ਪੰਜਾਬ

punjab

ETV Bharat / city

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇ ਘਰ ਬਾਹਰ ਮਹਿਲਾ ਵਲੋਂ ਪ੍ਰਦਰਸ਼ਨ - ਗਲਤ ਟਿਪਣੀ ਕੀਤੀ ਗਈ

ਭਾਜਪਾ ਦੇ ਪਟਿਆਲਾ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਦੇ ਘਰ ਦੇ ਬਾਹਰ ਮਹਿਲਾ ਵਲੋਂ ਖੂਬ ਹੰਗਾਮਾ ਕੀਤਾ ਗਿਆ। ਇਸ ਮੌਕੇ ਮਹਿਲਾ ਵਲੋਂ ਉਸ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇ ਘਰ ਬਾਹਰ ਮਹਿਲਾ ਵਲੋਂ ਪ੍ਰਦਰਸ਼ਨ
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇ ਘਰ ਬਾਹਰ ਮਹਿਲਾ ਵਲੋਂ ਪ੍ਰਦਰਸ਼ਨ

By

Published : Jul 16, 2021, 2:48 PM IST

ਪਟਿਆਲਾ: ਭਾਜਪਾ ਦੇ ਪਟਿਆਲਾ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਦੇ ਘਰ ਦੇ ਬਾਹਰ ਮਹਿਲਾ ਵਲੋਂ ਖੂਬ ਹੰਗਾਮਾ ਕੀਤਾ ਗਿਆ। ਇਸ ਮੌਕੇ ਮਹਿਲਾ ਵਲੋਂ ਉਸ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇ ਘਰ ਬਾਹਰ ਮਹਿਲਾ ਵਲੋਂ ਪ੍ਰਦਰਸ਼ਨ

ਮਹਿਲਾ ਦਾ ਇਲਜ਼ਾਮ ਹੈ ਕਿ ਪਾਰਟੀ 'ਚ ਔਰਤਾਂ ਨੂੰ ਲੈਕੇ ਸਨਮਾਨ ਨਹੀਂ ਮਿਲ ਰਿਹਾ। ਜਿਸ ਕਾਰਨ ਪਾਰਟੀ 'ਚ ਰਹਿਣ ਦਾ ਕੋਈ ਵੀ ਫਾਇਦਾ ਨਹੀ ਹੈ। ਮਹਿਲਾ ਦਾ ਕਹਿਣਾ ਕਿ ਭਾਜਪਾ ਦੇ ਕਿਸੇ ਵਰਕਾਰ ਵਲੋਂ ਔਰਤਾਂ ਨੂੰ ਲੈਕੇ ਗਲਤ ਟਿਪਣੀ ਕੀਤੀ ਗਈ ਸੀ, ਜਿਸ ਨੂੰ ਪਾਰਟੀ ਵਲੋਂ ਛੇ ਸਾਲ ਲਈ ਸਸਪੈਂਡ ਵੀ ਕੀਤਾ ਗਿਆ ਸੀ।

ਮਹਿਲਾ ਦਾ ਇਲਜ਼ਾਮ ਹੈ ਕਿ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਉਸ ਵਿਅਕਤੀ ਨੂੰ ਆਪਣੀ ਗੱਡੀ 'ਚ ਲੈਕੇ ਘੁੰਮ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਚੰਡੀਗੜ੍ਹ 'ਚ ਹੋਏ ਪ੍ਰਦਰਸ਼ਨ 'ਚ ਵੀ ਉਹ ਵਿਅਕਤੀ ਅਸ਼ਵਨੀ ਸ਼ਰਮਾ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਹੈ। ਇਸ ਮੌਕੇ ਮਹਿਲਾ ਦਾ ਕਹਿਣਾ ਕਿ ਉਹ ਅੱਗੇ ਇਸ ਸਬੰਧੀ ਹੋਰ ਵੀ ਖੁਲਾਸੇ ਕਰਨਗੇ।

ਇਹ ਵੀ ਪੜ੍ਹੋ:ਜਾਣੋ, ਕਿਉਂ WhatsApp ਨੇ ਇੱਕ ਮਹੀਨੇ ’ਚ 20 ਲੱਖ ਭਾਰਤੀ ਅਕਾਉਂਟ ’ਤੇ ਲਗਾਈ ਰੋਕ

ABOUT THE AUTHOR

...view details