ਪੰਜਾਬ

punjab

ETV Bharat / city

ਦੇਸ਼ ਦੇ ਰੱਖਿਆ ਮੰਤਰੀ ਮਿਲਟਰੀ ਲਿਟਰੇਚਰ ਫੈਸਟੀਵਲ 2020 'ਚ ਹੋਣਗੇ ਮੁੱਖ ਮਹਿਮਾਨ: ਲੈਫਟੀਨੈਂਟ ਜਨਰਲ (ਸੇਵਾਮੁਕਤ) ਟੀਐਸ ਸ਼ੇਰਗਿੱਲ

ਇਸ ਵਾਰ ਮਿਲਟਰੀ ਲਿਟਰੇਚਰ ਫੈਸਟੀਵਲ 2020 ਵਰਚੁਅਲ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਸਮੇਤ ਸੈਨਾ ਦੇ ਕਈ ਸਾਬਕਾ ਸੀਨੀਅਰ ਅਤੇ ਮੌਜੂਦਾ ਅਧਿਕਾਰੀ ਵੀ ਸ਼ਾਮਲ ਹੋਣਗੇ।

ਮਿਲਟਰੀ ਲਿਟਰੇਚਰ ਫੈਸਟੀਵਲ
ਮਿਲਟਰੀ ਲਿਟਰੇਚਰ ਫੈਸਟੀਵਲ

By

Published : Dec 18, 2020, 3:02 PM IST

ਚੰਡੀਗੜ੍ਹ : ਕੋਵਿਡ -19 ਦਾ ਅਸਰ ਮਿਲਟਰੀ ਸਾਹਿਤ ਫੈਸਟੀਵਲ 'ਤੇ ਵੀ ਪਿਆ ਹੈ, ਇਸ ਵਾਰ ਇਹ ਫੈਸਟੀਵਲ ਵਰਚੁਅਲ ਹੋਣ ਜਾ ਰਿਹਾ ਹੈ, ਜੋ 18 ਦਸੰਬਰ ਤੋਂ 20 ਦਸੰਬਰ ਤੱਕ ਚੱਲੇਗਾ। ਇਸ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਸਮੇਤ ਸੈਨਾ ਦੇ ਕਈ ਸਾਬਕਾ ਸੀਨੀਅਰ ਅਤੇ ਮੌਜੂਦਾ ਅਧਿਕਾਰੀ ਵੀ ਸ਼ਾਮਲ ਹੋਣਗੇ। ਇਸ ਦੀ ਜਾਣਕਾਰੀ ਚੇਅਰਮੈਨ ਮਿਲਟਰੀ ਲਿਟਰੇਚਰ ਫੈਸਟੀਵਲ ਸੁਸਾਇਟੀ ਜਾਂ ਮੁੱਖ ਮੰਤਰੀ ਪੰਜਾਬ ਦੇ ਮੁੱਖ ਸਲਾਹਕਾਰ ਲੈਫਟੀਨੈਂਟ ਜਨਰਲ ਰਿਟਾਇਰਡ ਟੀਐਸ ਸ਼ੇਰਗਿੱਲ ਨੇ ਈਟੀਵੀ ਇੰਡੀਆ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵਾਰ ਮਿਲਟਰੀ ਫੈਸਟ ਵੱਖਰਾ ਹੋਵੇਗਾ, ਕੋਵਿਡ -19 ਨੇ ਫੈਸਟ ਨੂੰ ਹੋਰ ਬਿਹਤਰ ਬਣਾਉਣ ਲਈ ਇਕ ਨਵਾਂ ਸੰਕਲਪ ਦਿੱਤਾ ਹੈ, ਇਹ ਪੂਰੀ ਦੁਨੀਆ ਦੀ ਆਡੀਅਰੈਂਸ ਇਸ ਫੈਸਟ ਦਾ ਹਿੱਸਾ ਬਣਨ ਸਕੇਗੀ।

