ਪੰਜਾਬ

punjab

ETV Bharat / city

ਪੰਜਾਬ 'ਚ ਡੈਨਮਾਰਕ ਦਾ ਪਹਿਲਾ ਨਿਵੇਸ਼:ਹਾਰਟਮੈਨ ਪੈਕੇਜਿੰਗ ਨੇ ਮੋਹਨ ਫਾਇਬਰ ਨੂੰ 125 ਕਰੋੜ 'ਚ ਖਰੀਦਿਆ - ਬਹੁ-ਰਾਸ਼ਟਰੀ ਕੰਪਨੀਆਂ

ਡੈਨਮਾਰਕ ਨੇ ਪੰਜਾਬ 'ਚ ਆਪਣਾ ਪਹਿਲਾ ਨਿਵੇਸ਼ ਕੀਤਾ ਹੈ। ਡੈਨਮਾਰਕ ਦੀ ਪੈਕੇਜਿੰਗ ਕੰਪਨੀ ਹਾਰਟਮੈਨ ਪੈਕੇਜਿੰਗ ਨੇ ਪੰਜਾਬ ਅਧਾਰਤ ਮੋਹਨ ਫਾਇਬਰ ਨੂੰ 125 ਕਰੋੜ ਰੂਪਏ ਦੇ ਸ਼ੁਰੂਆਤੀ ਨਿਵੇਸ਼ ਨਾਲ ਖਰੀਦ ਕੇ ਪੰਜਾਬ 'ਚ ਨਿਵੇਸ਼ ਕੀਤਾ ਹੈ। ਹਾਰਟਮੈਨ ਦੇ ਨਾਲ ਡੈਨਮਾਰਕ ਪੰਜਾਬ 'ਚ ਆਉਣ ਵਾਲਾ 11ਵਾਂ ਦੇਸ਼ ਬਣ ਗਿਆ ਹੈ।

ਪੰਜਾਬ 'ਚ ਡੈਨਮਾਰਕ ਦਾ ਪਹਿਲਾ ਨਿਵੇਸ਼
ਪੰਜਾਬ 'ਚ ਡੈਨਮਾਰਕ ਦਾ ਪਹਿਲਾ ਨਿਵੇਸ਼

By

Published : Jan 22, 2021, 10:04 AM IST

Updated : Jan 22, 2021, 10:13 AM IST

ਚੰਡੀਗੜ੍ਹ : ਡੈਨਮਾਰਕ ਨੇ ਪੰਜਾਬ 'ਚ ਆਪਣਾ ਪਹਿਲਾ ਨਿਵੇਸ਼ ਕੀਤਾ ਹੈ। ਡੈਨਮਾਰਕ ਦੀ ਪੈਕੇਜਿੰਗ ਕੰਪਨੀ ਹਾਰਟਮੈਨ ਪੈਕੇਜਿੰਗ ਨੇ ਪੰਜਾਬ ਅਧਾਰਤ ਮੋਹਨ ਫਾਇਬਰ ਨੂੰ 125 ਕਰੋੜ ਰੂਪਏ ਦੇ ਸ਼ੁਰੂਆਤੀ ਨਿਵੇਸ਼ ਨਾਲ ਖਰੀਦ ਕੇ ਪੰਜਾਬ 'ਚ ਨਿਵੇਸ਼ ਕੀਤਾ ਹੈ। ਹਾਰਟਮੈਨ ਗਰੁੱਪ ਦੇ ਉੱਤਰੀ ਅਮਰੀਕਾ ਐਂਡ ਏਸ਼ੀਆ ਦੇ ਪ੍ਰਧਾਨ ਅਰਨੈਸਟੋ ਨੇ ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨਾਲ ਮੁਲਾਕਾਤ ਕੀਤੀ।

ਅਰਨੈਸਟੋ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ 'ਚ ਨਿਵੇਸ਼ ਦੇ ਮੁਤਾਬਕ ਮਾਹੌਲ ਨੂੰ ਦੇਖਦਿਆਂ ਪੰਜਾਬ 'ਚ ਮੋਹਨ ਫਾਇਬਰਜ਼ ਦੇ ਮੌਜੂਦਾ ਪਲਾਂਟ ਨੂੰ ਖਰੀਦਿਆ ਹੈ। ਉਨ੍ਹਾਂ ਨੇ ਸੂਬੇ 'ਚ ਆਪਣੀ ਕੰਪਨੀ ਦਾ ਵਿਸਥਾਰ ਕਰਨ ਲਈ ਆਪਣੀਆਂ ਭਵਿੱਖ ਦੀਆਂ ਨਿਵੇਸ਼ ਨੀਤੀਆਂ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਕੰਪਨੀ ਸੂਬੇ 'ਚ ਫਲਾਂ ਤੇ ਸਬਜ਼ੀਆਂ ਦੀ ਪੈਕਿੰਗ ਬਜ਼ਾਰ ਦੀਆਂ ਸੰਭਾਵਨਾਵਾਂ ਤਲਾਸ਼ਣ ਸਬੰਧੀ ਵੀ ਯੋਜਨਾ ਬਣਾ ਰਹੀ ਹੈ। ਮੁੱਖ ਸਕੱਤਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕੰਪਨੀ ਨੂੰ ਸੂਬਾ ਸਰਕਾਰ ਤੇ ਇਨਵੈਸਟ ਪੰਜਾਬ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।

