ਪੰਜਾਬ

punjab

ETV Bharat / city

ਸਿਮਰਜੀਤ ਸਿੰਘ ਬੈਂਸ ’ਤੇ ਲੱਗੇ ਇਲਜ਼ਾਮਾਂ ਖ਼ਿਲਾਫ਼ ਉੱਠੀ ਵੱਡੀ ਮੰਗ - ਪੰਜਾਬ ਹਰਿਆਣਾ ਹਾਈ ਕੋਰਟ

ਸਿਮਰਜੀਤ ਸਿੰਘ ਬੈਂਸ ’ਤੇ ਲੱਗੇ ਬਲਾਤਕਾਰ ਮਾਮਲੇ ਵਿੱਚ ਪੀੜਤਾ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਹੁਣ ਮਾਮਲੇ ਦੀ ਸੁਣਵਾਈ 19 ਅਗਸਤ ਨੂੰ ਹੋਵੇਗੀ।

ਸਿਮਰਜੀਤ ਸਿੰਘ ਬੈਂਸ ’ਤੇ ਲੱਗੇ ਇਲਜ਼ਾਮਾਂ ਖ਼ਿਲਾਫ਼ ਉੱਠੀ ਵੱਡੀ ਮੰਗ
ਸਿਮਰਜੀਤ ਸਿੰਘ ਬੈਂਸ ’ਤੇ ਲੱਗੇ ਇਲਜ਼ਾਮਾਂ ਖ਼ਿਲਾਫ਼ ਉੱਠੀ ਵੱਡੀ ਮੰਗ

By

Published : Aug 14, 2021, 7:30 AM IST

ਚੰਡੀਗੜ੍ਹ: ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ’ਤੇ ਬਲਾਤਕਾਰ ਦੇ ਚੱਲਦੇ ਐੱਫਆਈਆਰ ਦਰਜ ਕੀਤੀ ਗਈ ਹੈ, ਪਰ ਹਾਲੇ ਤੱਕ ਪੁਲਿਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਜਿਸ ਨੂੰ ਵੇਖਦੇ ਹੋਏ ਪੀੜਤਾ ਨੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੱਲ ਰਹੇ ਵਿਧਾਇਕਾਂ ਅਤੇ ਸਾਂਸਦਾਂ ਦੇ ਖ਼ਿਲਾਫ਼ ਅਪਰਾਧਿਕ ਮਾਮਲਿਆਂ ਵਿੱਚ ਖੁਦ ਨੂੰ ਪਾਰਟੀ ਬਣਾਉਣ ਦੀ ਅਪੀਲ ਕੀਤੀ ਹੈ। ਜਿਸ ’ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ ਤੇ ਹੁਣ ਮਾਮਲੇ ਦੀ ਸੁਣਵਾਈ 19 ਅਗਸਤ ਨੂੰ ਹੋਵੇਗੀ।

ਇਹ ਵੀ ਪੜੋ: 27 ਅਗਸਤ ਤੋਂ ਸ਼ੁਰੂ ਹੋਵੇਗੀ ਡਰੱਗ ਰੈਕੇਟ ਕੇਸ ਦੀ ਸੁਣਵਾਈ

ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖ਼ਲ ਆਪਣੀ ਅਪੀਲ ਵਿੱਚ ਪੀੜਤਾ ਨੇ ਕਿਹਾ ਹੈ ਕਿ ਹਾਈ ਕੋਰਟ ਦੇ ਵਿੱਚ ਵਿਧਾਇਕਾਂ ਅਤੇ ਸਾਂਸਦਾਂ ਦੇ ਖ਼ਿਲਾਫ਼ ਅਪਰਾਧਿਕ ਮਾਮਲਿਆਂ ਦੇ ਕੇਸ ਚੱਲ ਰਹੇ ਜਿਹੜੇ ਕਿ ਸੁਪਰੀਮ ਕੋਰਟ ਵੱਲੋਂ ਆਦੇਸ਼ ਦਿੱਤੇ ਗਏ ਹਨ ਕਿ ਉਹ ਦੱਸਣ ਕਿ ਕਿੰਨੇ ਮਾਮਲੇ ਵਿਧਾਇਕਾਂ ਅਤੇ ਸਾਂਸਦਾਂ ਉਤੇ ਚੱਲ ਰਹੇ ਹਨ ਅਤੇ ਉਨ੍ਹਾਂ ਕੇਸਾਂ ਦੇ ਜਲਦ ਤੋਂ ਜਲਦ ਸੁਣਵਾਈ ਕੀਤੀ ਜਾਵੇ, ਪਰ ਵਿਧਾਇਕ ਸਿਮਰਜੀਤ ਸਿੰਘ ਬੈਂਸ ’ਤੇ ਚੱਲ ਰਹੇ ਅਪਰਾਧਿਕ ਮਾਮਲਿਆਂ ਦਾ ਕੋਈ ਜ਼ਿਕਰ ਉਨ੍ਹਾਂ ਦੇ ਵਿੱਚ ਨਹੀਂ ਕੀਤਾ ਗਿਆ ਹੈ।

ਸਿਮਰਜੀਤ ਸਿੰਘ ਬੈਂਸ ’ਤੇ ਲੱਗੇ ਇਲਜ਼ਾਮਾਂ ਖ਼ਿਲਾਫ਼ ਉੱਠੀ ਵੱਡੀ ਮੰਗ

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਤੇ ਐੱਫਆਈਆਰ ਦਰਜ ਕੀਤੀ ਗਈ ਹੈ, ਪਰ ਹਾਈ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਵੀ ਹਾਲੇ ਤਕ ਉਹ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਇਸ ਕਰ ਕੇ ਉਨ੍ਹਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਪਾਰਟੀ ਬਣਾਇਆ ਜਾਵੇ।

ਇਹ ਵੀ ਪੜੋ: ਸਮਾਂ ਬਦਲਿਆ ਪਰ ਕੀ ਨਸ਼ੇ ਨੂੰ ਲੈ ਕੇ ਬਦਲੇ ਪੰਜਾਬ ਦੇ ਹਾਲਾਤ ?

ABOUT THE AUTHOR

...view details