ਹੈਦਰਾਬਾਦ: ਦੀਪ ਸਿੱਧੂ ਦੀ ਗਰਲਫ੍ਰੈਂਡ ਰੀਨਾ ਰਾਏ ਨੇ ਦੀਪ ਸਿੱਧੂ ਬਾਰੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਪਰ ਹੁਣ ਉਸ ਨੇ ਉਸ ਪੋਸਟ ਨੂੰ ਡੀਲੀਟ ਕਰ ਦਿੱਤਾ ਹੈ। ਇਸ ਤੋਂ ਬਾਅਦ ਉਸ ਦੀਆਂ ਹੋਰ ਪੋਸਟਾਂ 'ਤੇ ਲੋਕਾਂ ਵੱਲੋਂ ਉਸਨੂੰ ਕਾਫੀ ਸਵਾਲ ਕੀਤੇ ਜਾ ਰਹੇ ਹਨ।
15 ਫ਼ਰਵਰੀ ਨੂੰ ਪੰਜਾਬੀ ਗਾਇਕ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦੀਪ ਸਿੱਧੂ ਹਾਦਸੇ ਦੌਰਾਨ ਆਪਣੀ ਗਰਲਫ੍ਰੈਂਡ ਰੀਨਾ ਰਾਏ ਨਾਲ ਕੁੰਡਲੀ-ਮਾਨੇਸਰ ਹਾਈਵੇ ਤੋਂ ਪੰਜਾਬ ਪਰਤ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਕਾਰ ਦੀ ਟੱਕਰ ਇਕ ਟਰੱਕ ਨਾਲ ਹੋ ਗਈ।
ਇਸ ਦੌਰਾਨ ਦੀਪ ਸਿੱਧੂ ਨੇ ਤਾਂ ਦਮ ਤੋੜ ਦਿੱਤਾ, ਪਰ ਗ਼ਨੀਮਤ ਰਿਹਾ ਕਿ ਗਰਲਫ੍ਰੈਂਡ ਰੀਨਾ ਰਾਏ ਨੂੰ ਕੁਝ ਨਹੀਂ ਹੋਇਆ। ਰੀਨਾ ਰਾਏ ਨੂੰ ਜਦੋਂ ਦੀਪ ਸਿੱਧੂ ਦੀ ਮੌਤ ਬਾਰੇ ਪਤਾ ਲੱਗਾ, ਤਾਂ ਉਸ ਨੇ ਆਪਣੇ ਸੋਸ਼ਲ ਮੀਡੀਆਂ ਅਕਾਉਂਟ ਤੋਂ ਇੱਕ ਪੋਸਟ ਸ਼ੇਅਰ ਕੀਤੀ ਸੀ। ਪੋਸਟ ਵਿੱਚ ਉਸ ਨੇ ਲਿਖਿਆ ਕਿ, "ਮੈਂ ਅੰਦਰੋ ਪੂਰੀ ਤਰ੍ਹਾਂ ਟੁੱਟ ਚੁੱਕੀ ਹਾਂ, ਮਰ ਚੁੱਕੀ ਹਾਂ, ਕਿਰਪਾ ਕਰਕੇ ਆਪਣੇ ਰੂਹਾਂ ਦੇ ਹਾਣੀ ਕੋਲ ਵਾਪਸ ਆ ਜਾਓ, ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਮੈਨੂੰ ਛੱਡ ਕੇ ਨਹੀਂ ਜਾਓਗੇ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ, ਮੇਰੀ ਜਾਨ, ਤੁਸੀਂ ਮੇਰੇ ਦਿਲ ਦੀ ਧੜਕਨ ਹੋ।"
ਦੱਸ ਦਈਏ ਕਿ ਰੀਨਾ ਨੇ ਆਪਣੇ ਅਕਾਉਂਟ ਉੱਤੇ 4 ਫੋਟੋਆਂ ਸ਼ੇਅਰ ਕੀਤੀਆਂ ਸਨ, ਜਿੱਥੇ ਉਹ ਦੀਪ ਸਿੱਧੂ ਨਾਲ ਨਜ਼ਰ ਆ ਰਹੀ ਸੀ। ਪਰ ਉਸ ਤੋਂ ਕੁਝ ਸਮੇਂ ਬਾਅਦ ਉਸ ਨੇ ਪੋਸਟ ਡਿਲੀਟ ਕਰ ਦਿੱਤੀ ਹੈ, ਜਿਸ ਤੋਂ ਬਾਅਦ ਉਸ 'ਤੇ ਲੋਕਾਂ ਵੱਲੋਂ ਸਵਾਲ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ:ਦੀਪ ਸਿੱਧੂ ਦੀ ਮੌਤ ਤੋਂ ਬਾਅਦ ਗਰਲਫ੍ਰੈਂਡ ਨੇ ਕੀਤੀ ਪਹਿਲੀ ਪੋਸਟ, ਲਿਖਿਆ, "ਮੈਂ ਅੰਦਰੋਂ ਮਰ ਚੁੱਕੀ ਹਾਂ ..."