ਹਾਰਟਮੈਨ ਪੈਕੇਜਿੰਗ ਕੰਪਨੀ

ਡੈਨਮਾਰਕ ਵਿਖੇ ਸਾਲ 1917 'ਚ ਸਥਾਪਤ ਹੋਈ ਹਾਰਟਮੈਨ ਕੰਪਨੀ ਮੋਲਡਿਡ ਫਾਇਬਰ ਐੱਗ ਪੈਕਿੰਗ ਦੀ ਦੁਨੀਆਂ ਦੀ ਸਭ ਤੋਂ ਮੋਹਰੀ ਕੰਪਨੀ ਹੈ। ਇਥੇ ਲਗਭਗ 2200 ਕਰਮਚਾਰੀ ਕੰਮ ਕਰਦੇ ਹਨ। ਇਹ ਕੰਪਨੀ ਸਾਨੋਵੋ ਗ੍ਰੀਨ ਪੈਕ ਦੇ ਨਾਮ ਨਾਲ ਦੱਖਣੀ ਅਮਰੀਕਾ ਵਿੱਚ ਫਲਾਂ ਦੀ ਪੈਕਿੰਗ ਦੀ ਸਿਰਮੌਰ ਨਿਰਮਾਤਾ ਕੰਪਨੀ ਵੀ ਹੈ ਤੇ ਇਹ ਮੋਲਡਿਡ ਫਾਇਬਰ ਪੈਕਿੰਗ ਦਾ ਉਤਪਾਦਨ ਕਰਨ ਲਈ ਤਕਨੀਕ ਨਿਰਮਾਣ ਵਿੱਚ ਦੁਨੀਆਂ ਦੀ ਸਭ ਤੋਂ ਵੱਡੀ ਕੰਪਨੀ ਹੈ।ਇਹ ਯੂਰਪ,ਦੱਖਣੀ ਅਮਰੀਕਾ ਅਤੇ ਉੱਤਰੀ ਅਮਰੀਕਾ ਵਰਗੇ ਪ੍ਰਮੁੱਖ ਬਾਜਾ਼ਰਾਂ ਸਣੇ ਦੁਨੀਆਂ ਭਰ ਦੇ ਬਜ਼ਾਰਾਂ 'ਚ ਮੋਲਡਿਡ ਫਾਇਬਰ ਪੈਕੇਜਿੰਗ ਦੀ ਵਿਕਰੀ ਕਰਦੀ ਹੈ।ਹਾਰਟਮੈਨ ਦੀ ਮੋਲਡਿਡ ਫਾਇਬਰ ਐਂਡ ਪੈਕੇਜਿੰਗ ਉਦਯੋਗਿਕ ਕੰਪੋਜ਼ਟਿੰਗ ਪਲਾਂਟ 'ਚ ਖਾਦ ਬਣਾਉਣ ਲਈ ਵੀ ਪ੍ਰਮਾਣਿਤ ਹੈ।ਇਹ ਐਫ.ਐਸ.ਸੀ. ਮਿਕਸ ਪ੍ਰਮਾਣਿਤ ਅਤੇ ਕਾਰਬਨ ਨਿਊਟ੍ਰਲ ਐੱਗ ਪੈਕੇਜਿੰਗ ਵੀ ਉਪਲਬਧ ਕਰਵਾਉਂਦੀ ਹੈ।

