ਪੰਜਾਬ

punjab

ETV Bharat / city

ਬਰਨਾਲਾ ਜੇਲ੍ਹ 'ਚ ਕੈਦੀ ਨਾਲ ਵਾਪਰੀ ਘਟਨਾ 'ਚ ਉਪ ਮੁੱਖ ਮੰਤਰੀ ਵਲੋਂ ਜਾਂਚ ਦੇ ਆਦੇਸ਼ - ਹਵਾਲਾਤੀ ਨਾਲ ਕੁੱਟਮਾਰ

ਬਰਨਾਲਾ ਜੇਲ (Barnala Jail) ਵਿਚ ਇਕ ਹਵਾਲਾਤੀ ਨਾਲ ਕੁੱਟਮਾਰ (Assault) ਦੀ ਘਟਨਾ ਸਾਹਮਣੇ ਆਈ ਹੈ। ਕੁੱਟਮਾਰ ਦੇ ਨਾਲ-ਨਾਲ ਉਸ ਦੀ ਪਿੱਠ 'ਤੇ ਅੱਤਵਾਦੀ ਤੱਕ ਲਿਖ ਦਿੱਤਾ ਗਿਆ। ਇਸ ਨੂੰ ਲੈਕੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵਲੋਂ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।

ਉਪ ਮੁੱਖ ਮੰਤਰੀ
ਉਪ ਮੁੱਖ ਮੰਤਰੀ

By

Published : Nov 3, 2021, 7:05 PM IST

ਚੰਡੀਗੜ੍ਹ: ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਰਨਾਲਾ ਜੇਲ੍ਹ ਦੇ ਕੈਦੀ ਨਾਲ ਵਾਪਰੀ ਘਟਨਾ ਦੀ ਡੂੰਘਾਈ ਤੱਕ ਪੜਤਾਲ ਲਈ ਜਾਂਚ ਦੇ ਆਦੇਸ਼ ਦਿੱਤੇ ਹਨ।

ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਕੈਦੀ ਕਰਮਜੀਤ ਸਿੰਘ ਵੱਲੋਂ ਮਾਨਸਾ ਵਿਖੇ ਪੇਸ਼ੀ ਦੌਰਾਨ ਜੇਲ੍ਹ ਸਟਾਫ਼ ਉੱਤੇ ਕਥਿਤ ਤੌਰ 'ਤੇ ਉਸ ਦੇ ਸਰੀਰ ਉੱਪਰ ਅਪੱਤੀਜਨਕ ਸ਼ਬਦ ਲਿਖੇ ਹੋਣ ਦੇ ਇਲਜ਼ਾਮ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ:ਕੈਦੀ ਦੀ ਪਿੱਠ 'ਤੇ ਲਿਖਿਆ ਅੱਤਵਾਦੀ, ਪੁੱਜਿਆ ਅਦਾਲਤ

ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਜਿਨ੍ਹਾਂ ਕੋਲ ਜੇਲ੍ਹ ਵਿਭਾਗ ਵੀ ਹੈ ਵਲੋਂ ਏ.ਡੀ.ਜੀ.ਪੀ. (ਜੇਲ੍ਹ) ਨੂੰ ਇਸ ਮਾਮਲੇ ਦੀ ਡੂੰਘਾਈ ਤੱਕ ਜਾਂਚ ਕਰਨ ਅਤੇ ਮਾਮਲੇ ਦੀ ਤਹਿ ਤੱਕ ਜਾਣ ਲਈ ਕੈਦੀ ਦਾ ਮੈਡੀਕਲ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਏ.ਡੀ.ਜੀ.ਪੀ. (ਜੇਲ੍ਹ) ਪੀ.ਕੇ ਸਿਨਹਾ ਨੇ ਅੱਗੇ ਦੱਸਿਆ ਕਿ ਡੀ.ਆਈ.ਜੀ. ਫ਼ਿਰੋਜ਼ਪੁਰ ਸਰਕਲ ਤਜਿੰਦਰ ਸਿੰਘ ਮੌੜ ਨੂੰ ਇਸ ਮਾਮਲੇ ਲਈ ਜਾਂਚ ਅਧਿਕਾਰੀ ਨਿਯੁਕਤ ਕੀਤਾ ਹੈ, ਜੋ ਭਲਕੇ ਇੱਕ ਪੁਲਿਸ ਅਫਸਰ ਨੂੰ ਲੈ ਕੇ ਮੌਕੇ 'ਤੇ ਜਾ ਕੇ ਜਾਂਚ ਕਰਨਗੇ।

ਕੀ ਸੀ ਮਾਮਲਾ ?

