ਚੰਡੀਗੜ੍ਹ : ਦਿੱਲੀ ਚੋਣਾਂ ਵਿੱਚ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰਚਾਰ ਨਾ ਕਿਤੇ ਜਾਣ ਨੂੰ ਲੈ ਕੇ ਸਿਆਸਤ ਤੇਜ਼ ਹੋਣ ਲੱਗ ਪਈ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰ ਇਹ ਵੀ ਕਹਿ ਰਹੇ ਹਨ ਕਿ ਸਿੱਧੂ ਨੇ ਦਿੱਲੀ ਵਿੱਚ ਪ੍ਰਚਾਰ ਕਿਸੇ ਪੰਡਿਤ ਦੇ ਕਹਿਣ ਉੱਤੇ ਨਹੀਂ ਕੀਤਾ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਸਿੱਧੂ ਦੇ ਦਿੱਲੀ ਚੋਣਾਂ ਵਿੱਚ ਪ੍ਰਚਾਰ ਨਾ ਕਰਨ ਨੂੰ ਲੈ ਕੇ ਕਿਹਾ ਕਿ ਕਾਂਗਰਸ ਨੂੰ ਇਹ ਪਹਿਲਾਂ ਹੀ ਪਤਾ ਸੀ ਕਿ ਦਿੱਲੀ ਵਿੱਚ ਉਨ੍ਹਾਂ ਨੂੰ ਕੋਈ ਵੀ ਸੀਟ ਨਹੀਂ ਮਿਲਣੀ। ਉਨ੍ਹਾਂ ਇਹ ਵੀ ਕਿਹਾ ਕਿ ਹਰ ਬੰਦੇ ਉੱਥੇ ਹੀ ਮੋਹਰੀ ਹੁੰਦਾ ਹੈ, ਜਿੱਥੇ ਉਸ ਦੀ ਜਿੱਤ ਹੋ ਰਹੀ ਹੋਵੇ, ਇਸ ਲਈ ਦਿੱਲੀ ਚੋਣਾਂ ਵਿੱਚ ਹਾਰ ਦੀ ਜਿੰਮੇਵਾਰੀ ਨੂੰ ਲੈਂਦਿਆਂ ਨਵਜੋਤ ਸਿੱਧੂ ਪ੍ਰਚਾਰ ਕਰਨ ਲਈ ਨਹੀਂ ਗਏ। ਉਨ੍ਹਾਂ ਨੇ ਕਿਹਾ ਕਿ ਸਿੱਧੂ ਨੂੰ ਇਹ ਵੀ ਡਰ ਸੀ ਕਿ ਕਿਤੇ ਹਾਰ ਦਾ ਠਿੱਕਰਾ ਉਨ੍ਹਾਂ ਦੇ ਸਿਰ ਨਾ ਭੰਨ ਦਿੱਤਾ ਜਾਵੇ।