ਮੋਹਨ ਫਾਇਬਰ ਪ੍ਰੋਡਕਟਸ ਲਿਮਟਿਡ ਕੰਪਨੀ

ਮੋਹਾਲੀ ਜ਼ਿਲ੍ਹੇ 'ਚ ਸਥਿਤ ਮੋਹਨ ਫਾਇਬਰ ਪ੍ਰੋਡਕਟਸ ਲਿਮਟਿਡ ਕੰਪਨੀ ਫਲਾਂ, ਮੁਰਗੀ ਪਾਲਣ ਤੇ ਫੂਡ ਸਰਵਿਸ ਉਦਯੋਗ ਲਈ ਮੋਲਡਿਡ ਫਾਇਬਰ ਪੈਕੇਜਿੰਗ ਉਪਲੱਬਧ ਕਰਵਾਉਣ ਵਾਲਿਆਂ ਚੋਂ ਮੋਹਰੀ ਸੀ। ਡੈਨਮਾਰਕ ਆਧਾਰਤ ਕੰਪਨੀ ਹਾਰਟਮੈਨ ਵੱਲੋਂ ਕੀਤੀ ਇਹ ਖਰੀਦ ਭਾਰਤੀ ਬਾਜ਼ਾਰ ਵਿੱਚ ਦਾਖਲ ਹੋਣ ਲਈ ਇੱਕ ਅਹਿਮ ਕਦਮ ਸੀ, ਤਾਂ ਜੋ ਉਹ ਆਪਣੀ ਮੌਜੂਦਾ ਸਮਰੱਥਾ ਦਾ ਵਿਸਥਾਰ ਕਰਕੇ ਕੰਪਨੀ ਦਾ ਵਿਕਾਸ ਕੀਤਾ ਜਾ ਸਕੇ। ਇਸ ਨਾਲ ਹੋਰਨਾਂ ਸੰਭਾਵਨਾਵਾਂ ਪੈਦਾ ਕੀਤੀਆਂ ਜਾ ਸਕਣ। ਆਪਣੀਆਂ ਯੋਜਨਾਵਾਂ ਨਾਲ ਕੰਪਨੀ ਫੂਡ ਪ੍ਰੋਸੈਸਿੰਗ ਖੇਤਰ 'ਚ ਵੈਲਿਊ ਚੇਨ ਨੂੰ ਜੋੜੇਗੀ। ਜਿੱਥੇ ਪੰਜਾਬ ਪਹਿਲਾਂ ਤੋਂ ਹੀ ਮੋਹਰੀ ਹੈ। ਨਿਵੇਸ਼ ਪੰਜਾਬ, ਵਪਾਰ ਸ਼ੁਰੂ ਕਰਨ ਸਬੰਧੀ ਮਨਜੂਰੀਆਂ ਦੇਣ ਵਿੱਚ ਕੰਪਨੀ ਨੂੰ ਸਹੂਲਤ ਪ੍ਰਦਾਨ ਕਰੇਗਾ।

ਨਿਵੇਸ਼ ਲਈ ਸੁਖਾਵੇਂ ਮਾਹੌਲ ਤੇ ਨੀਤੀ ਢਾਂਚੇ ਦੀ ਉਸਾਰੀ

ਇਹ ਨਿਵੇਸ਼ ਪੰਜਾਬ, ਸੂਬਾ ਸਰਕਾਰ ਦੀ ਨਿਵੇਸ਼ ਨੂੰ ਹੁਲਾਰਾ ਦੇਣ ਵਾਲੀ ਏਜੰਸੀ ਹੈ ਅਤੇ ਇਹ ਇੱਕ ਹੀ ਛੱਤ ਹੇਠਾਂ ਹਰ ਤਰ੍ਹਾਂ ਦੀਆਂ ਨਿਆਇਕ ਮੰਜੂਰੀਆਂ ਦੇਣ ਵਾਲਾ ਵਨ-ਸਟਾਪ ਸੈਂਟਰ ਹੈ। ਆਪਣੇ ਨਿਰੰਤਰ ਠੋਸ ਯਤਨਾਂ ਅਤੇ ਅਣਥੱਕ ਮਿਹਨਤ ਸਦਕਾ ਨਿਵੇਸ਼ ਪੰਜਾਬ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਦੀਆਂ 26 ਨਿਵੇਸ਼ ਪ੍ਰੋਤਸਾਹਨ ਏਜੰਸੀਆਂ ਚੋਂ ਸਭ ਤੋਂ ਵਧੀਆਂ ਪ੍ਰਦਰਸ਼ਨ ਕਰਨ ਵਾਲੀ ਏਜੰਸੀ ਦਾ ਦਰਜਾ ਹਾਸਲ ਕੀਤਾ ਹੈ।

ਆਕਰਸ਼ਕ ਅਤੇ ਜਿਆਦਾ ਸੰਭਾਵਨਾਵਾਂ ਵਾਲੇ ਭਾਰਤੀ ਬਾਜ਼ਾਰ 'ਚ ਦਾਖਲ ਹੋਣ ਲਈ ਕਈ ਬਹੁ-ਰਾਸ਼ਟਰੀ ਕੰਪਨੀਆਂ ਪੰਜਾਬ ਤੋਂ ਸ਼ੁਰੂਆਤ ਕਰਦੀਆਂ ਹਨ। ਹਾਰਟਮੈਨ ਦੇ ਨਾਲ ਡੈਨਮਾਰਕ ਪੰਜਾਬ 'ਚ ਆਉਣ ਵਾਲਾ 11ਵਾਂ ਦੇਸ਼ ਬਣ ਗਿਆ ਹੈ। ਇਥੋਂ ਦੀਆਂ ਕੰਪਨੀਆਂ ਨੇ ਪਿਛਲੇ 4 ਸਾਲਾਂ ਦੌਰਾਨ ਸੂਬੇ 'ਚ ਨਿਵੇਸ਼ ਕੀਤਾ ਹੈ ਤੇ ਜੋ ਸੂਬੇ 'ਚ ਨਿਵੇਸ਼ ਲਈ ਸੁਖਾਵੇਂ ਮਾਹੌਲ ਅਤੇ ਨੀਤੀ ਢਾਂਚੇ ਦਾ ਇੱਕ ਸਿੱਟਾ ਹੈ।

Last Updated : Jan 22, 2021, 10:13 AM IST

ABOUT THE AUTHOR

...view details