ਮਿਲਟਰੀ ਲਿਟਰੇਚਰ ਫੈਸਟੀਵਲ

ਮਿਲਟਰੀ ਲਿਟਰੇਚਰ ਉਤਸਵ 18 ਦਸੰਬਰ ਦਾ ਉਦਘਾਟਨ ਸਵੇਰੇ ਹੋਵੇਗਾ। ਉਨ੍ਹਾਂ ਦੱਸਿਆ ਕਿ ਵਿੰਗ ਕਮਾਂਡਰ ਬੀ.ਡੀ. ਸਿੰਘ ਬੱਚਿਆਂ ਦੇ ਨਾਲ ਏਅਰਪੋਰਟ ਲਾਈਫ ਵਿਖੇ ਬੱਚਿਆਂ ਨਾਲ ਗੱਲਬਾਤ ਕਰ ਰਹੇ ਹਨ। ਇਸ ਦੇ ਨਾਲ ਹੀ ਮੇਕ ਇਨ ਇੰਡੀਆ ਮਾਉਂਟਨ ਅਤੇ ਹਾਈ ਅਲਟੀਟਿਯੂਡ ਲੈਫਟੀਨੈਂਟ ਜੀ ਐਸ ਸੀਮਾ ਪਹਿਲਾਂ ਹੀ ਬੱਚਿਆਂ ਨੂੰ ਪੇਸ਼ਕਾਰੀਆਂ ਦੇ ਰਹੇ ਹਨ, ਇਹ ਉਤਸਵ 20 ਦਸੰਬਰ ਨੂੰ ਸਮਾਪਤ ਹੋਵੇਗਾ |

ਮਿਲਟਰੀ ਲਿਟਰੇਚਰ ਫੈਸਟੀਵਲ

ਟੀਐਸ ਸ਼ੇਰਗਿੱਲ ਨੇ ਦੱਸਿਆ ਕਿ ਚੌਥਾ ਮਿਲਟਰੀ ਲਿਟਰੇਚਰ ਫੈਸਟੀਵਲ ਲੋਕ ਘਰ ਬੈਠੇ ਮੋਬਾਈਲ 'ਤੇ ਬਹਾਦਰਾਂ ਨਾਲ ਜੁੜੀ ਯਾਦਾ ਵੇਖ ਸਕਣਗੇ। ਪੰਜਾਬ ਗੌਰਮਿੰਟ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਵੈਸਟਰਨ ਕਮਾਂਡ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਯੋਜਿਤ ਲਿਟਰੇਚਰ ਫੈਸਟੀਵਲ ਦਾ ਆਯੋਜਨ ਹੋਵੇਗਾ। ਉਨ੍ਹਾਂ ਕਿਹਾ ਕਿ ਪਾਵੇਂ ਇਹ ਫੈਸਟੀਵਲ ਵਰਚੁਅਲ ਹੋਣ ਜਾ ਰਿਹਾ ਹੈ, ਪਰ ਪਿਛਲੇ ਸਾਲਾਂ ਵਾਂਗ ਫੈਸਟੀਵਲ 'ਚ ਰੋਮਾਂਚ ਦੀ ਘਾਟ ਨਹੀਂ ਹੋਵੇਗੀ।

ਉਨ੍ਹਾਂ ਕਿਹਾ ਕਿ ਇਸ ਫੈਸਟੀਵਲ ਦੇ ਜ਼ਰੀਏ ਬਹਾਦਰ ਸੈਨਿਕਾਂ ਦੇ ਜਜ਼ਬੇ ਦੇ ਕਿਸੇ ਦੇਖਣ ਅਤੇ ਸੁਣਨ ਨੂੰ ਮਿਲਣਗੇ। ਚੰਡੀਗੜ੍ਹ ਤੋਂ ਇਲਾਵਾ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਦੇ ਸੈਂਕੜੇ ਸਕੂਲਾਂ ਦੇ ਬੱਚਿਆਂ ਨੂੰ ਇਸ ਫੈਸਟੀਵਲ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਗਿਆ ਹੈ। ਬੱਚੇਆਂ ਨੂੰ ਦੇਸ਼ ਦੇ ਸੈਨਿਕਾਂ ਦੁਆਰਾ ਲੜੀ ਲੜਾਈਆਂ ਅਤੇ ਬਹਾਦੁਰੀ ਵਿਖਾਉਣ ਵਾਲੇ ਸੈਨਿਕਾਂ ਨਾਲ ਗੱਲਬਾਤ ਕਰਨ ਦਾ ਵੀ ਮੌਕਾ ਮਿਲੇਗਾ।

ABOUT THE AUTHOR

...view details