ਰਾਏ ਹੈ। ਰੰਧਾਵਾ ਨੇ ਕਿਹਾ ਕਿ ਇੱਕ ਗੱਲ ਦੱਸ ਦਈਏ ਕਿ ਪਾਰਟੀ ਨੇ ਉਨ੍ਹਾਂ ਨੂੰ ਇੰਨਾ ਮਾਣ-ਸਤਿਕਾਰ ਦਿੱਤਾ ਹੈ, ਜਿਸ ਕਰਕੇ ਨਵੀਂ ਪਾਰਟੀ ਬਣਾਉਣਾ ਗਲਤ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਇਸਦਾ ਜਵਾਬ ਮੰਗਣਗੇ। ਰੰਧਾਵਾ ਨੇ ਕਿਹਾ ਕਿ ਕਾਂਗਰਸ ਨੂੰ ਨਵੀਂ ਪਾਰਟੀ ਬਣਾਉਣ ਨਾਲ ਕੋਈ ਡਰ ਨਹੀਂ ਸਗੋਂ ਉਨ੍ਹਾਂ ਦੀ ਹੋਂਦ ਨੂੰ ਖੋਰਾ ਲੱਗ ਗਿਆ ਹੈ।
ਰੰਧਾਵਾ ਨੇ ਪੰਜਾਬ ਪੁਲਿਸ ਦੀ ਕੀਤੀ ਤਾਰੀਫ