ਬਰਨਾਲਾ ਦੀ ਜੇਲ 'ਚ ਇਕ ਕੈਦੀ (Detainee) ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਪਿੱਠ 'ਤੇ ਅੱਤਵਾਦੀ (Terrorists) ਲਿੱਖ ਦਿੱਤਾ ਗਿਆ। ਜੇਲ 'ਚ ਬੰਦ ਕੈਦੀ ਕਰਮਜੀਤ ਸਿੰਘ (Karamjit Singh) ਦੀ ਪਿੱਠ 'ਤੇ ਅੱਤਵਾਦੀ ਲਿਖ ਦਿੱਤਾ ਗਿਆ। ਇਸ ਘਟਨਾ ਨੇ ਜੇਲ੍ਹ ਦੇ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ। ਕੈਦੀ ਆਪਣੇ ਕੇਸ ਦੀ ਸੁਣਵਾਈ ਲਈ ਮਾਨਸਾ ਦੀ ਅਦਾਲਤ (Court of Mansa) 'ਚ ਪਹੁੰਚਿਆ ਸੀ। ਤਸ਼ੱਦਦ ਦੀ ਕਹਾਣੀ ਸੁਣਾਉਣ ਤੋਂ ਬਾਅਦ ਮਾਨਸਾ ਦੀ ਅਦਾਲਤ ਨੇ ਬਰਨਾਲਾ ਅਦਾਲਤ ਨੂੰ ਪੀੜਤ ਦਾ ਮੈਡੀਕਲ (Medical) ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।

ਕੈਦੀ ਨੇ ਮਾਣਯੋਗ ਜੱਜ ਸਾਹਿਬ ਨੂੰ ਲਿਖੀ ਚਿੱਠੀ

ਕੈਦੀ ਕਰਮਜੀਤ ਸਿੰਘ ਨੇ ਮਾਣਯੋਗ ਜੱਜ ਸਾਹਿਬ ਨੂੰ ਇਕ ਚਿੱਠੀ ਲਿਖੀ ਹੈ, ਜਿਸ ਵਿਚ ਉਸ ਨੇ ਦੱਸਿਆ ਹੈ ਕਿ ਸੁਪਰਡੈਂਟ ਬਲਵੀਰ ਸਿੰਘ ਤੇ ਹੌਲਦਾਰ ਜਗਰੂਪ ਸਿੰਘ ਅਤੇ ਡਿਪਟੀ ਗੁਰਦੇਵ ਸਿੰਘ ਤੇ ਕੁਝ ਹੋਰ ਜੇਲ ਅਧਿਕਾਰੀਆਂ ਵਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਪਿੱਠ 'ਤੇ ਅੱਤਵਾਦੀ ਲਿੱਖ ਦਿੱਤਾ ਗਿਆ। ਕਰਮਜੀਤ ਨੇ ਅੱਗੇ ਦੱਸਿਆ ਕਿ ਉਸ ਨੂੰ ਸਿਰਫ ਇਸ ਲਈ ਕੁੱਟਿਆ ਗਿਆ ਕਿਉਂਕਿ ਜੇਲ ਵਿਚ ਕੈਦੀਆਂ ਨੂੰ ਮਿਲਣ ਵਾਲੇ ਅਧਿਕਾਰ ਉਨ੍ਹਾਂ ਨੂੰ ਨਹੀਂ ਮਿਲ ਰਹੇ ਸਨ, ਜਿਸ ਦੀ ਉਸ ਨੇ ਆਵਾਜ਼ ਚੁੱਕੀ ਸੀ ਤੇ ਇਸੇ ਆਵਾਜ਼ ਚੁੱਕਣ ਕਾਰਣ ਉਸ ਨਾਲ ਕੁੱਟਮਾਰ ਕੀਤੀ ਗਈ ਹੈ।

ਚਿੱਠੀ ਵਿਚ ਕੈਦੀ ਨੇ ਜੇਲ ਪਬੰਧਾਂ 'ਤੇ ਚੁੱਕੇ ਸਵਾਲ

ਉਸ ਨੇ ਦੱਸਿਆ ਕਿ ਕੈਦੀਆਂ ਨੂੰ ਖਾਣਾ ਪੀਣਾ ਸਹੀ ਢੰਗ ਦਾ ਨਹੀਂ ਮਿਲਦਾ, ਜਿਸ ਕਾਰਣ ਕੈਦੀ ਬੀਮਾਰ ਹੋ ਜਾਂਦੇ ਹਨ ਇਥੋਂ ਤੱਕ ਕਿ ਜਦੋਂ ਕੈਦੀ ਬੀਮਾਰ ਹੋ ਜਾਂਦੇ ਹਨ ਤਾਂ ਡਾਕਟਰ ਤੱਕ ਦੀ ਸਹੂਲਤ ਨਹੀਂ ਹੈ। ਡਾਕਟਰ ਵੀ ਬਰਨਾਲਾ ਤੋਂ ਆਉਂਦਾ ਹੈ। ਬੀਮਾਰ ਕੈਦੀਆਂ ਨੂੰ ਅਲੱਗ ਰੱਖਣ ਦੀ ਬਜਾਏ ਸਾਰੇ ਕੈਦੀਆਂ ਨੂੰ ਇਕੱਠੇ ਰੱਖਿਆ ਜਾਂਦਾ ਹਾਂ।

ਇਹ ਵੀ ਪੜ੍ਹੋ:ਬਰਨਾਲਾ ਜੇਲ੍ਹ ਦੇ ਕੈਦੀ ਵਲੋਂ ਲਗਾਏ ਇਲਜ਼ਾਮਾਂ ਨੂੰ ਸੁਪਰਡੈਂਟ ਨੇ ਨਕਾਰਿਆ, ਕਿਹਾ...

ABOUT THE AUTHOR

...view details